ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਰੋਮਾਂਚਕ ਪਹਿਲੇ ਟੈੱਸਟ ਮੈਚ ਵਿੱਚ ਆਖ਼ਰੀ ਗੇਂਦ ‘ਤੇ ਜਿੱਤ ਦਰਜ ਕਰ 2 ਵਿਕਟਾਂ ਨਾਲ ਹਰਾਇਆ

ਕ੍ਰਾਈਸਟਚਰਚ, 13 ਮਾਰਚ – ਕੇਨ ਵਿਲੀਅਮਸਨ ਦੇ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਕ੍ਰਾਈਸਟਚਰਚ ਵਿਖੇ ਮੀਂਹ ਨਾਲ ਪ੍ਰਭਾਵਿਤ ਪਹਿਲੇ ਟੈੱਸਟ ਮੈਚ ਦੇ ਫਾਈਨਲ ਤੇ ਪੰਜਵੇਂ ਦਿਨ ਸ੍ਰੀਲੰਕਾ ਖ਼ਿਲਾਫ਼ ਆਖ਼ਰੀ ਗੇਂਦ ਵਿੱਚ ਨਾਟਕੀ ਢੰਗ ਨਾਲ ਦੋ ਵਿਕਟਾਂ ਨਾਲ ਜਿੱਤ ਦਰਜ ਕੀਤੀ।
ਨਿਊਜ਼ੀਲੈਂਡ ਨੇ ਆਪਣੇ 285 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੱਕ ਅਜੀਬੋ-ਗ਼ਰੀਬ ਫਿਨਿਸ਼ ਵਿੱਚ ਜਿੱਤ ਦਰਜ ਕੀਤੀ, ਸਿਰਫ਼ ਸ੍ਰੀਲੰਕਾਈ ਗੇਂਦਬਾਜ਼ ਅਤੇ ਵਿਕਟਕੀਪਰ ਸੀ ਜੋ ਆਖ਼ਰੀ 10 ਓਵਰਾਂ ਵਿੱਚ ਬਚਾਓ ਨਹੀਂ ਕਰ ਸਕੇ।
ਵਿਲੀਅਮਸਨ ਦੇ ਗੇਂਦ ‘ਤੇ ਸਵਾਈਪ ਕਰਨ ਤੋਂ ਖੁੰਝ ਜਾਣ ਤੋਂ ਬਾਅਦ ਜੇਤੂ ਦੌੜ ਬਾਈ। ਉਸ ਨੇ ਨਿਊਜ਼ੀਲੈਂਡ ਲਈ 8 ਵਿਕਟਾਂ ‘ਤੇ 285 ਦੌੜਾਂ ਦੇ ਸਕੋਰ ਨਾਲ ਨਾਬਾਦ 121 ਦੌੜਾਂ ਬਣਾਈਆਂ ਅਤੇ ਸ੍ਰੀਲੰਕਾ ਨੂੰ ਦੋ ਵਿਕਟਾਂ ਨਾਲ ਮਾਤ ਦਿੱਤੀ।
ਨਿਊਜ਼ੀਲੈਂਡ ਦੀ ਰੋਮਾਂਚਕ ਜਿੱਤ ਨੇ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦੀਆਂ ਸ੍ਰੀਲੰਕਾ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਦਿੱਤਾ, ਜਿਸ ਦੇ ਕਰਕੇ ਹੁਣ ਭਾਰਤ ਫਾਈਨਲ ਵਿੱਚ ਇੰਗਲੈਂਡ ਵਿਖੇ ਆਸਟਰੇਲੀਆ ਨਾਲ ਭਿੜੇਗਾ।
ਜਦੋਂ ਪੰਜਵੇਂ ਦਿਨ ਮੀਂਹ ਨੇ ਪਹਿਲੇ ਦੋ ਸੈਸ਼ਨਾਂ ਨੂੰ ਖ਼ਤਮ ਕਰ ਦਿੱਤਾ ਤਾਂ ਅੰਪਾਇਰਾਂ ਨੇ ਫ਼ੈਸਲਾ ਕੀਤਾ ਕਿ ਸ਼ਾਮ ਨੂੰ ਘੱਟੋ-ਘੱਟ 53 ਓਵਰ ਖੇਡੇ ਜਾਣਗੇ, ਜਿਸ ਦਾ ਮਤਲਬ ਸੀ ਕਿ ਨਿਊਜ਼ੀਲੈਂਡ ਦੀ ਔਸਤ 4.85 ਪ੍ਰਤੀ ਓਵਰ ਹੋਵੇਗੀ।
ਜਦੋਂ ਸ੍ਰੀਲੰਕਾ ਦੀ ਦੂਜੀ ਪਾਰੀ 302 ‘ਤੇ ਸਮਾਪਤ ਹੋ ਗਈ ਤਾਂ ਇਸ ਨਾਲ ਨਿਊਜ਼ੀਲੈਂਡ ਨੂੰ ਉਸ ਮੈਦਾਨ ‘ਤੇ ਜਿੱਤਣ ਲਈ 285 ਦੌੜਾਂ ਦੀ ਲੋੜ ਸੀ, ਜਿੱਥੇ ਇੰਗਲੈਂਡ ਦੇ ਖ਼ਿਲਾਫ਼ 2018 ਦੇ ਡਰਾਅ ਮੈਚ ਵਿੱਚ ਨਿਊਜ਼ੀਲੈਂਡ ਦਾ ਚੌਥੀ ਪਾਰੀ ਦਾ ਸਭ ਤੋਂ ਵੱਧ ਸਕੋਰ 8 ਵਿਕਟਾਂ ‘ਤੇ 256 ਦੌੜਾਂ ਸੀ। ਸ੍ਰੀਲੰਕਾ ਲਈ ਗੇਂਦਬਾਜ਼ ਫਰਨਾਂਡੋ ਨੇ 3-63 ਅਤੇ ਜੈਸੂਰੀਆ ਨੇ 2-92 ਵਿਕਟਾਂ ਲਈਆਂ। ਦੂਜਾ ਟੈੱਸਟ 17 ਮਾਰਚ ਦਿਨ ਸ਼ੁੱਕਰਵਾਰ ਤੋਂ ਵੈਲਿੰਗਟਨ ‘ਚ ਸ਼ੁਰੂ ਹੋਵੇਗਾ।