ਖੇਡ ਮੰਤਰਾਲੇ ਵੱਲੋਂ ਭਾਰਤੀ ਕੁਸ਼ਤੀ ਮਹਾ ਸੰਘ (ਡਬਲਿਊਐਫ਼ਆਈ) ਅਗਲੇ ਹੁਕਮਾਂ ਤਕ ਮੁਅੱਤਲ

ਨਵੀਂ ਦਿੱਲੀ, 24 ਦਸੰਬਰ – ਖੇਡ ਮੰਤਰਾਲੇ ਨੇ ਐਤਵਾਰ ਨੂੰ ਭਾਰਤੀ ਕੁਸ਼ਤੀ ਮਹਾ ਸੰਘ (ਡਬਲਿਊਐਫ਼ਆਈ) ਨੂੰ ਅਗਲੇ ਆਦੇਸ਼ ਤਕ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਨਵੀਂ ਚੁਣੀ ਸੰਸਥਾ ਨੇ ਪਹਿਲਵਾਨਾਂ ਨੂੰ ਤਿਆਰੀ ਲਈ ਢੁਕਵਾਂ ਸਮਾਂ ਦਿੱਤੇ ਬਿਨਾਂ ਅੰਡਰ 15 ਅਤੇ ਅੰਡਰ 20 ਕੌਮੀ ਚੈਂਪੀਅਨਸ਼ਿਪ ਕਰਵਾਉਣ ਦੀ ਜਲਦਬਾਜ਼ੀ ’ਚ ਘੋਸ਼ਣਾ ਕੀਤੀ ਸੀ।
ਖੇਡ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ, ‘‘ਨਵੀਂ ਚੁਣੀ ਫੈਡਰੇਸ਼ਨ ਨੇ ਡਬਲਿਊਐਫ਼ਆਈ ਦੇ ਸੰਵਿਧਾਨ ਦੀ ਪਾਲਣਾ ਨਹੀਂ ਕੀਤੀ। ਅਸੀਂ ਮਹਾ ਸੰਘ ਨੂੰ ਬਰਖਾਸਤ ਨਹੀਂ ਕੀਤਾ ਹੈ ਬਲਕਿ ਅਗਲੇ ਆਦੇਸ਼ਾਂ ਤਕ ਮੁਅੱਤਲ ਕੀਤਾ ਹੈ। ਉਨ੍ਹਾਂ ਨੂੰ ਨਿਯਮਾਂ ਦਾ ਪਾਲਣ ਕਰਨ ਅਤੇ ਉਚਿਤ ਪ੍ਰਕਿਰਿਆ ਅਪਨਾਉਣ ਦੀ ਲੋੜ ਹੈ।’’