ਦਿੱਲੀ ਕਮੇਟੀ ਵੱਲੋਂ ਫਤਿਹ ਮਾਰਚ ਅਤੇ ਸ਼ਾਹੀ ਸਭਿਆਚਾਰਕ ਜੋੜ ਮੇਲਾ ਕਰਵਾਇਆ ਗਿਆ

DSC_6912DSC_7116ਨਵੀਂ ਦਿੱਲੀ – ਬਾਬਾ ਬਘੇਲ ਸਿੰਘ, ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਜਰਨੈਲਾਂ ਵੱਲੋਂ ਕੀਤੀ ਗਈ ਦਿੱਲੀ ਫਤਿਹ ਨੂੰ ਸਮਰਪਿਤ ਜਰਨੈਲੀ ਫਤਿਹ ਮਾਰਚ ਜਮਨਾ ਬਾਜ਼ਾਰ ਤੋਂ ਲਾਲ ਕਿੱਲੇ ਤੱਕ ਅਤੇ ਲਾਲ ਕਿੱਲਾ ਮੈਦਾਨ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਕੌਮਾਂਤਰੀ ਪੱਧਰ ਦੇ ਸ਼ਾਹੀ ਸਭਿਆਚਾਰਕ ਜੋੜ ਮੇਲੇ ਵਿੱਚ ਆਈਆਂ ਸੰਗਤਾਂ ਵਿੱਚ ਬੀਰ ਰਸ ਪੈਦਾ ਕਰਨ ਵਾਲਾ ਅਧਿਆਤਮਿਕ ਛੋਹਾਂ ਵਾਲਾ ਪ੍ਰੋਗਰਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ……. ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਪ੍ਰੀਤਮ ਸਿੰਘ ਆਦਿਕ ਨੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਚਲ ਰਹੇ ਫਤਿਹ ਮਾਰਚ ਵਿੱਚ ਖੁੱਲ੍ਹੀਆਂ ਜੀਪਾਂ ‘ਤੇ ਸੰਗਤਾਂ ਦੇ ਦਰਸ਼ਨ ਕੀਤੇ। ਇਸ ਫਤਿਹ ਮਾਰਚ ਵਿੱਚ ਪੁਰਾਤਨ ਸ਼ਸਤਰਾਂ ਵਾਲੀ ਗੱਡੀ, ਨਿਹੰਗ ਸਿੰਘ ਹਾਥੀ, ਘੋੜੇ ਅਤੇ ਊਠਾਂ ‘ਤੇ, ਪੰਜਾਬ ਪੁਲਿਸ ਬੈਂਡ ਅਤੇ ਗਤਕਈ ਅਖਾੜੇ ਖ਼ਾਲਸਾਈ ਜਾਹੋ ਜਲਾਲ ਨਾਲ ਲਾਲ ਕਿੱਲੇ ਵੱਲ ਕੂਚ ਕਰਦੇ ਹੋਏ ਸਿੰਘਾਂ ਵੱਲੋਂ ੧੭੮੩ ਵਿੱਚ ਕੀਤੀ ਗਈ ਦਿੱਲੀ ਫਤਿਹ ਦੇ ਇਤਿਹਾਸ ਨੂੰ ਮੁੜ ਸੁਰਜੀਤ ਕਰ ਰਹੇ ਸਨ।
ਫਤਿਹ ਮਾਰਚ ਦੇ ਲਾਲ ਕਿੱਲਾ ਪੁੱਜਣ ‘ਤੇ ਸਿੱਖ ਰੈਜ਼ੀਮੈਂਟ ਬੈਂਡ ਨੇ ਬੀਰ ਰਸ ਧੁਨਾਂ ਨਾਲ ਤੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਫੁੱਲਾਂ ਦੀ ਵਰਖਾ ਰਾਹੀਂ ਜਥੇਦਾਰ ਸਾਹਿਬਾਨ ਤੇ ਹੋਰ ਮੁਖੀਆਂ ਦਾ ਸਨਮਾਨ ਤੇ ਸੁਆਗਤ ਕੀਤਾ ਗਿਆ। ਇਸ ਤੋਂ ਬਾਅਦ ਲਾਲ ਕਿੱਲਾ ਮੈਦਾਨ ਵਿਖੇ ਹੋਏ ਧਾਰਮਿਕ ਅਤੇ ਸ਼ਾਹਾਨਾ ਸਭਿਆਚਾਰਕ ਸਮਾਗਮ ਵਿੱਚ ਢਾਡੀ ਭਾਈ ਗੁਰਪ੍ਰਤਾਪ ਸਿੰਘ ਪਦਮ, ਭਾਈ ਲਖਵਿੰਦਰ ਸਿੰਘ ਪਾਰਸ, ਦਿੱਲੀ ਆਰਮਡ ਫੋਰਸ ਦੇ ਬੈਂਡ, ਸੂਫ਼ੀ ਗਾਇਕਾ ਬੀਬਾ ਹਰਸ਼ਦੀਪ ਕੌਰ, ਬੀਰ ਖ਼ਾਲਸਾ ਦਲ ਅਖਾੜਾ ਤੇ ਪੰਜਾਬੀ ਲੋਕ ਮੰਚ ਪਟਿਆਲਾ ਵੱਲੋਂ ਰਾਜ ਕਰੇਗਾ ਖ਼ਾਲਸਾ ਨਾਟਕ ਦੀ ਪੇਸ਼ਕਾਰੀ ਕਰਕੇ ਜਿੱਥੇ ਸੰਗਤ ਆਪਣੇ ਵਡਮੁੱਲੇ ਇਤਿਹਾਸ ਨਾਲ ਰੂਬਰੂ ਹੋਈ ਉੱਥੇ ਹੀ ਬੀਰ ਰਸ ਨਾਲ ਮਾਹੌਲ ਚੜ੍ਹਦੀ ਕਲਾ ਵਾਲਾ ਹੋ ਗਿਆ। ਨਿਜ਼ਾਮਉਦੀਨ ਅੋਲੀਆ ਦਰਗਾਹ ਦੇ ਗੱਦੀ ਨਸ਼ੀਨ ਸਈਅਦ ਅਜ਼ੀਜ ਨਿਜ਼ਾਮੀ, ਮੁਹੰਮਦ ਸਾਈਦ, ਸਈਅਦ ਆਸ਼ੀਫ ਨਿਜ਼ਾਮੀ, ਸ਼ੰਕਰਾਚਾਰੀਆ ਉਂਕਾਰਾ ਨੰਦ ਜੀ ਤੇ ਜੈਨ ਸੰਪਰਦਾ ਦੇ ਡਾ. ਆਚਾਰੀਆ ਲੋਕੇ- ਮੁਨੀ ਨੇ ਸਟੇਜ ਤੋਂ ਸਨਮਾਨ ਲੈਣ ਤੋਂ ਬਾਅਦ ਦੇ- ਦੀ ਆਜ਼ਾਦੀ ਵਿੱਚ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਦਿੱਲੀ ਕਮੇਟੀ ਦੇ ਇਸ ਇਤਿਹਾਸਕ ਕਾਰਜ ਦੀ ਸ਼ਲਾਘਾ ਕੀਤੀ। ਬਾਬਾ ਬੁੱਢਾ ਦਲ ਵੱਲੋਂ ਇਸ ਮੌਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਬਘੇਲ ਸਿੰਘ ਤੇ ਹੋਰ ਜਰਨੈਲਾਂ ਦੇ ਸ਼ਸਤਰ ਅਤੇ ਨਗਾਰੇ ਦੇ ਵੀ ਸੰਗਤਾਂ ੱ ਦਰਸ਼ਨ ਕਰਵਾਏ ਗਏ। ਸੂਫ਼ੀ ਗਾਇਕਾ ਹਰਸ਼ਦੀਪ ਕੌਰ ਨੇ ਗੁਰਬਾਣੀ ਸ਼ਬਦਾਂ ਦੇ ਗਾਇਨ ਤੋਂ ਇਲਾਵਾ ਸਮਾਜ ਵਿੱਚ ਫੈਲੀ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਵਾਸਤੇ ਸਭਿਆਚਾਰਕ ਗੀਤ ਪੇਸ਼ ਕੀਤੇ।
ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਵਿੱਚ ਹਰ ਸਾਲ ਇਸ ਪ੍ਰੋਗਰਾਮ ਨੂੰ ਕਰਾਉਣ ਦੀ ਸੰਗਤਾਂ ਤੋਂ ਪ੍ਰਵਾਨਗੀ ਲੈਂਦਿਆਂ ਹੋਇਆਂ ਵਾਇਦਾ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦਿਆਂ ਅਨੁਸਾਰ ਦਿੱਲੀ ਵਿੱਚ ਅਣਗੌਲੇ ਹੋਏ ਸਿੱਖ ਇਤਿਹਾਸ ਨੂੰ ਸਾਹਮਣੇ ਲਿਆਉਣ ਲਈ ਦਿੱਲੀ ਕਮੇਟੀ ਆਪਣੀ ਪੂਰੀ ਵਾਹ ਲਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਦਿੱਲੀ ਕਮੇਟੀ ਵਿੱਦਿਅਕ ਅਦਾਰਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ ਉੱਥੇ ਹੀ ਸਿੱਖ ਇਤਿਹਾਸ ਨੂੰ ਸਾਹਮਣੇ ਲਿਆਉਣ ਵਾਸਤੇ ਵੀ ਵਚਨਬੱਧ ਹੈ। ਉਨ੍ਹਾਂ ਨੇ ਬੀਰ ਖ਼ਾਲਸਾ ਦਲ ਵੱਲੋਂ ਦਿੱਲੀ ਵਿਖੇ ਅਖਾੜਾ ਖੋਲ੍ਹਣ ਲਈ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦੇ ਦਿਨ ਨੂੰ ਆਪਣੇ ਜੀਵਨ ਦਾ ਇਤਿਹਾਸਕ ਪਲ ਦੱਸਦੇ ਹੋਏ ਨਿਹੰਗ ਸਿੰਘ ਜਥੇਬੰਦੀਆਂ ਨੂੰ ਹਰ ਸਾਲ ਅੱਜ ਦੀ ਤਰ੍ਹਾਂ ਹੀ ਪੂਰੇ ਖ਼ਾਲਸਾਈ ਜਾਹੋ ਜਲਾਲ ਨਾਲ ਫ਼ੌਜਾਂ ਲੈ ਕੇ ਆਉਣ ਦਾ ਅਹਿਦ ਲੈਣ ਦੀ ਵੀ ਬੇਨਤੀ ਕੀਤੀ ਜਿਸ ਨੂੰ ਸਮੁੱਚੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਸਨਮਾਨ ਵਜੋਂ ਦਸਤਾਰ ਭੇਟ ਕਰਦੇ ਹੋਏ ਮਨਜ਼ੂਰ ਕਰ ਲਿਆ ਗਿਆ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਮਨਜੀਤ ਸਿੰਘ ਜੀ. ਕੇ. ਨੂੰ ਸਿਰੋਪਾਉ ਭੇਟ ਕਰਦੇ ਹੋਏ ‘ਜਥੇਦਾਰ’ ਦੀ ਉਪਾਧੀ ਨਾਲ ਨਿਵਾਜਿਆ।
ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਬਾਬਾ ਫੁੰਮਣ ਸਿੰਘ ਡੇਰਾ ਬਾਬਾ ਕਰਮ ਸਿੰਘ ਵਾਲੇ, ਸੰਤ ਅੰਮ੍ਰਿਤਪਾਲ ਸਿੰਘ ਟਿਕਾਣਾ ਸਾਹਿਬ ਵਾਲੇ ਤੇ ਹੋਰ ਸੰਤਾਂ ਮਹਾਪੁਰਖਾਂ ਵੱਲੋਂ ਸੰਗਤਾਂ ਨੂੰ ਦਿੱਲੀ ਫਤਿਹ ਦਿਵਸ ਦੀ ਵਧਾਈ ਦਿੰਦੇ ਹੋਏ ਦਿੱਲੀ ਕਮੇਟੀ ਦੇ ਇਸ ਉਪਰਾਲੇ ਵਾਸਤੇ ਧੰਨਵਾਦ ਕੀਤਾ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਤਨਵੰਤ ਸਿੰਘ, ਜਾਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਨਿਗਮ ਪਾਰਸ਼ਦ ਬੀਬਾ ਸਤਵਿੰਦਰ ਕੌਰ ਸਿਰਸਾ ਅਤੇ ਦਿੱਲੀ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਤੇ ਯੂਥ, ਇਸਤਰੀ ਤੇ ਅਕਾਲੀ ਦਲ ਦੇ ਸਮੂਹ ਅਹੁਦੇਦਾਰ ਸਾਹਿਬਾਨ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਫਤਿਹ ਮਾਰਚ ਤੀਸ ਹਜ਼ਾਰੀ ਕੋਰਟ ਤੋਂ ਲਾਲ ਕਿੱਲੇ ਤੱਲ ਕੱਢੀ ਜਾਣੀ ਸੀ ਪਰ ਲੋਕ ਸਭਾ ਚੋਣਾਂ ਦੇ ਐਲਾਨ ਹੋ ਜਾਣ ਤੋਂ ਬਾਅਦ ਇਹ ਜਮਨਾ ਬਾਜ਼ਾਰ ਤੋਂ ਲੈ ਕੇ ਲਾਲ ਕਿੱਲੇ ਤੱਕ ਕੱਢੀ ਗਈ।