ਚਿੱਲੀ ‘ਚ 8.3 ਦੀ ਤੀਬਰਤਾ ਦਾ ਭੁਚਾਲ

imagesਕੈਲੇਫੋਰਨੀਆ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਸੁਨਾਮੀ ਦੀ ਚਿਤਾਵਨੀ ਜਾਰੀ
ਚਿੱਲੀ – 17 ਸਤੰਬਰ ਨੂੰ ਦੱਖਣੀ ਅਮਰੀਕਾ ਦੇਸ਼ ਚਿੱਲੀ ਦੇ ਵਿੱਚ ਆਏ ਸ਼ਕਤੀਸ਼ਾਲੀ ਭੁਚਾਲ ਤੋਂ ਬਾਅਦ ਉੱਥੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਅੱਜ ਆਏ ਇਸ ਭੁਚਾਲ ਦੀ ਰਿਕਟਰ ਸਕੇਲ ਉੱਤੇ ਤੀਬਰਤਾ 8.3 ਮਿਣੀ ਗਈ ਹੈ। ਇਸ ਦੇ ਨਾਲ ਹੀ ਤਟੀਏ ਇਲਾਕਿਆਂ ਨੂੰ ਖਾਲੀ ਕਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਭੁਚਾਲ ਤੋਂ ਹੁਣੇ ਤੱਕ ਪੰਜ ਲੋਕਾਂ ਦੇ ਮਾਰੇ ਜਾਣ ਅਤੇ ਪੰਦਰਾਂ ਲੋਕਾਂ ਦੇ ਜ਼ਖ਼ਮੀ ਹੋਣ… ਦੀ ਖ਼ਬਰ ਹੈ, ਜਿਸ ਦੇ ਵਧਣ ਦੀ ਸੰਭਾਵਨਾ ਹੈ। ਇਸ ਸ਼ਕਤੀਸ਼ਾਲੀ ਭੁਚਾਲ ਦੇ ਝਟਕੇ ਗੁਆਂਢੀ ਦੇਸ਼ ਅਰਜਨਟੀਨਾ ਤੱਕ ਮਹਿਸੂਸ ਕੀਤੇ ਗਏ। ਭੁਚਾਲ ਦੇ ਚਲਦੇ ਲੋਕ ਸੜਕਾਂ ਉੱਤੇ ਨਿਕਲ ਆਏ।
ਚਿੱਲੀ ਵਿੱਚ ਭੁਚਾਲ ਦੇ ਝਟਕਿਆਂ ਤੋਂ ਬਾਅਦ ਪੇਰੁ ਅਤੇ ਹਵਾਈ ਵਿੱਚ ਸੁਨਾਮੀ ਦੀ ਚਿਤਾਵਨੀ  ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੈਲੇਫੋਰਨੀਆ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਗੌਰਤਲਬ ਹੈ ਕਿ ਸਾਲ 2010 ਵਿੱਚ ਵੀ ਚਿੱਲੀ ਵਿੱਚ ਸ਼ਕਤੀਸ਼ਾਲੀ ਭੁਚਾਲ ਆਇਆ ਸੀ। ਜਦੋਂ ਕਿ 1960 ਵਿੱਚ ਆਏ 9 ਦੀ ਤੀਬਰਤਾ ਵਾਲੇ ਭੁਚਾਲ ਵਿੱਚ ਪੰਜ ਹਜ਼ਾਰ ਮਾਰੇ ਗਏ ਸਨ।