ਕੋਵਿਡ -19 ਰਿਸਪੋਂਸ ਦਾ ਨਵਾਂ ਪੜਾਓ: ਪ੍ਰਧਾਨ ਮੰਤਰੀ ਆਰਡਰਨ ਨੇ ਅੱਜ ਅੱਧੀ ਰਾਤ ਤੋਂ ਟ੍ਰੈਫ਼ਿਕ ਲਾਈਟ ਪ੍ਰਣਾਲੀ ਨੂੰ ਖ਼ਤਮ ਕਰਨ ਦਾ ਐਲਾਨ

ਹੈਲਥ ਕੇਅਰ ਅਤੇ ਰੈਸਟ ਹੋਮ ਨੂੰ ਛੱਡ ਕੇ ਹੁਣ ਮਾਸਕ ਦੀ ਲੋੜ ਨਹੀਂ ਹੋਵੇਗੀ
ਵੈਲਿੰਗਟਨ, 12 ਸਤੰਬਰ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਐਲਾਨ ਕੀਤੀ ਹੈ ਕਿ ਕੋਵਿਡ -19 ਪ੍ਰੋਟੈਕਸ਼ਨ ਫਰੇਮਵਰਕ ਜਾਂ ਟ੍ਰੈਫ਼ਿਕ ਲਾਈਟ ਸਿਸਟਮ ਅੱਜ ਰਾਤ 11.59 ਵਜੇ ਤੋਂ ਸਮਾਪਤ ਹੋ ਜਾਵੇਗਾ। ਇਸ ਦੇ ਨਾਲ ਦੇਸ਼ ਦੀਆਂ ਸਾਰੀਆਂ ਮੁੱਖ ਕੋਵਿਡ -19 ਸੁਰੱਖਿਆ ਜਿਸ ਵਿੱਚ ਮਾਸਕ ਅਤੇ ਵੈਕਸੀਨ ਦੀਆਂ ਜ਼ਰੂਰਤਾਂ ਸ਼ਾਮਿਲ ਹਨ ਨੂੰ ਜਲਦੀ ਹੀ ਹਟਾ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਸਿਹਤ ਸੰਭਾਲ (ਹੈਲਥ ਕੇਅਰ) ਅਤੇ ਬਿਰਧ ਦੇਖਭਾਲ ਸਹੂਲਤਾਂ (ਏਜ਼ਡ ਕੇਅਰ) ਨੂੰ ਛੱਡ ਕੇ ਹੁਣ ਮਾਸਕ ਪਹਿਨਣ ਦੀ ਲੋੜ ਨਹੀਂ ਪਵੇਗੀ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਅੱਜ ਦਾ ਐਲਾਨ ‘ਸਾਡੇ ਰਿਸਪੋਂਸ ਵਿੱਚ ਇੱਕ ਮੀਲ ਪੱਥਰ’ ਹੈ। ਉਨ੍ਹਾਂ ਕਿਹਾ ਕਿ, ‘ਅੰਤ ਵਿੱਚ ਇਹ ਮਹਿਸੂਸ ਕਰਨ ਦੀ ਬਜਾਏ ਕਿ ਕੋਵਿਡ ਸਾਡੇ, ਸਾਡੀਆਂ ਜ਼ਿੰਦਗੀਆਂ ਅਤੇ ਸਾਡੇ ਭਵਿੱਖ ਦੇ ਨਾਲ ਕੀ ਵਾਪਰਦਾ ਹੈ, ਅਸੀਂ ਨਿਯੰਤਰਨ ਵਾਪਸ ਲੈ ਲਿਆ ਹੈ’। ਉਨ੍ਹਾਂ ਕਿਹਾ “ਕੋਈ ਸਵਾਲ ਨਹੀਂ ਹੈ, ਕੀਵੀਆਂ ਦੇ ਯਤਨਾਂ ਨਾਲ ਹਜ਼ਾਰਾਂ ਜਾਨਾਂ ਬਚਾਈਆਂ ਗਈਆਂ ਹਨ”। ਭਾਵੇਂ ਇਹ iwi ਅਤੇ ਮਾਓਰੀ ਸਿਹਤ ਪ੍ਰਦਾਤਾ, ਪੈਸੀਫਿਕ ਸੰਸਥਾਵਾਂ, ਬਜ਼ੁਰਗ ਦੇਖਭਾਲ ਪ੍ਰਦਾਤਾ, ਕਾਰੋਬਾਰ ਜਾਂ ਅਜ਼ੀਜ਼ਾਂ ਤੋਂ ਵੱਖ ਹੋਏ ਨਿਊਜ਼ੀਲੈਂਡ ਵਾਸੀਆਂ ਦੀਆਂ ਕੁਰਬਾਨੀਆਂ ਹੋਣ, ਹਰ ਕਿਸੇ ਨੇ ਹਿੱਸਾ ਲਿਆ। ਇਸ ਲਈ ਅੱਜ ਮੈਂ ਆਪਣੇ ਦਿਲੋਂ ਸਾਰਿਆਂ ਨੂੰ ਦੁਬਾਰਾ ਧੰਨਵਾਦ ਕਹਿੰਦਾ ਹਾਂ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਫ਼ੈਸਲੇ ਸਿਹਤ ਸਲਾਹ ‘ਤੇ ਅਧਾਰਿਤ ਸਨ, ਕੇਸਾਂ ਦੀ ਸੰਖਿਆ ਅਤੇ ਹਸਪਤਾਲ ਵਿੱਚ ਦਾਖਲ ਹੋਣ ਦੇ ਨਾਲ ਉਹ ਫਰਵਰੀ ਤੋਂ ਬਾਅਦ ਸਭ ਤੋਂ ਘੱਟ ਹਨ। ਉਨ੍ਹਾਂ ਨੇ ਕਿਹਾ ਕਿ ਟੀਕਾਕਰਣ ਦਾ ਪੱਧਰ ਵੀ ਉੱਚਾ ਹੈ ਅਤੇ ਐਂਟੀ-ਵਾਇਰਲ ਦਵਾਈਆਂ ਤੱਕ ਪਹੁੰਚ ਵਿੱਚ ਵਾਧਾ ਹੋਇਆ ਹੈ। ਸਰਕਾਰ ਵੱਲੋਂ ਹੁਣ ਲੋਕਾਂ ਨੂੰ ਮਾਸਕ ਪਹਿਨਣ ਦੀ ਲੋੜ ਨਹੀਂ ਹੋਵੇਗੀ, ਹਾਲਾਂਕਿ ਕੁੱਝ ਥਾਵਾਂ ਜਿਵੇਂ ਕਾਰਜ ਸਥਾਨਾਂ ਸਮੇਤ ਅਜੇ ਵੀ ਲੋਕਾਂ ਨੂੰ ਮਾਸਕ ਪਹਿਨਣ ਦੀ ਬੇਨਤੀ ਕਰ ਸਕਦੀ ਹੈ।
* ਸਿਰਫ਼ ਕੋਵਿਡ -19 ਲਈ ਸਕਾਰਾਤਮਿਕ ਟੈੱਸਟ ਕਰਨ ਵਾਲਿਆਂ ਨੂੰ 7 ਦਿਨਾਂ ਲਈ ਅਲੱਗ ਰੱਖਣ ਦੀ ਲੋੜ ਹੁੰਦੀ ਹੈ, ਘਰੇਲੂ ਸੰਪਰਕਾਂ ਨੂੰ ਹੁਣ ਇਸ ਦੀ ਲੋੜ ਨਹੀਂ ਹੈ।
* ਸਾਰੇ ਸਰਕਾਰੀ ਟੀਕੇ ਦੇ ਹੁਕਮ 26 ਸਤੰਬਰ ਨੂੰ ਦੋ ਹਫ਼ਤਿਆਂ ਵਿੱਚ ਸਮਾਪਤ ਹੋ ਜਾਣਗੇ
* ਅੱਜ ਦੇ ਐਲਾਨ ਦਾ ਮਤਲਬ ਹੈ ਆਉਣ ਵਾਲੇ ਯਾਤਰੀਆਂ ਅਤੇ ਹਵਾਈ ਅਮਲੇ ਨੂੰ ਹੁਣ ਦੇਸ਼ ਵਿੱਚ ਦਾਖਲ ਹੋਣ ਤੋਂ ਪਹਿਲਾਂ ਟੀਕਾਕਰਨਣ ਦੀ ਲੋੜ ਨਹੀਂ ਹੋਵੇਗੀ। ਨਵੇਂ ਆਉਣ ਵਾਲਿਆਂ ਲਈ ਟੈਸਟਿੰਗ ਲੋੜਾਂ ਨੂੰ ਵੀ ਹੁਣ ਸਿਰਫ਼ ਉਤਸ਼ਾਹਿਤ ਕੀਤਾ ਜਾਵੇਗਾ।
* ਉਨ੍ਹਾਂ ਕਾਮਿਆਂ ਲਈ ਸਹਾਇਤਾ ਜਾਰੀ ਰਹੇਗੀ ਜਿਨ੍ਹਾਂ ਨੂੰ ਕੋਵਿਡ -19 ਕਾਰਣ ਛੁੱਟੀ ਲੈਣ ਦੀ ਲੋੜ ਹੈ।
* 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਨਿਊਜ਼ੀਲੈਂਡਰਾਂ ਅਤੇ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮਾਓਰੀ ਦੇ ਸਕਾਰਾਤਮਿਕ ਟੈੱਸਟ ਆਉਣ ‘ਤੇ ਉਨ੍ਹਾਂ ਕੋਲ ਕੋਵਿਡ ਐਂਟੀ-ਵਾਇਰਲਾਂ ਆਟੋਮੈਟਿਕ ਪਹੁੰਚ ਹੋਵੇਗੀ।
* ਕੇਸਾਂ ਦੇ ਘਰੇਲੂ ਸੰਪਰਕਾਂ ਨੂੰ ਰੋਜ਼ਾਨਾ ਰੈਪਿਡ ਐਂਟੀਜੇਨ ਟੈੱਸਟ ਕਰਨ ਦੀ ਲੋੜ ਹੋਵੇਗੀ।
* ਬਾਰਡਰਾਂ ‘ਤੇ ਟੈਸਟਿੰਗ ਅਜੇ ਵੀ ਉਪਲਬਧ ਹੋਵੇਗੀ ਅਤੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਨਿਗਰਾਨੀ ਹੋਵੇਗੀ।
* ਕੇਸਾਂ ਲਈ ਆਈਸੋਲੇਸ਼ਨ ਲੋੜਾਂ ਸਭ ਤੋਂ ਕਮਜ਼ੋਰ ਲੋਕਾਂ ਦੀ ਸੁਰੱਖਿਆ ਲਈ ਜਾਰੀ ਹਨ।