ਚੈਂਪੀਅਨਜ਼ ਟਰਾਫ਼ੀ: 18 ਜੂਨ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਫਾਈਨਲ

ਭਾਰਤ ਵੀ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਪੁੱਜਾ
ਬਰਮਿੰਘਮ, 15 ਜੂਨ – ਇੱਥੇ ਚੈਂਪੀਅਨਸ਼ਿਪ ਟਰਾਫ਼ੀ ਦੇ ਦੂਜੇ ਸੈਮੀ ਫਾਈਨਲ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ, ਹੁਣ 18 ਜੂਨ ਨੂੰ ਭਾਰਤ ਫਾਈਨਲ ਵਿੱਚ ਆਪਣੇ ਰਿਵਾਇਤੀ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ੨ ਵਾਰ ਚੈਂਪੀਅਨਜ਼ ਟਰਾਫ਼ੀ ਜਿੱਤ ਚੁੱਕਾ ਹੈ ਤੇ ਹੁਣ ਭਾਰਤ ਤੀਜੀ ਵਾਰ ਫਾਈਨਲ ਵਿੱਚ ਪੁੱਜਾ ਹੈ ਜਦੋਂ ਕਿ ਪਾਕਿਸਤਾਨ ਪਹਿਲੀ ਵਾਰ ਫਾਈਨਲ ਵਿੱਚ ਪੁੱਜਾ ਹੈ, ਪਾਕਿਸਤਾਨ ਨੇ ਮੇਜ਼ਬਾਨ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਜਿਸ ਨੂੰ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਹੁਣ ਤਾਂ 18 ਜੂਨ ਦਿਨ ਐਤਵਾਰ ਨੂੰ ਹੋਣ ਵਾਲੇ ਫਾਈਨਲ ਦੇ ਭੇੜ ਵਿੱਚ ਹੀ ਪਤਾ ਚੱਲੇਗਾ ਕਿ ਕੋਣ ਬਾਜ਼ੀ ਮਾਰਦਾ ਹੈ। ਵੈਸੇ, ਭਾਰਤ ਨੇ ਪਾਕਿਸਤਾਨ ਨੂੰ ਲੀਗ ਮੈਚ ਦੌਰਾਨ 124 ਦੌੜਾਂ ਨਾਲ ਹਰਾਇਆ ਸੀ। ਗੌਰਤਲਬ ਹੈ ਕਿ ਚੈਂਪੀਅਨਜ਼ ਟਰਾਫ਼ੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਏਸ਼ੀਆ ਦੀਆਂ ਦੋ ਟੀਮਾਂ ਫਾਈਨਲ ਵਿੱਚ ਭਿੜ ਰਹੀਆਂ ਹਨ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੰਗਲਾਦੇਸ਼ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਖੇਡ ਦੇ ਹੋਏ ਬੰਗਲਾਦੇਸ਼ ਨੇ 50 ਓਵਰਾਂ ਵਿੱਚ 7 ਵਿਕਟਾਂ ਉੱਤੇ 264 ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਬਾਅਦ ਤਮੀਮ ਨੇ 70, ਮੁਸ਼ਾਫਿਕਰ ਨੇ 61 ਅਤੇ ਕਪਤਨ ਮਸ਼ਰੇਫੀ ਮੁਰਤਜ਼ਾ ਨੇ 30 ਦੌੜਾਂ ਦਾ ਬਣਾਈਆਂ। ਭਾਰਤੀ ਗੇਂਦਬਾਜ਼ ਕੇਦਾਰ ਜਾਧਵ ਨੇ 2, ਜਸਪ੍ਰੀਤ ਬਮਰਾ ਨੇ 2, ਭੁਵਨੇਸ਼ਵਰ ਕੁਮਾਰ ਨੇ 2 ਅਤੇ ਰਵਿੰਦਰ ਜਡੇਜ਼ਾ ਨੇ 1 ਵਿਕਟ ਲਈ।
ਬੰਗਲਾਦੇਸ਼ ਵੱਲੋਂ ਮਿਲੇ 264 ਦੌੜਾਂ ਦੇ ਟੀਚੇ ਨੂੰ ਭਾਰਤੀ ਬੱਲੇਬਾਜ਼ਾਂ ਨੇ 40.1 ਓਵਰ ਵਿੱਚ 1 ਵਿਕਟ ਉੱਤੇ 265 ਦੌੜਾਂ ਬਣਾ ਕੇ ਜਿੱਤ ਹਾਸਲ ਕਰਦੇ ਹੋਏ ਫਾਈਨਲ ਵਿੱਚ ਥਾਂ ਪੱਕੀ ਕੀਤੀ। ਭਾਰਤ ਵੱਲੋਂ ਕਪਤਾਨ ਵਿਰਾਟ ਕੋਹਲੀ ਨਾਬਾਦ ਨੇ 96, ਰੋਹਿਤ ਸ਼ਰਮਾ ਨੇ ਨਾਬਾਦ 123 ਅਤੇ ਸ਼ਿਖਰ ਧਵਨ ਨੇ 46 ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਭਾਰਤ ਦਾ ਇਕਲੌਤਾ ਵਿਕਟ ਮਸ਼ਰੇਫੀ ਮੁਰਤਜ਼ਾ ਨੇ ਲਿਆ।