ਚੋਣਾਂ ਦੌਰਾਨ ਉਮੀਦਵਾਰਾਂ ਦੇ ਚੋਣ ਖ਼ਰਚੇ ਦੀ ਸੀਮਾ ‘ਚ ਵਾਧਾ

ਨਵੀਂ ਦਿੱਲੀ, 6 ਜਨਵਰੀ – ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕਾਨੂੰਨ ਮੰਤਰਾਲੇ ਦੇ ਨੋਟੀਫ਼ਿਕੇਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਮੀਦਵਾਰਾਂ ਦੇ ਲਈ ਚੋਣ ਖ਼ਰਚੇ ਦੀ ਸੀਮਾ ਲੋਕ ਸਭਾ ਚੋਣਾਂ ਲਈ 70 ਲੱਖ ਤੋਂ ਵਧਾ ਕੇ 95 ਲੱਖ ਕਰ ਦਿੱਤੀ ਗਈ ਹੈ ਅਤੇ ਵਿਧਾਨ ਸਭਾ ਚੋਣਾਂ ਲਈ 28 ਲੱਖ ਤੋਂ ਵਧਾ ਕੇ 40 ਲੱਖ ਕਰ ਦਿੱਤੀ ਗਈ ਹੈ। ਲੋਕ ਸਭਾ ਚੋਣਾਂ ਲਈ ਸੋਧੇ ਗਏ ਚੋਣ ਖ਼ਰਚਿਆਂ ਦੀ ਸੀਮਾ ਵੱਡੇ ਸੂਬਿਆਂ ਦੇ ਉਮੀਦਵਾਰਾਂ ਲਈ 90 ਲੱਖ ਰੁਪਏ ਤੇ ਛੋਟੇ ਸੂਬਿਆਂ ਦੇ ਉਮੀਦਵਾਰਾਂ ਲਈ 75 ਲੱਖ ਰੁਪਏ ਹੈ। ਪਹਿਲਾਂ ਇਹ ਸੀਮਾ ਕ੍ਰਮਵਾਰ 70 ਲੱਖ ਤੇ 54 ਲੱਖ ਸੀ। ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਲਈ ਵੱਡੇ ਸੂਬਿਆਂ ਦੇ ਉਮੀਦਵਾਰਾਂ ਲਈ ਖ਼ਰਚੇ ਦੀ ਸੀਮਾ 40 ਲੱਖ ਕਰ ਦਿੱਤੀ ਗਈ ਹੈ ਤੇ ਛੋਟੇ ਸੂਬਿਆਂ ਦੇ ਉਮੀਦਵਾਰ 20 ਲੱਖ ਦੀ ਬਜਾਏ 28 ਲੱਖ ਖ਼ਰਚ ਸਕਦੇ ਹਨ।