ਕੌਮੀ ਵਿਭਿੰਨਤਾ ਦੀ ਅਹਿਮੀਅਤ-ਨਸਲੀ ਸਬੰਧ ਦਿਵਸ

ਨੈਸ਼ਨਲ ਸਰਕਾਰ ਇਕ ਮਜ਼ਬੂਤ ਅਤੇ ਸਾਂਝੇ ਦੇਸ਼ ਦਾ ਨਿਰਮਾਣ ਸਖਤ ਮਿਹਨਤ ਤੇ ਉਤਸ਼ਾਹ ਨਾਲ ਕਰ ਰਹੀ ਹੈ। ਅਸੀਂ ਆਪਣੀ ਯੋਗਤਾ ਦੇ ਸਹਾਰੇ ਇਸ ਨੂੰ ਦੁਨੀਆ ਸਾਹਮਣੇ ਪੇਸ਼ ਕਰਕੇ ਜਿੱਤ ਪ੍ਰਾਪਤ ਕਰਨੀ ਹੈ। ਸਾਡੀਆਂ ਬਹੁ-ਭਾਂਤੀ ਕੌਮਾਂ ਦਾ ਭਾਈਚਾਰਾ ਦੇਸ਼ ਅੰਦਰ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਨਿਊਜ਼ੀਲੈਂਡ ਦੇ ਵਿਚ ਆਪਣੇ-ਆਪਣੇ ਵੱਡਮੁੱਲੇ ਸਭਿਆਚਾਰ ਨਾਲ ਹਿੱਸਾ ਪਾ ਰਿਹਾ ਹੈ।
ਅਸੀਂ ਇਸ ਪਾਸੇ ਕਾਫੀ ਮਿਹਨਤ ਨਾਲ ਕੰਮ ਕਰ ਰਹੇ ਹਾਂ ਕਿ ਸਾਡੀਆਂ ਇਥੇ ਵਸਦੀਆਂ ਬਹੁ ਭਾਂਤੀ ਕੌਮਾਂ ਅਤੇ ਨਿਊਜ਼ੀਲੈਂਡ ਦੇ ਵਸਨੀਕਾਂ ਦਰਮਿਆਨ ਸਦਾ ਵਾਸਤੇ ਨਿੱਘੇ ਰਿਸ਼ਤੇ ਕਾਇਮ ਹੋਣ। ਇਸ ਦੀ ਇਕ ਵੱਡੀ ਉਦਾਹਰਣ ਹੈ ਨਸਲੀ ਸਬੰਧ ਦਿਵਸ। ਇਹ ਦਿਵਸ ਹਾਲ ਹੀ ਵਿਚ 21 ਮਾਰਚ ਨੂੰ ਮਨਾਇਆ ਗਿਆ ਹੈ।
ਇਸ ਦਿਵਸ ਨੂੰ ਵਿਸ਼ਵ ਪੱਧਰ ਉਤੇ ਨਸਲੀ ਭੇਦਭਾਵ ਨੂੰ ਖਤਮ ਕਰਨ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਸਾਲ ਨਿਊਜ਼ੀਲੈਂਡ ਦੇ ਵਿਚ ਨਸਲੀ ਸਬੰਧ ਦਿਵਸ ਦਾ ਵਿਸ਼ਾ-ਵਸਤੂ ਮੇਰਾ ਸੁਪਨਾ ਹੈ ਓਟੀਆਰੋਆ ਨਿਊਜ਼ੀਲੈਂਡ…..। ਮਤਲਬ ਕਿ ਇਹ ਇਕ ਮੌਕਾ ਹੈ ਜਦੋਂ ਸਮੇਂ ਦੀ ਵਰਤੋਂ ਕਰਕੇ ਸੋਚੋ ਕਿ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਮਹੱਤਵਪੂਰਨ ਹਨ।
ਉਂਝ 21 ਮਾਰਚ ਸਾਊਥ ਅਫਰੀਕਾ ਦੇ ਸ਼ਹਿਰ ਸ਼ਾਰਪਵਿਲੇ ਵਿਖੇ ਇਕ ਵਿਰੋਧ ਪ੍ਰਦਰਸ਼ਨ ਵਿਚ ਜਾਨਾਂ ਗਵਾਉਣ ਵਾਲਿਆਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਹ ਘਟਨਾ 1960 ਦੇ ਵਿਚ ਘਟੀ ਸੀ। ਉਸ ਤੋਂ ਬਾਅਦ ਇਹ ਦਿਨ ਸੰਯੁਕਤ ਰਾਸ਼ਟਰ ਨੇ ਨਸਲੀ ਵਿਤਕਰਿਆਂ ਦੀ ਰੋਕਥਾਮ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਕੀਤੇ ਇਕਰਾਰਨਾਮੇ ਨੂੰ ਸਮਰਪਿਤ ਕਰ ਦਿੱਤਾ ਸੀ। ਨਿਊਜ਼ੀਲੈਂਡ ਨੇ ਇਸ ਇਕਰਾਰਨਾਮੇ ਉਤੇ 25 ਅਕਤੂਬਰ 1966 ਨੂੰ ਦਸਤਖਤ ਕੀਤੇ ਸਨ ਅਤੇ 22 ਨਵੰਬਰ 1972 ਨੂੰ ਇਸ ਉਤੇ ਕਾਨੂੰਨੀ ਸਹੀ ਪਾਈ ਗਈ ਸੀ।
