ਦਿਲਜੀਤ ਦੁਸਾਂਝ ਦੀ ‘ਸੱਜਣ ਸਿੰਘ ਰੰਗਰੂਟ’ ਪੰਜਾਬੀ ਦੇ ਨਾਲ ਅੰਗਰੇਜ਼ੀ ਤੇ ਹਿੰਦੀ ਦੋਵੇਂ ਭਾਸ਼ਾ ‘ਚ ਵੀ ਰਿਲੀਜ਼ ਹੋਵੇਗੀ

ਪੰਜਾਬੀ ਗਾਇਕ ਤੋਂ ਪਾਲੀਵੁੱਡ ਤੇ ਬਾਲੀਵੁੱਡ ਅਦਾਕਾਰ ਬਣੇ ਦਿਲਜੀਤ ਦੁਸਾਂਝ ਦੀ ਪੰਜਾਬੀ ਵਾਰ ਡਰਾਮਾ ਫਿਲਮ ‘ਸੱਜਣ ਸਿੰਘ  ਰੰਗਰੂਟ’ ਦੇ ਰਿਲੀਜ਼ ਹੋਏ ਟ੍ਰੇਲਰ ਨੂੰ ਮਿਲੇ ਜ਼ਬਰਦਸਤ ਰਿਸਪਾਂਸ ਨੂੰ ਵੇਖਦੇ ਹੋਏ ਫਿਲਮਮੇਕਰਸ ਨੇ ਇਸ ਨੂੰ ਹੁਣ ਹਿੰਦੀ ਦੇ ਨਾਲ ਹੀ ਅੰਗਰੇਜ਼ੀ ਵਿੱਚ ਰਿਲੀਜ਼ ਕਰਨ ਦਾ ਮਨ ਬਣਾ ਲਿਆ ਹੈ। ਦਰਅਸਲ ਫਿਲਮ ਵਿੱਚ ਦਿਲਜੀਤ ਨੇ ਇੰਡੀਅਨ ਬ੍ਰਿਟਿਸ਼ ਆਰਮੀ ਦੇ ਲਾਹੌਰ ਰੈਜ਼ੀਮੈਂਟ ਦੇ ਸਿਪਾਹੀ ਸੱਜਣ ਸਿੰਘ ਦਾ ਕਿਰਦਾਰ ਨਿਭਾਇਆ ਹੈ। ਜੋ ਪਹਿਲੇ ਵਿਸ਼ਵ ਯੁੱਧ  WWI) ਵਿੱਚ ਜਰਮਨੀ ਦੇ ਖ਼ਿਲਾਫ਼ ਲੜਦੇ ਦਿਖਾਏ ਗਏ ਹਨ। ਇਹ ਫਿਲਮ ਪਹਿਲੇ ਵਿਸ਼ਵ ਯੁੱਧ ਦੀ ਸੱਚੀ ਕਹਾਣੀ ਉੱਤੇ ਅਧਾਰਿਤ ਹੈ।
ਫਿਲਮ ‘ਸੱਜਣ ਸਿੰਘ ਰੰਗਰੂਟ’ ਦੀ ਜ਼ਿਆਦਾ ਲੋਕਾਂ ਤੱਕ ਪਹੁੰਚ ਬਣਾਉਣ ਲਈ ਤਾਜ਼ਾ ਰਿਪੋਰਟਾਂ ਦੀ ਮੰਨੀਏ ਤਾਂ ਇਸ ਨੂੰ ਹੁਣ ਹਿੰਦੀ  ਦੇ ਨਾਲ ਹੀ ਅੰਗਰੇਜ਼ੀ ਵਿੱਚ ਵੀ ਡੱਬ ਕੀਤਾ ਜਾ ਰਿਹਾ ਹੈ। ਇਸ ਬਾਰੇ ਵਿੱਚ ਦਿਲਜੀਤ ਨੇ ਕਿਹਾ ਕਿ ਰੰਗਰੂਟ ਪਹਿਲੇ ਵਿਸ਼ਵ ਯੁੱਧ ਉੱਤੇ ਬਣੀ ਪੰਜਾਬੀ ਫਿਲਮ ਹੈ। ਪਰ ਅਸੀਂ ਇਸ ਨੂੰ ਹਿੰਦੀ-ਅੰਗਰੇਜ਼ੀ ਦੋਵਾਂ ਭਾਸ਼ਾ ਵਿੱਚ ਡੱਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਪਿਛਲੇ ਤਿੰਨ-ਚਾਰ ਸਾਲ ਤੋਂ ਅਜਿਹੀ ਫਿਲਮ ਵਿੱਚ ਕੰਮ ਕਰਨਾ ਚਾਹੁੰਦਾ ਸੀ। ਪਰ ਇਸ ਦਾ ਬਜਟ ਕਾਫ਼ੀ ਬੈਠਦਾ ਹੈ ਜੋ ਕਿ ਇੱਕ ਪੰਜਾਬੀ ਫਿਲਮ ਲਈ ਕਾਫ਼ੀ ਵੱਡੀ ਗੱਲ ਹੈ। ਅਜਿਹੇ ਵਿੱਚ ਅਦਾਕਾਰ ਦਿਲਜੀਤ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਵੱਡੇ ਬਜਟ ਵਾਲੀ ਫਿਲਮ ਸੇਫ਼ ਨਹੀਂ ਮੰਨੀਆਂ ਜਾਂਦੀਆਂ ਹਾਂ।
