ਨਿਊਜ਼ੀਲੈਂਡ ਟੀ-20 ਕੱਪ ਦੀ ਦੌੜ ‘ਚੋਂ ਬਾਹਰ

30_03_2016-englanddressing2ਇੰਗਲੈਂਡ ਨੇ ਸੈਮੀ ਫਾਈਨਲ ‘ਚ 7 ਵਿਕਟਾਂ ਨਾਲ ਹਰਾਇਆ
ਨਵੀਂ ਦਿੱਲੀ, 30 ਮਾਰਚ – ਇੱਥੇ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀ ਫਾਈਨਲ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਤੇ 17 ਗੇਂਦਾ ਬਾਕੀ ਰਹਿੰਦੀਆਂ ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਲੈ ਲਿਆ, ਜਦੋਂ ਕਿ ਨਿਊਜ਼ੀਲੈਂਡ ਦਾ ਫਾਈਨਲ ਵਿੱਚ ਖੇਡਣ ਦਾ ਸੁਪਨਾ ਟੁੱਟ ਗਿਆ, ਕਿਉਂਕਿ ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਹੁਣ ਤੱਕ ਨਿਊਜ਼ੀਲੈਂਡ ਦੀ ਟੀਮ ਨੂੰ ਟੀ-20 ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਜਿਸ ਦਾ ਸ਼ੁਰੂਆਤ ਤੋਂ ਲੈ ਕੇ ਸੈਮੀ ਫਾਈਨਲ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਪਰ ਸੈਮੀ ਫਾਈਨਲ ਵਿੱਚ ਇੰਗਲੈਂਡ ਹੱਥੋਂ ਹਾਰ ਦਾ ਮੂੰਹ ਵੇਖਣਾ ਪਿਆ।
ਨਿਊਜ਼ੀਲੈਂਡ ਨੇ ਪਹਿਲਾਂ ਖੇਡ ਦੇ ਹੋਏ ੮ ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿੱਚ ਇੰਗਲੈਂਡ ਨੇ 17.1 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾ ਕੇ ਫਾਈਨਲ ਵਿੱਚ ਥਾਂ ਬਣਾਈ।
ਇੰਗਲੈਂਡ ਨੂੰ ਜਿੱਤ ਦਿਵਾਉਣ ‘ਚ ਸਭ ਤੋਂ ਵੱਡਾ ਯੋਗਦਾਨ ਖਿਡਾਰੀ ਜੇਸਨ ਰੌਇ ਦਾ ਰਿਹਾ, ਜਿਸ ਨੇ 44 ਗੇਂਦਾਂ ‘ਚ 78 ਦੌੜਾਂ ਬਣਾਈਆਂ। ਜੇਸਨ ਰੌਇ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। ਕਿਵੀ ਟੀਮ ਗੇਂਦਬਾਜ਼ ਈਸ਼ ਸੋਢੀ ਨੇ 2 ਅਤੇ ਮਿਸ਼ੇਲ ਸੇਂਟਨਰ ਨੇ 1 ਵਿਕਟ ਹਾਸਿਲ ਕੀਤਾ।