ਕ੍ਰਾਈਸਟਚਰਚ ਮਸਜਿਦ ਹਮਲਾਵਰ ਦੀ ਸਜਾ ਸੁਣਨ ਲਈ ਪੀੜਤਾਂ ਅਤੇ ਪਰਿਵਾਰਾਂ ਵੱਲੋਂ ਵਿਸ਼ੇਸ਼ ਅਰਜ਼ੀ

ਵੈਲਿੰਗਟਨ, 21 ਜੁਲਾਈ – ਨਿਊਜ਼ੀਲੈਂਡ ਆਉਣ ਵਾਸਤੇ ਕ੍ਰਾਈਸਟਚਰਚ ਮਸਜਿਦ ਹਮਲੇ ਦੇ ਗੰਨਮੈਨ ਦੀ ਸਜਾ ਸੁਣਾਈ ਲਈ ਮੁਸਲਿਮ ਭਾਈਚਾਰੇ ਦੇ ਦਰਜਨਾਂ ਵਿਦੇਸ਼ੀ ਅਧਾਰਿਤ ਪੀੜਤਾਂ ਅਤੇ ਪਰਿਵਾਰਾਂ ਨੇ ਅਗਲੇ ਮਹੀਨੇ ਵਿਸ਼ੇਸ਼ ਬਾਰਡਰ ਪਾਸ ਲਈ ਅਰਜ਼ੀ ਦਿੱਤੀ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ (ਆਈਐਨਜ਼ੈੱਡ) ਨੇ ਅੱਜ ਸਥਾਨਕ ਅਖ਼ਬਾਰ ਹੈਰਲਡ ਨੂੰ ਪੁਸ਼ਟੀ ਕੀਤੀ ਹੈ ਕਿ ਇਸ ਨੂੰ ਕ੍ਰਾਈਸਟਚਰਚ ਮਾਨਵਤਾਵਾਦੀ ਮਾਪਦੰਡ ਅਤੇ ਹੋਰ ਬੈਂਚਮਾਰਕਸ ਦੇ ਤਹਿਤ ਸਰਹੱਦੀ ਅਪਵਾਦਾਂ ਦੇ ਲਈ 66 ਬੇਨਤੀਆਂ ਪ੍ਰਾਪਤ ਹੋਈਆਂ ਹਨ। ਵਿਸ਼ੇਸ਼ ਨਿਯਮ ਜੋ 10 ਜੁਲਾਈ ਨੂੰ ਐਲਾਨੇ ਗਏ ਸੀ, ਜਿਸ ਵਿੱਚ ਪੀੜਤਾਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਪਰਿਵਾਰ ਨਿਊਜ਼ੀਲੈਂਡ ਪਹੁੰਚ ਕੇ ਮਸਜਿਦ ਸ਼ੂਟਰ ਨੂੰ ਸਜਾ ਹੁੰਦੀ ਵੇਖ ਸਕਣ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 15 ਮਾਰਚ 2019 ਨੂੰ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿੱਚ 29 ਸਾਲਾ ਗੰਨਮੈਨ ਆਸਟਰੇਲੀਅਨ ਬ੍ਰੈਂਟਨ ਟਾਰਾਂਟ ਵੱਲੋਂ ਗੋਲੀਆਂ ਚਲਾ ਕੇ 51 ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮਾਰਨ ਅਤੇ 49 ਨੂੰ ਜ਼ਖ਼ਮੀ ਕਰਨ ਦੇ ਮਾਮਲੇ ਦੇ ਵਿੱਚ ਅਗਲੇ ਮਹੀਨੇ ਅਗਸਤ ਦੀ 24 ਤਰੀਕ ਤੋਂ ਸਜ਼ਾ ਸੁਣਾਉਣੀ ਦੀ ਸੁਣਵਾਈ ਆਰੰਭ ਹੋਣੀ ਹੈ, ਜਿਸ ਦੇ ਲਗਭਗ ਤਿੰਨ ਜਾਂ ਇਸ ਤੋਂ ਵੱਧ ਚੱਲਣ ਦੇ ਆਸਾਰ ਹਨ।
ਆਈਐਨਜ਼ੈੱਡ ਨੇ ਬਾਰਡਰ ਐਕਸੈਪਸ਼ਨ ਦੇ ਲਈ ਅਰਜ਼ੀ ਦੇਣ ਲਈ ਪਹਿਲਾਂ ਹੀ 34 ਸੱਦੇ ਜਾਰੀ ਕੀਤੇ ਹਨ ਜਦੋਂ ਕਿ 11 ਲੋਕਾਂ ਨੂੰ ਇਨਕਾਰ ਕਰ ਦਿੱਤਾ ਗਿਆ ਹੈ। ਕਿਸੇ ਵੀ ਨਵੇਂ ਆਉਣ ਵਾਲੇ ਨੂੰ 2 ਹਫ਼ਤਿਆਂ ਲਈ ਕੋਵਿਡ -19 ਸਰਹੱਦੀ ਨਿਯਮਾਂ ਦੇ ਤਹਿਤ ਮੈਨੇਜਡ ਕੁਆਰੰਟੀਨ ਵਿੱਚ ਰਹਿਣਾ ਪਵੇਗਾ।