ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ ਵੀ 29 ਹੋਰ ਨਵੇਂ ਕੇਸ ਆਏ

ਵੈਲਿੰਗਟਨ, 4 ਅਕਤੂਬਰ (ਕੂਕ ਪੰਜਾਬੀ ਸਮਾਚਾਰ) ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 29 ਹੋਰ ਨਵੇਂ ਕੇਸ ਸਾਹਮਣੇ ਆਏ ਅਤੇ ਇਨ੍ਹਾਂ ਵਿੱਚੋਂ 28 ਕੇਸ ਆਕਲੈਂਡ ਦੇ ਹਨ ਅਤੇ 1 ਕੇਸ ਵਾਇਕਾਟੋ ਦਾ ਹੈ। ਅੱਜ ਐਲਾਨ ਕੀਤੇ ਗਏ 29 ਵਿੱਚੋਂ, 8 ਅਣਲਿੰਕ ਹਨ। ਹੈਮਿਲਟਨ, ਰਾਗਲਾਨ ਅਤੇ ਕਈ ਹੋਰ ਵਾਇਕਾਟੋ ਦੇ ਕਸਬੇ ‘ਚ ਡੈਲਟਾ ਦੇ ਕਮਿਊਨਿਟੀ ਕੇਸਾਂ ਦੇ ਮਿਲਣ ਤੋਂ ਬਾਅਦ ਰਾਤ 11.59 ਵਜੇ ਤੋਂ ਮੁੜ ਅਲਰਟ ਲੈਵਲ 3 ‘ਤੇ ਚਲਾ ਗਿਆ ਹੈ।
ਅੱਜ ਮੈਨੇਜਡ ਆਈਸੋਲੇਸ਼ਨ ਵਿੱਚੋਂ 2 ਕੇਸ ਆਇਆ ਹੈ।
ਅੱਜ ਦੇ ਨਵੇਂ 29 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,357 ਹੋ ਗਈ ਹੈ। ਹਸਪਤਾਲ ਵਿੱਚ 30 ਮਰੀਜ਼ ਹਨ ਜਿਨ੍ਹਾਂ ਵਿੱਚੋਂ 3 ਸਖ਼ਤ ਦੇਖਭਾਲ (ICU) ਵਿੱਚ ਹਨ ਅਤੇ 1 ਮਰੀਜ਼ ਵਾਇਕਾਟੋ ਹਸਪਤਾਲ ਵਿੱਚ ਹੈ। ਆਕਲੈਂਡ ਦੇ ਨੌਰਥ ਸ਼ੋਰ ਹਸਪਤਾਲ ਦੇ ਇੱਕ ਬੱਚੇ ਦਾ ਕੋਵਿਡ -19 ਲਈ ਕੀਤਾ ਟੈੱਸਟ ਪਾਜ਼ੇਟਿਵ ਆਇਆ ਹੈ ਜਦੋਂ ਕਿ ਮਾਂ ਦਾ ਟੈੱਸਟ ਨੈਗੇਟਿਵ ਆਇਆ ਹੈ।
ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ‘ਚ 13,693 ਟੈੱਸਟ ਕੀਤੇ ਗਏ, ਜਿਨ੍ਹਾਂ ਵਿੱਚ ਆਕਲੈਂਡ ਦੇ 7,420 ਟੈੱਸਟ ਸ਼ਾਮਿਲ ਹਨ। ਦੇਸ਼ ਭਰ ਵਿੱਚ ਕੱਲ੍ਹ ਕੋਵਿਡ -19 ਦੀਆਂ ਕੁੱਲ 27,033 ਖ਼ੁਰਾਕਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਖ਼ੁਰਾਕ ਵਾਲੇ 7,041 ਅਤੇ ਦੂਜੀ ਖ਼ੁਰਾਕ ਵਾਲੇ 19,992 ਹਨ। ਜੋ ਅੱਜ ਤੱਕ ਕੁੱਲ 5,346,591 ਖ਼ੁਰਾਕਾਂ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਪਹਿਲੀ ਖ਼ੁਰਾਕ ਵਾਲੇ 3,328,286 ਅਤੇ ਦੂਜੀ ਖ਼ੁਰਾਕ ਵਾਲੇ 2,018,305 ਹਨ।