ਘੱਟ ਗਿਣਤੀ ਬਹੁ ਪੱਖੀ ਵਿਕਾਸ ਪ੍ਰੋਗਰਾਮ ਹੇਠ ਰਕਮ ਜਾਰੀ

ਨਵੀਂ ਦਿੱਲੀ, 23 ਜੁਲਾਈ (ਏਜੰਸੀ) – ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵਲੋਂ ਇਸ ਸਾਲ 30 ਜੂਨ ਤੱਕ 20 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਘੱਟ ਗਿਣਤੀਆਂ ਦੀ ਭਲਾਈ ਲਈ ਬਹੁ ਪੱਖੀ ਵਿਕਾਸ ਪ੍ਰੋਗਰਾਮ ਹੇਠ 2 ਹਜ਼ਾਰ 963 ਕਰੋੜ 83 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
11ਵੀਂ ਪੰਜ ਸਾਲਾ ਯੋਜਨਾ ਲਈ ਇਸ ਪ੍ਰੋਗਰਾਮ ਵਾਸਤੇ 3 ਹਜ਼ਾਰ 780 ਕਰੋੜ 40 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਮੰਤਰਾਲੇ ਵਲੋਂ ਇਸ ਲਈ 99 ਫੀਸਦੀ ਤੋਂ ਵੱਧ ਰਕਮ ਵਾਲੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਜਿਸ ਲਈ 3 ਹਜ਼ਾਰ 747 ਕਰੋੜ 19 ਲਂਖ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਸ ਪ੍ਰੋਗਰਾਮ ਹੇਠ 90 ਘੱਟ ਗਿਣਤੀ ਬਹੁ ਵਸੋਂ ਵਾਲੇ ਜ਼ਿਲ੍ਹਿਆਂ ਦੀ ਪਛਾਣ ਕੀਤੀ ਗਈ ਹੈ। ਮੰਤਰਾਲੇ ਵਲੋਂ ਹੁਣ ਸਿਰਫ 33 ਕਰੋੜ 20 ਲੱਖ ਰੁਪਏ ਦੀਆਂ ਮਨਜ਼ੂਰੀਆਂ ਦੇਣਾ ਬਾਕੀ ਹੈ।