ਨਾਈਜ਼ੀਰੀਆ ‘ਚ ਬੰਬ ਧਮਾਕੇ ਨਾਲ ਇਕ ਮੌਤ, ਦਸ ਜ਼ਖ਼ਮੀ

ਅਬੁਜਾ, 23 ਜੁਲਾਈ (ਏਜੰਸੀ) – ਨਾਈਜ਼ੀਰੀਆ ਦੇ ਉਤਰੀ ਸ਼ਹਿਰ ਬਾਓਚੀ ਵਿੱਚ ਹੋਏ ਇਕ ਬੰਬ ਧਮਾਕੇ ‘ਚ ਦਸ ਸਾਲ ਦੇ ਬੱਚੇ ਦੀ ਮੌਤ ਹੋ ਗਈ ਅਤੇ ਦਸ ਲੋਕ ਜ਼ਖ਼ਮੀ ਹੋ ਗਏ। ਰਾਜ ‘ਚ ਪੁਲਿਸ ਅਧਿਕਾਰੀ ਮੁਹੰਮਦ ਲਾਦਨ ਨੇ ਦੱਸਿਆ ਕਿ ਬੀਤੀ ਸ਼ਾਮ ਬਿਆਨ ਵਿੱਚ ਇਕ ਆਈ. ਈ. ਈ. ਧਮਾਕਾ ਹੋਇਆ। ਇਸ ਵਿੱਚ 10 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਦਸ ਲੋਕ ਜ਼ਖ਼ਮੀ ਹੋ ਗਏ। ਇਕ ਹੋਰ ਸੁਰੱਖਿਆ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਬੰਬ ਧਮਾਕਾ ਕਿਸੇ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤਾ ਗਿਆ ਸੀ, ਬਲਕਿ ਇਹ ਇਸ ਇਲਾਕੇ ‘ਚ ਹਾਲ ਹੀ ਵਿੱਚ ਫਟੇ ਇਕ ਬੰਬ ਦਾ ਬਚਿਆ ਹਿੱਸਾ ਸੀ।
ਉਸ ਨੇ ਕਿਹਾ ਕਿ ਕੁਝ ਲੋਕ ਇਕ ਬਾਰ ਵਿੱਚ ਬੈਠੇ ਬੀਅਰ ਪੀ ਰਹੇ ਸਨ ਅਤੇ ਪੰਜ ਵਿਅਕਤੀ ਨੇੜੇ ਗੁਜਰ ਰਹੇ ਸਨ ਜੋ ਧਮਾਕੇ ਵਿੱਚ ਜ਼ਖ਼ਮੀ ਹੋ ਗਏ। ਪ੍ਰੰਤੂ ਪੁਲਿਸ ਨੇ ਦੱਸਿਆ ਕਿ ਇਹ ਬੰਬ ਇਕ ਫ਼ਲ ਵਿਕਰੇਤਾ ਨੇ ਇਕ ਠੇਲੇ ‘ਤੇ ਲਗਾ ਰੱਖਿਆ ਸੀ। ਬਾਓਚੀ ਰਾਜ ਦੀ ਰਾਜਧਾਨੀ ਸ਼ਹਿਰ ਹੈ ਅਤੇ ਕੱਟੜਪੰਥੀ ਇਸਲਾਮੀ ਧੜੇ ਬੋਕੋ ਹਰਮ ਅਕਸਰ ਹੀ ਇਥੇ ਹਮਲਾ ਕਰਦਾ ਹੈ।