ਅਸੀਂ ਸੱਚਮੁੱਚ ਇਕ ਬਹੁਭਾਂਤੀ ਸਮਾਜ ਹਾਂ। ਚਾਰ ਨਿਊਜ਼ੀਲੈਂਡ ਵਾਸੀਆਂ ਵਿਚੋਂ ਇਕ ਵਿਦੇਸ਼ ਦਾ ਜੰਮਪਲ ਹੈ ਅਤੇ 60% ਸਾਡੇ ਕਾਮਿਆਂ ਦੀ ਆਮਦ ਦੂਜੇ ਦੇਸ਼ਾਂ ਤੋਂ ਆਉਂਦੀ ਹੈ। ਸਾਡਾ ਬਹੁਕੌਮੀ ਅਤੇ ਪ੍ਰਵਾਸੀ ਭਾਈਚਾਰਾ ਦੇਸ਼ ਦੇ ਸਮਾਜਿਕ ਤੇ ਆਰਥਿਕ ਖੇਤਰਾਂ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਹ ਭਾਈਚਾਰਾ ਲੰਬੇ ਸਮੇਂ ਤੱਕ ਨਿਰਯਾਤ ਵਪਾਰ ਵਿਚ ਸਹਾਈ ਹੋ ਰਿਹਾ ਹੈ ਤੇ ਮੁਕਾਬਲੇਬਾਜ਼ੀ ਪੱਧਰ ਦੀਆਂ ਨੌਕਰੀਆਂ ਵੀ ਉਤਪੰਨ ਕਰਦਾ ਹੈ। ਬਹੁਭਾਂਤੀ ਸਭਿਆਚਾਰ ਨਿਊਜ਼ੀਲੈਂਡ ਵਾਸੀਆਂ ਨੂੰ ਵਿਸ਼ਵੀ ਪਿੰਡ ਦੇ ਵਿਚ ਇਕ ਕਿਨਾਰੇ ਵੱਜੋਂ ਪੇਸ਼ ਕਰਦਾ ਹੈ।
ਵਿਸ਼ਵ ਵਿਆਪੀ ਆਰਥਿਕ ਅਨਿਸ਼ਚਤਿਤਾ ਦਾ ਸਾਹਮਣਾ ਕਰਦਿਆਂ ਇਹ ਸਰਕਾਰ ਦੇਸ਼ ਦੀ ਉਚਤਮਾ ਅਤੇ ਨੌਕਰੀਆਂ ਸੁਰੱਖਿਅਤ ਰੱਖਣ ਵਾਸਤੇ ਸਖਤ ਮਿਹਨਤ ਕਰ ਰਹੀ ਹੈ। ਨੈਸ਼ਨਲ ਸਰਕਾਰ ਚਾਹੁੰਦੀ ਹੈ ਕਿ ਸਾਡੇ ਵੱਖ-ਵੱਖ ਭਾਈਚਾਰੇ ਦੇ ਲੋਕ ਨੌਕਰੀਆਂ ਕਰਦੇ ਹੋਣ ਅਤੇ ਸਾਡੀ ਘਰੇਲੂ ਆਰਥਿਕਤਾ ਨੂੰ ਹੁਲਾਰਾ ਦਿੰਦੇ ਰਹਿਣ।
ਨੈਸ਼ਨਲ ਚਾਹੁੰਦੀ ਹੈ ਕਿ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਵਧੀਆ ਅਤੇ ਇਕਸਾਰ ਮੌਕੇ ਪ੍ਰਦਾਨ ਹੋਣ ਅਤੇ ਸਾਰੀਆਂ ਕੌਮਾਂ ਦੇ ਲੋਕ ਮਹੱਤਵਪੂਰਨ ਰਾਸ਼ਟਰੀ ਦਿਵਸਾਂ ਵਿਚ ਭਾਗ ਲੈਣ ਜਿਵੇਂ ਕਿ ‘ਨਸਲੀ ਸਬੰਧ ਦਿਵਸ’ ਜੋ ਕਿ ਨਿਊਜ਼ੀਲੈਂਡ ਦੇ ਵਿਚ ਬਹੁ ਭਾਂਤੀ ਕੌਮਾਂ ਦੇ ਲੋਕਾਂ ਵਿਚ ਵਿਭਿੰਨ ਸਭਿਆਚਾਰਾਂ ਪ੍ਰਤੀ ਜਾਗੂਰਿਕਤਾ ਦਾ ਸੁਨੇਹਾ ਦਿੰਦਾ ਹੈ।
ਇਸ ਮਹੀਨੇ ਪੂਰੇ ਦੇਸ਼ ਅੰਦਰ ‘ਨਸਲੀ ਸਬੰਧ ਦਿਵਸ’ ਨੂੰ ਸਮਰਪਿਤ ਕਈ ਸਮਾਗਮ ਕੀਤੇ ਜਾ ਰਹੇ ਹਨ। ਇਨ੍ਹਾਂ ਬਾਰੇ ਜਿਆਦਾ ਜਾਣਕਾਰੀ ਇਸ ਵੈਬ http://www.hrc.co.nz/race-relations/race-relations-day-2013. ਲਿੰਕ ਉਤੇ ਜਾਇਆ ਜਾ ਸਕਦਾ ਹੈ
ਮੈਂ ਇਸ ਮੌਕੇ ਆਪ ਸਭ ਨੂੰ ਉਤਸ਼ਾਹਿਤ ਕਰਦਾ ਹਾਂ ਕਿ ਇਸ ਸੁੰਦਰ, ਚਹਿਲ-ਪਹਿਲ ਵਾਲੇ ਅਤੇ ਬਹੁ ਸਭਿਆਚਾਰਕ ਦੇਸ਼ ਦੇ ਵਸ਼ਿੰਦੇ ਹੁੰਦੇ ਹੋਏ ਤੁਸੀਂ ਵੀ ਕੁਝ ਸਮਾਂ ਕੱਢ ਕੇ ਅਨੰਦ ਮਾਣੋ।
ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਨਿਊਜ਼ੀਲੈਂਡ।