ਪਰਮਿੰਦਰ ਮੁਸਾਫ਼ਿਰ ਦੀ ਪੁਸਤਕ ”ਵਹਿੰਦੀ ਨਦੀ” ਦੀ ਘੁੰਡ ਚੁਕਾਈ

DSC_4527DSC_4534ਚੰਡੀਗੜ੍ਹ, 21 ਅਕਤੂਬਰ – ਇੱਥੇ ਵੱਖ-ਵੱਖ ਥਾਵਾਂ ‘ਤੇ ਪਰਮਿੰਦਰ ਮੁਸਾਫ਼ਿਰ ਵੱਲੋਂ ਲਿਖੀ ਗਈ ਪੁਸਤਕ ”ਵਹਿੰਦੀ ਨਦੀ” ਰਿਲੀਜ਼ ਕੀਤੀ ਗਈ। ਇਸ ਮੌਕੇ ਪੰਜਾਬ ਦੇ ਕਈ ਮੰਤਰੀਆਂ ਵੱਲੋਂ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ। ਜਿਨ੍ਹਾਂ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਅਨਿਲ ਜੋਸ਼ੀ, ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਅਤੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਸਹਿਜਪ੍ਰੀਤ ਸਿੰਘ ਮਾਂਗਟ ਓ. ਐੱਸ. ਡੀ. ਸਿੰਚਾਈ ਮੰਤਰੀ ਪੰਜਾਬ ਅਤੇ ਸ. ਗੁਰਪ੍ਰੀਤ ਸੇਖੌਂ, ਐਡੀਟਰ ਜੀ-ਏਸ਼ੀਆ ਮੈਗਜ਼ੀਨ, ਕੈਨੇਡਾ ਨੇ ਵੀ ਇਸ ਕਿਤਾਬ ਨੂੰ ਪੰਜਾਬੀ ਮਾਂ ਬੋਲੀ ਲਈ ਵਧੀਆ ਕਿਤਾਬ ਹੋਣ ਦਾ ਦਰਜਾ ਦਿੱਤਾ। ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੇ ਨੌਜਵਾਨ ਨਸ਼ੇ ਦੇ ਦਰਿਆ ਵਿੱਚ ਡੁੱਬੇ ਹੋਏ ਹਨ, ਉਸ ਸਮੇਂ ਇਸ ਨੌਜਵਾਨ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਸ਼ਲਾਘਾਯੋਗ ਹੈ। ਸ਼੍ਰੀ ਅਨਿਲ ਜੋਸ਼ੀ ਜੀ ਵੱਲੋਂ ਵੀ ਕਿਤਾਬ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਕਿਤਾਬ ਨੌਜਵਾਨ ਪੀੜ੍ਹੀ ਨੂੰ ਇੱਕ ਨਵੀਂ ਸੇਧ ਦੇਵੇਗੀ ਅਤੇ ਚੰਗੇ ਕੰਮ ਤੇ ਜੀਵਨ ਜਾਂਚ ਜਿਊਣ ਲਈ ਪ੍ਰੇਰਨਾ ਸਰੋਤ ਸਿੱਧ ਹੋਵੇਗੀ। ਇਸ ਮੌਕੇ ”ਸ. ਗੁਰਪ੍ਰੀਤ ਸੇਖੌਂ” ਐਡੀਟਰ ਜੀ-ਏਸ਼ੀਆ ਮੈਗਜ਼ੀਨ, ਕੈਨੇਡਾ ਨੇ ਇਸ ਕਿਤਾਬ ਸੰਬੰਧੀ ਅਤੇ ”ਪਰਮਿੰਦਰ ਮੁਸਾਫ਼ਿਰ” ਦੇ ਇਸ ਲੇਖਣੀ ਦੇ ਸਫ਼ਰ ਬਾਰੇ ਚਾਨਣਾ ਪਾਇਆ।