ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 173 ਨਵੇਂ ਹੋਰ ਕੇਸ ਸਾਹਮਣੇ ਆਏ

ਵੈਲਿੰਗਟਨ, 15 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 173 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇੱਕ ਮੌਤ ਨੌਰਥ ਸ਼ੋਰ ਹਸਪਤਾਲ ਵਿੱਚ ਹੋਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 173 ਕੇਸਾਂ ‘ਚ ਆਕਲੈਂਡ ‘ਚੋਂ 163 ਕੇਸ, 7 ਵਾਇਕਾਟੋ ‘ਚ, 2 ਨੌਰਥਲੈਂਡ ‘ਚ ਅਤੇ 1 ਕੇਸ ਲੇਕ ਡਿਸਟ੍ਰਿਕਟ ਹੈਲਥ ਬੋਰਡ ਇਲਾਕੇ ‘ਚੋਂ ਆਇਆ ਹੈ। ਅੱਜ 2 ਨਵੇਂ ਕੇਸ ਬਾਰਡਰ ਤੋਂ ਆਏ ਹਨ। ਮੰਤਰਾਲਾ ਵੈਰਾਰਾਪਾ ਖੇਤਰ ਦੇ ਮਾਸਟਰਟਨ ਵਿੱਚ ਇੱਕ ਨਵੇਂ ਪੁਸ਼ਟੀ ਕੀਤੇ ਕੇਸ ਦੀ ਵੀ ਰਿਪੋਰਟ ਕੀਤੀ ਹੈ। ਅੱਜ ਸਵੇਰੇ 9 ਵਜੇ ਰਿਪੋਰਟਿੰਗ ਕੱਟ-ਆਫ਼ ਤੋਂ ਬਾਅਦ ਇੱਕ ਟੈੱਸਟ ਦਾ ਪਾਜ਼ੇਟਿਵ ਨਤੀਜਾ ਆਇਆ, ਇਸ ਨੂੰ ਕੱਲ੍ਹ ਮੰਗਲਵਾਰ ਦੀ ਸੰਖਿਆਵਾਂ ਵਿੱਚ ਜੋੜਿਆ ਜਾਵੇਗਾ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 5,751 ਹੋ ਗਈ ਹੈ। ਅੱਜ ਦੇ ਇਨ੍ਹਾਂ 173 ਕੇਸਾਂ ਵਿੱਚੋਂ 63 ਕੇਸ ਮਹਾਂਮਾਰੀ ਵਿਗਿਆਨ ਨਾਲ ਲਿੰਕ ਹਨ, ਜਦੋਂ ਕਿ 110 ਕੇਸ ਨੂੰ ਮੌਜੂਦਾ ਕੇਸਾਂ ਨਾਲ ਜੋੜਿਆ ਜਾਣਾ ਬਾਕੀ ਹੈ। ਪਿਛਲੇ 14 ਦਿਨਾਂ ਤੋਂ 861 ਕੇਸ ਅਣਲਿੰਕ ਹਨ।
ਇਸ ਵੇਲੇ ਹਸਪਤਾਲ ਵਿੱਚ 90 ਮਰੀਜ਼ ਹਨ, ਜਿਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਬਹੁਤੇ ਮਰੀਜ਼ ਆਕਲੈਂਡ ਵਿੱਚ ਹਨ, ਜਦੋਂ ਕਿ 1 ਵਿਅਕਤੀ ਫ਼ਾਂਗਰੇਈ ਹਸਪਤਾਲ ‘ਚ ਅਤੇ 1 ਵਿਅਕਤੀ ਵਾਇਕਾਟੋ ਹਸਪਤਾਲ ਵਿੱਚ ਦਾਖ਼ਲ ਹੈ। ਜਨਤਕ ਸਿਹਤ ਟੀਮਾਂ ਦੁਆਰਾ ਪ੍ਰਬੰਧਿਤ ਕੀਤੇ ਜਾ ਰਹੇ ਕਿਰਿਆਸ਼ੀਲ ਸੰਪਰਕਾਂ ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਹੈ, ਅੱਜ ਸੋਮਵਾਰ ਤੱਕ 5,659 ਸਰਗਰਮ ਸੰਪਰਕਾਂ ਦੀ ਪਛਾਣ ਕੀਤੀ ਹੈ।