ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 70 ਨਵੇਂ ਹੋਰ ਕੇਸ, ਹੁਣ ਤੱਕ 347 ਕਮਿਊਨਿਟੀ ਕੇਸ ਹੋਏ

ਵੈਲਿੰਗਟਨ, 27 ਅਗਸਤ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 70 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਆਕਲੈਂਡ ਕਮਿਊਨਿਟੀ ਦੇ ਤਾਜ਼ਾ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 347 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਅੱਜ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਅੱਜ ਦੇ ਆਏ 70 ਨਵੇਂ ਕੇਸ ਸਾਰੇ ਆਕਲੈਂਡ ਵਿੱਚੋਂ ਹੀ ਹਨ। ਇਸ ਨਾਲ ਕਮਿਊਨਿਟੀ ਵਿੱਚ ਕੁੱਲ ਗਿਣਤੀ 347 ਹੋ ਗਈ ਹੈ। ਇਸ ਵੇਲੇ 333 ਕੇਸ ਆਕਲੈਂਡ ਵਿੱਚ ਅਤੇ 14 ਕੇਸ ਵੈਲਿੰਗਟਨ ਵਿੱਚ ਹਨ। ਇਨ੍ਹਾਂ 70 ਨਵੇਂ ਮਾਮਲਿਆਂ ਵਿੱਚੋਂ 44 ਪੈਸੀਫਿਕ, 11 ਏਸ਼ੀਆਈ, 6 ਯੂਰਪੀਅਨ, 6 ਮਾਓਰੀ ਅਤੇ 3 ਲੋਕਾਂ ਦੀ ਐਥਨੀਸਿਟੀ ਦਾ ਪਤਾ ਨਹੀਂ ਹੈ।
ਕੋਵਿਡ -19 ਦੇ ਨਾਲ ਸੰਬੰਧਿਤ ਮੌਜੂਦਾ ਕਮਿਊਨਿਟੀ ਕੇਸਾਂ ਵਿੱਚੋਂ ਹਸਪਤਾਲ ਵਿੱਚ 19 ਲੋਕ ਸਥਿਰ ਹਾਲਤ ਵਿੱਚ ਹਨ। ਇਨ੍ਹਾਂ ਵਿੱਚੋਂ 1 ਕੇਸ ਆਈਸੀਯੂ ਵਿੱਚ ਸਥਿਰ ਹਾਲਤ ‘ਚ ਹੈ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 2 ਨੌਰਥ ਸ਼ੋਰ ਹਸਪਤਾਲ, 8 ਮਿਡਲਮੋਰ ਹਸਪਤਾਲ ਅਤੇ 9 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ।
ਅੱਜ ਸਰਹੱਦ ਨਾਲ ਜੁੜਿਆ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਦੇਸ਼ ਵਿੱਚ ਮੈਨੇਜਡ ਕੀਤੇ ਜਾ ਰਹੇ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਇਸ ਵੇਲੇ 384 ਹੈ। 1 ਜਨਵਰੀ 2021 ਤੋਂ ਹੁਣ ਤੱਕ ਕੁੱਲ 1,123 ਮਾਮਲਿਆਂ ਵਿੱਚੋਂ 124 ਹਿਸਟੋਰੀਕਲ ਮਾਮਲੇ ਹਨ। ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਾਡੇ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 2,941 ਹੈ। ਕੱਲ੍ਹ ਪੂਰੇ ਨਿਊਜ਼ੀਲੈਂਡ ਵਿੱਚ 37,020 ਟੈੱਸਟ ਕੀਤੇ ਗਏ। 7 ਦਿਨਾਂ ਦੀ ਰੋਲਿੰਗ ਐਵਰੇਜ 39,929 ਹੈ। ਅੱਜ ਤੱਕ ਦੇਸ਼ ਭਰ ‘ਚ ਲੈਬੋਟਰੀਆਂ ਦੁਆਰਾ ਟੈੱਸਟ ਕੀਤੇ ਗਏ ਕੋਵਿਡ -19 ਦੇ ਟੈੱਸਟਾਂ ਦੀ ਕੁੱਲ ਗਿਣਤੀ 2,891,738 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਸਵੇਰ 8 ਵਜੇ ਤੱਕ 29,851 ਵਿਅਕਤੀਗਤ ਸੰਪਰਕਾਂ ਦੀ ਪਛਾਣ ਕੀਤੀ ਗਈ ਹੈ। ਟੀਕੇ ਦੇ ਰੋਲ-ਆਊਟ ਵਿੱਚ 90,757 ਤੋਂ ਟੀਕੇ ਲਗਾਏ ਗਏ।