ਗਾਇਕ ਤੇ ਅਦਾਕਾਰ ਦਿਲਜੀਤ ਨੇ ਕਿਹਾ ਕਿ ਪ੍ਰੋਡਿਊਸਰਸ ਦੀ ਬਦੌਲਤ ਮੈਨੂੰ ਅਜਿਹੀ ਫਿਲਮ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਆਮ ਤੌਰ ‘ਤੇ ਫਿਲਮ ਟ੍ਰੇਡ ਦੇ ਲਿਹਾਜ਼ ਤੋਂ ਜੋਖ਼ਮ ਨਾਲ ਭਰਿਆ ਸੌਦਾ ਮੰਨਿਆ ਜਾਂਦਾ ਹੈ। ਜੇਕਰ ਸਾਡੀ ਇਹ ਕੋਸ਼ਿਸ਼ ਕਾਮਯਾਬ ਹੁੰਦੀ ਹੈ ਤਾਂ ਅੱਗੇ ਵੀ ਅਸੀਂ ਅਜਿਹੀਆਂ ਫ਼ਿਲਮਾਂ ਬਣਾਵਾਂਗੇ। ਫਿਲਮ ਦੇ ਡਾਇਰੈਕਟਰ ਪੰਕਜ ਬੱਤਰਾ ਹਨ ਅਤੇ ਪ੍ਰੋਡਿਊਸਰ ਜੈ ਸਾਹਨੀ ਤੇ ਬੌਬੀ ਬਜਾਜ ਹਨ। ਇਸ ਫਿਲਮ ਵਿੱਚ ਅਦਾਕਾਰ ਦਿਲਜੀਤ ਦੁਸਾਂਝ ਤੋਂ ਇਲਾਵਾ ਯੋਗਰਾਜ ਸਿੰਘ, ਸੁਨੰਦਾ ਸ਼ਰਮਾ, ਜਗਜੀਤ ਸੰਧੂ, ਧੀਰਜ ਕੁਮਾਰ ਅਤੇ ਜਰਨੈਲ ਸਿੰਘ ਅਹਿਮ ਭੂਮਿਕਾ ਵਿੱਚ ਹਨ ਅਤੇ ਫਿਲਮ ੨੩ ਮਾਰਚ ਨੂੰ ਰਿਲੀਜ਼ ਹੋਵੇਗੀ।
ਜ਼ਿਕਰਯੋਗ ਹੈ ਕਿ ਅਦਾਕਾਰ ਦਿਲਜੀਤ ਨੇ ਬਾਲੀਵੁੱਡ ਵਿੱਚ ਫਿਲਮ ‘ਉੱਡਤਾ ਪੰਜਾਬ’ ਦੇ ਜ਼ਰੀਏ ਡੇਬਿਊ ਕੀਤਾ ਸੀ, ਉਸ ਦੇ ਬਾਅਦ ਹਿੰਦੀ ਫਿਲਮ ‘ਫਿਲੌਰੀ’ ਕੀਤੀ। ਜਿਸ ਦੇ ਬਾਅਦ ਹੁਣ ਇੱਕ ਵਾਰ ਮੁੜ ਉਹ ਆਪਣੀ ਆਉਣ ਵਾਲੀ ਕਾਮੇਡੀ ਹਿੰਦੀ ਫਿਲਮ ‘ਵੈੱਲਕਮ ਟੂ ਨਿਊ ਯਾਰਕ’ ਦੇ ਨਾਲ ਐਂਟਰੀ ਲਈ ਤਿਆਰ ਹੈ। ਦਿਲਚਸਪ ਗੱਲ ਹੈ ਕਿ ਇਸ ਵਿੱਚ ਉਨ੍ਹਾਂ ਦੀ ਜੋੜੀ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਨਾਲ ਬਣੀ ਹੈ। ਉੱਥੇ ਹੀ ਚਕਰੀ ਟੋਲੇਤੀ ਦੇ ਡਾਇਰੈਕਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਕਰਣ ਜੌਹਰ ਨੇ ਡਬਲ ਭੂਮਿਕਾ ਨਿਭਾਈ ਹੈ, ਇਹ ਫਿਲਮ ਇਸੇ ਮਹੀਨੇ ਦੀ 23 ਤਾਰੀਖ਼ ਨੂੰ ਰਿਲੀਜ਼ ਹੋਵੇਗੀ।