ਪਹਿਲੀ ਤਿਮਾਹੀ ‘ਚ ਆਰਥਿਕਤਾ 0.1% ਦੇ ਸੁੰਗੜਨ ਤੋਂ ਬਾਅਦ ਨਿਊਜ਼ੀਲੈਂਡ ਤਕਨੀਕੀ ਮੰਦੀ ‘ਚ ਦਾਖਲ

ਆਕਲੈਂਡ, 15 ਜੂਨ – ਮਾਰਚ ਤਿਮਾਹੀ ‘ਚ ਜੀਡੀਪੀ ਵਿੱਚ ਗਿਰਾਵਟ ਦਾ ਮਤਲਬ ਹੈ ਕਿ ਨਿਊਜ਼ੀਲੈਂਡ ਦੀ ਆਰਥਿਕਤਾ ਸਾਲ ਦੀ ਸ਼ੁਰੂਆਤ ‘ਚ ਤਕਨੀਕੀ ਮੰਦੀ ਵਿੱਚ ਹੈ ਅਤੇ ਅਰਥਸ਼ਾਸਤਰੀ ਚੇਤਾਵਨੀ ਦਿੰਦੇ ਹਨ ਕਿ ਇਹ ਗਿਰਾਵਟ ਆਉਣ ਵਾਲੇ ਕੁੱਝ ਮਹੀਨਿਆਂ ਤੱਕ ਜਾਰੀ ਰਹਿ ਸਕਦੀ ਹੈ। ਬਾਜ਼ਾਰ ਦੀਆਂ ਉਮੀਦਾਂ ਦੇ ਅਨੁਸਾਰ ਪਹਿਲੀ ਤਿਮਾਹੀ ‘ਚ ਆਰਥਿਕਤਾ 0.1% ਦੀ ਗਿਰਾਵਟ ਨਾਲ ਮੰਦੀ ਵਿੱਚ ਦਾਖਲ ਹੋਈ ਹੈ, ਜੋ ਆਰਥਿਕ ਗਿਰਾਵਟ ਦੀ ਲਗਾਤਾਰ ਦੂਜੀ ਤਿਮਾਹੀ ਹੈ। ਜਦੋਂ ਕਿ ਦੇਸ਼ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ ‘ਚ ਮਾਮੂਲੀ ਆਰਥਿਕ ਵਿਕਾਸ ਦੀ ਤੁਲਨਾ ‘ਚ ਨਿਊਜ਼ੀਲੈਂਡ ਦੀ ਪਹਿਲੀ ਤਿਮਾਹੀ ‘ਚ ਗਿਰਾਵਟ ਦੇ ਨਾਲ ਦੂਜੇ ਪਾਸੇ ਆਸਟਰੇਲੀਆ ਨੇ 0.2% ਦੀ ਜੀਡੀਪੀ ਵਾਧਾ ਦਰਜ ਕੀਤਾ। ਜਾਪਾਨ 0.7% ਵੱਧ ਹੈ. ਇੱਥੋਂ ਤੱਕ ਕਿ ਯੂਨਾਈਟਿਡ ਕਿੰਗਡਮ ਨੇ 0.1% ਵਿਕਾਸ ਦਾ ਪ੍ਰਬੰਧਨ ਕੀਤਾ, ਹਾਲਾਂਕਿ ਸਟੈਟਸ NZ ਨੇ ਚੇਤਾਵਨੀ ਦਿੱਤੀ ਹੈ ਕਿ GDP ਦੀ ਗਣਨਾ ਕਰਨ ਲਈ ਵਰਤੀ ਗਈ ਵਿਧੀ ਦੇਸ਼ ਤੋਂ ਦੂਜੇ ਦੇਸ਼ ‘ਚ ਵੱਖ-ਵੱਖ ਹੁੰਦੀ ਹੈ।
ਅੱਜ ਵੀਰਵਾਰ ਸਵੇਰੇ ਸਟੈਟਸ NZ ਦੇ ਡੇਟਾ ਨੇ ਦਿਖਾਇਆ ਕਿ ਕਿਵੇਂ 2023 ਦੇ ਪਹਿਲੇ ਤਿੰਨ ਮਹੀਨਿਆਂ ‘ਚ ਆਰਥਿਕਤਾ ਸੁੰਗੜ ਗਈ ਹੈ ਅਤੇ ਸੰਸ਼ੋਧਿਤ ਅੰਕੜਿਆਂ ‘ਚ ਪਤਾ ਚੱਲਦਾ ਹੈ ਕਿ 2022 ਦੀ ਆਖ਼ਰੀ ਤਿਮਾਹੀ ‘ਚ ਜੀਡੀਪੀ ਵਿੱਚ 0.7% ਦੀ ਗਿਰਾਵਟ ਆਈ, ਜੋ ਪਹਿਲਾਂ ਦਰਜ ਕੀਤੇ ਗਏ 0.6% ਨਾਲੋਂ ਵੀ ਮਾੜੀ ਹੈ। ਆਰਥਿਕ ਸੰਕੁਚਨ ਦੀਆਂ ਲਗਾਤਾਰ ਦੋ ਤਿਮਾਹੀਆਂ ਨੂੰ ਵਿਆਪਕ ਤੌਰ ‘ਤੇ ਤਕਨੀਕੀ ਮੰਦੀ ਮੰਨਿਆ ਜਾਂਦਾ ਹੈ। ਤਕਨੀਕੀ ਮੰਦੀ ਨੂੰ ਸੰਕੁਚਨ ਦੇ ਲਗਾਤਾਰ ਦੋ ਤਿਮਾਹੀਆਂ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ।
ਸਟੈਟਸ NZ ਦਾ ਡੇਟਾ ਰਿਲੀਜ਼ ਤੋਂ ਬਾਅਦ ਦੇ ਕੁੱਝ ਹੀ ਮਿੰਟਾਂ ‘ਚ ਨਿਊਜ਼ੀਲੈਂਡ ਡਾਲਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ 0.23% ਦੀ ਗਿਰਾਵਟ ਆਈ ਹੈ। ਥੋਕ ਵਿਆਜ ਦਰਾਂ ‘ਚ ਦੋ ਸਾਲਾਂ ਦੀ ਸਵੈਪ ਦਰ 5.39 ਤੋਂ ਘਟ ਕੇ 5.37% ਹੋ ਗਈ ਹੈ। ਅੱਜ ਸਵੇਰ ਦੇ ਅੰਕੜਿਆਂ ਨੇ ਦਿਖਾਇਆ ਹੈ ਕਿ ਅਰਥਵਿਵਸਥਾ ਸੰਭਾਵਿਤ ਮਾਰਜ਼ਨ ਦੇ ਸਭ ਤੋਂ ਘੱਟ ਅੰਤਰ ਨਾਲ ਮੰਦੀ ‘ਚ ਦਾਖਲ ