ਦਿੱਲੀ ਕਮੇਟੀ ਵੱਲੋਂ ਸੰਸਾਰ ‘ਚ ਸ਼ਾਂਤੀ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਕਰਵਾਇਆ ਗਿਆ ਸੈਮੀਨਾਰ

DSC_0457 (1)DSC_0506ਨਵੀਂ ਦਿੱਲੀ, 11 ਦਸੰਬਰ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਮਾਤਾ ਸੁੰਦਰੀ ਕਾਲਜ ਆਡੀਟੋਰੀਅਮ ਵਿਖੇ ਵੱਖ-ਵੱਖ ਧਰਮਾ ਅਤੇ ਵੱਖ-ਵੱਖ ਦੇਸ਼ਾਂ ਦੇ ਪ੍ਰਤਿਨੀਧਿਆਂ ਦੀ ਮੌਜੂਦਗੀ ‘ਚ ਗੁਰੂ ਨਾਨਕ ਸਾਹਿਬ ਵੱਲੋਂ ਦੱਸੇ ਗਏ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੇ ਪਹਿਰਾ ਦੇਣ ਵਾਸਤੇ ਸਰਬ ਧਰਮ ਸੰਮੇਲਨ ਦੀ ਸ਼ਕਲ ‘ਚ ਦੀ ਐਲਾਇਨਸ ਆਫ਼ ਰੀਲੀਜੀਅਨਸ ਨਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਹੈਵਨਲੀ ਕਲਚਰ ਵਰਲਡ ਪੀਸ ਰਿਸਟੋਰੈਸ਼ਨ ਆਫ਼ ਲਾਈਟ (HWPL) ਸੰਗਠਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਦਾ ਮੁੱਖ ਟੀਚਾ ਸੰਸਾਰ ਦੇ ਸਾਰੇ ਧਰਮਾਂ ‘ਚ ਸ਼ਾਂਤੀ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਅੱਗੇ ਕਰਨਾ ਸੀ। ਸੰਗਠਨ ਦੇ ਚੇਅਰਮੈਨ ਲੀ ਮੈਨ ਹੀ ਨੇ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣੇ ਆਂਕੀਦਾ ਭੇਂਟ ਕੀਤਾ।
ਧਰਮ ਗੁਰੂਆਂ ਸਣੇ 43 ਦੇਸ਼ਾਂ ਤੋਂ ਆਏ 160 ਤੋਂ ਵੱਧ ਕਾਨੂੰਨ ਵਿਧਾ ਦਾ ਇਸ ਸਮਾਗਮ ‘ਚ ਸਵਾਗਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਲੀ ਵੱਲੋਂ ਕੌਮਾਂਤਰੀ ਪੱਧਰ ‘ਤੇ ਸ਼ਾਂਤੀ ਅਤੇ ਭਾਈਚਾਰੇ ਦੇ ਦਿੱਤੇ ਜਾ ਰਹੇ ਸੁਨੇਹੇ ਨੂੰ ਸਿੱਖ ਗੁਰੂਆਂ ਦੀ ਸਿੱਖਿਆਵਾਂ ‘ਤੇ ਪਹਿਰਾ ਦੇਣ ਦਾ ਵੀ ਮਾਧਿਅਮ ਦੱਸਿਆ। ਅੱਜ ਦੇ ਵੈਸ਼ਵਿਕ ਸੰਸਾਰ ‘ਚ ਸਾਰੇ ਧਰਮਾਂ ਨੂੰ ਵਿਸ਼ਵ ‘ਚ ਭਾਈਚਾਰਾ ਕਾਇਮ ਕਰਨ ਲਈ ਇਕੱਤਰ ਹੋਣ ਦਾ ਸੁਨੇਹਾ ਦਿੰਦੇ ਹੋਏ ਜੀ. ਕੇ. ਨੇ ਗੁਰੂ ਨਾਨਕ ਸਾਹਿਬ ਵੱਲੋਂ ਸਰਬ ਸਾਂਝੀਵਾਲਤਾ ਦੇ ਦਿੱਤੇ ਗਏ ਉਪਦੇਸ਼ ਤੋਂ ਵੀ ਮੌਜੂਦ ਲੋਕਾਂ ਨੂੰ ਵੀ ਜਾਣੂੰ ਕਰਵਾਇਆ। ਲੀ ਅਤੇ ਬੀਬੀ ਨੇਮ ਹੀ ਕਿੰਨ ਚੇਅਰਪਰਸਨ ਆਫ਼ ਇੰਟਰਨੈਸ਼ਨਲ ਵਿਮੈਨ ਪੀਸ ਗਰੁੱਪ ਨੇ ਦਿੱਲੀ ਕਮੇਟੀ ਵੱਲੋਂ ਇਸ ਸਮਾਗਮ ਲਈ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਵੀ ਕੀਤਾ। ਵੱਖ-ਵੱਖ ਧਰਮਾ ਦੇ ਬੁਲਾਰਿਆਂ ਨੇ ਸ਼ਾਂਤੀ ਕਾਇਮ ਕਰਨ ਲਈ ਦੂਸਰੇ ਦਾ ਸਾਥ ਲੈ ਕੇ ਚਲਣ ਦੀ ਮਾਨਸਿਕਤਾ ਨੂੰ ਅੱਗੇ ਰੱਖਣ ਦਾ ਸੁਨੇਹਾ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਤੇ ਆਏ ਸਾਰੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਵੀ ਦਿੱਤੇ ਗਏ। ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਦੇਸ਼ ਨੂੰ ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਵੱਲੋਂ ਪੜਿਆ ਗਿਆ।
ਇਸ ਮੌਕੇ ਸਈਅਦ ਜਫਰ ਮਹਿਮੂਦ ਜਾਕਿਤ ਫਾਊਂਡੇਸ਼ਨ, ਸੰਦੀਪ ਕਾਲੀਆ ਹਿੰਦੂ ਮਹਾਂਸਭਾ, ਹਰਿ ਪ੍ਰਸ਼ਾਦ ਕੇਨ ਬੁਧਿਸਟ, ਤਿੱਬਤੀਅਨ ਦਾਵਾ ਟਿਜ਼ਰਿੰਗ, ਸਈਅਦ ਖਾਜ਼ਾ ਇਸਮਾਇਲ ਜਬਾਹੂਦੀਨ ਹੈਲਪਿੰਗ ਹੈਂਡ ਫਾਉਂਡੇਸ਼ਨ, ਕਾਂਚੀ ਕਾਮਕੋਟਿ ਪੀਠ ਦੇ ਸ਼ੰਕਰਾਚਾਰਿਆ ਸਵਾਮੀ ਜਏਂਦਰ, ਲੋਕੇਸ਼ ਮੁਨੀ, ਗੇਸ਼ਾ ਦੋਰਜੀ ਦਮਦੁੱਲ, ਸਵਾਮੀ ਅਗਨੀਵੇਸ਼, ਸਵਾਮੀ ਚਿਦਾਨੰਦ ਸਰਸਵਤੀ ਸਣੇ ਦਿੱਲੀ ਕਮੇਟੀ ਮੈਂਬਰ ਐਮ. ਪੀ. ਐੱਸ. ਚੱਡਾ, ਪਰਮਜੀਤ ਸਿੰਘ ਰਾਣਾ, ਦਰਸ਼ਨ ਸਿੰਘ, ਅਤੇ ਸਪੋਰਟਸ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਮੌਜੂਦ ਸਨ।