ਨਿਊਜ਼ੀਲੈਂਡ 48 ਘੰਟਿਆਂ ‘ਚ 4 ਹਫ਼ਤਿਆਂ ਲਈ ‘ਲੋਕਡਾਊਨ’, ਲੈਵਲ 3 ਤੋਂ ਲੈਵਲ 4 ਵੱਲ ਵੱਧ ਰਿਹਾ

ਵੈਲਿੰਗਟਨ, 23, ਮਾਰਚ – ਸਰਕਾਰ ਦੁਆਰਾ ਦੇਸ਼ ਵਿੱਚ ਕੋਰੋਨਾਵਇਰਸ ਦੇ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਦੇਸ਼ ਵਿਆਪੀ ‘ਲੋਕਡਾਊਨ’ ਵਿੱਚ ਪਾਏ ਜਾਣ ਤੋਂ ਬਾਅਦ ਅਗਲੇ ਨਿਊਜ਼ੀਲੈਂਡ ਵਿੱਚ ਸਕੂਲ ਅਤੇ ਗ਼ੈਰ ਜ਼ਰੂਰੀ ਸੇਵਾਵਾਂ ਘੱਟੋ ਘੱਟ ਅਗਲੇ ਚਾਰ ਹਫ਼ਤਿਆਂ ਲਈ ਬੰਦ ਰਹਿਣਗੀਆਂ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਦੇਸ਼ ਦੇ ਲੱਖਾਂ ਲੋਕਾਂ ਦੀ ਜਾਨ ਬਚਾਉਣ ਲਈ ਐਲਾਨ ਕੀਤਾ ਹੈ ਕਿ ਨਿਊਜ਼ੀਲੈਂਡ 48 ਘੰਟਿਆਂ ਵਿੱਚ ਸ਼ਟਡਾਊਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ 48 ਘੰਟਿਆਂ ਵਿੱਚ ਬੁੱਧਵਾਰ ਨੂੰ ਲੈਵਲ 4 ਦੇ ਪੱਧਰ ‘ਤੇ ਜਾਣ ਤੋਂ ਪਹਿਲਾਂ ਤੁਰੰਤ ਲੈਵਲ 3 ਦੇ ਪੱਧਰ ‘ਤੇ ਜਾ ਚੁੱਕਾ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਕੋਵਿਡ -19 ਦਾ ਲੈਵਲ 4 ਦੇਸ਼ ਲਈ ਸਭ ਤੋਂ ਵੱਧ ਖ਼ਤਰੇ ਦੀ ਸਥਿਤੀ ਹੈ, ਉਨ੍ਹਾਂ ਵੱਲੋਂ ਇਹ ਐਲਾਨ ਉਸ ਵੇਲੇ ਕੀਤਾ ਜਦੋਂ ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਕੋਰੋਨਾਵਾਇਰਸ ਦੇ 2 ਮਾਮਲੇ ਕਮਿਊਨਿਟੀ ਟਰਾਂਸਮਿਸ਼ਨ ਰਾਹੀ ਸਾਹਮਣੇ ਆਏ ਹਨ।
ਇਸ ਐਲਾਨ ਨਾਲ ਸਕੂਲ ਬੰਦ ਹੋ ਜਾਣਗੇ, ਗ਼ੈਰ ਜ਼ਰੂਰੀ ਕਾਰੋਬਾਰ ਬੰਦ ਹੋ ਜਾਣਗੇ ਅਤੇ ਦੇਸ਼ ਭਰ ਦੀ ਯਾਤਰਾ ਗੰਭੀਰ ਰੂਪ ਨਾਲ ਸੀਮਤ ਹੋਵੇਗੀ। ਸਾਰੇ ਨਿਊਜ਼ੀਲੈਂਡਰਸ ਜੋ ਜ਼ਰੂਰੀ ਸੇਵਾਵਾਂ ਵਿੱਚ ਕੰਮ ਨਹੀਂ ਕਰਦੇ ਉਨ੍ਹਾਂ ਨੂੰ ਘਰ ਵਿੱਚ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ ਜਦੋਂ ਤਕ ਜਨਤਕ ਸਿਹਤ ਅਧਿਕਾਰੀ ਵਾਇਰਸ ‘ਤੇ ਕਾਬੂ ਨਹੀਂ ਕਰ ਲੈਂਦੇ, ਇਸ ਦੇ ਚਾਰ ਹਫ਼ਤਿਆਂ ਤੱਕ ਹੋਣ ਦੀ ਉਮੀਦ ਹੈ। ਲੈਵਲ 4 ਦੇ ਤਹਿਤ, ਜ਼ਰੂਰੀ ਕਾਰੋਬਾਰ ਜੀਵੇਂ ਸੁਪਰ ਮਾਰਕੀਟਾਂ, ਫ਼ਾਰਮੇਸੀਆਂ ਅਤੇ ਮੈਡੀਕਲ ਕਲੀਨਿਕ ਕੰਮ ਕਰਨਾ ਜਾਰੀ ਰੱਖਣਗੇ। ਇੱਥੇ ਸਪਲਾਈ ਦੀ ਰੈਸ਼ਨਿੰਗ ਹੋਏਗੀ ਅਤੇ ਸਰਕਾਰ ਦੁਆਰਾ ਲੋੜ ਅਨੁਸਾਰ ਇਮਾਰਤਾਂ ਦੀ ਮੰਗ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਉਪਇਆਂ ਨਾਲ ਹਜ਼ਾਰਾਂ ਲੋਕਾਂ ਦੀਆਂ ਜਾਨ ਬਚਾਈਆਂ ਜਾ ਸਕਦੀਆਂ ਹਨ, ਭਾਵੇਂ ਸਮਾਜਿਕ ਅਤੇ ਆਰਥਿਕ ਵਿਗਾੜ ਪੈਦਾ ਹੋਏਗਾ।
ਵਿੱਤ ਮੰਤਰੀ ਗ੍ਰਾਂਟ ਰਾਬਰਟਸਨ ਨੇ ਕਿਹਾ ਕਿ ਕੈਬਨਿਟ ਨੇ ਕਾਰੋਬਾਰਾਂ ਲਈ $ 150,000 ਦੀ ਕੈਪ ਹਟਾ ਕੇ ਤਨਖ਼ਾਹ ਸਬਸਿਡੀ ਸਕੀਮ ਵਧਾਉਣ ਲਈ ਸਹਿਮਤੀ ਦਿੱਤੀ ਹੈ – ਭਾਵ ਹਰੇਕ ਕਰਮਚਾਰੀ ਜੋ ਘਰੋਂ ਕੰਮ ਕਰਨ ਤੋਂ ਅਸਮਰੱਥ ਹੈ ਅਤੇ ਗ਼ੈਰ ਜ਼ਰੂਰੀ ਹੈ, ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਸਬਸਿਡੀਆਂ ਮਾਲਕਾਂ ਨੂੰ ਅਦਾ ਕੀਤੀਆਂ ਜਾਣਗੀਆਂ ਕਿਉਂਕਿ ਵਰਕਰ ਸ਼ਟਡਾਊਨ ਹੋਣ ਕਾਰਨ ਕੰਮ ਨਹੀਂ ਕਰ ਸਕਦੇ। ਇਹ ਯੋਜਨਾ ‘ਤੇ ਖ਼ਰਚ ਕੀਤੀ ਗਈ ਰਕਮ ਨੂੰ ਲਗਭਗ $ 9.1 ਬਿਲੀਅਨ ਤੱਕ ਵਧਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ ਮੋਗੇਜ਼ ਧਾਰਕਾਂ ਅਤੇ ਵਪਾਰਕ ਵਿੱਤ ਗਰੰਟੀ ਯੋਜਨਾ ਲਈ ਆਰਜ਼ੀ ਸਹਾਇਤਾ ਪ੍ਰਦਾਨ ਕਰੇ।
ਸਿੱਖਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਬੁੱਧਵਾਰ ਨੂੰ ਸਕੂਲ ਬੰਦ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਸਿਰਫ਼ ਜ਼ਰੂਰੀ ਵਰਕਰਾਂ ਦੇ ਬੱਚੇ ਸਕੂਲ ਆਉਣਗੇ। ਸਿੱਖਿਆ ਮੰਤਰਾਲਾ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਸੀ ਕਿ ਵਿਦਿਆਰਥੀ ਦੂਰੀ ਸਿੱਖਣ ਦੀ ਕੋਸ਼ਿਸ਼ ਕਰ ਸਕਣ, ਪਰ ਬਹੁਤ ਸਾਰੇ ਬੱਚਿਆਂ ਕੋਲ ਇੰਟਰਨੈੱਟ ਦੀ ਸੀਮਤ ਪਹੁੰਚ ਸੀ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਛੁੱਟੀਆਂ ਨੂੰ ਚਾਰ ਹਫ਼ਤਿਆਂ ਦੇ ਲੋਕਡਾਊਬ ਹੋਣ ਦੇ ਸਮੇਂ ਤੋਂ ਅੱਗੇ ਲਿਆਇਆ ਜਾਣਗੀਆਂ।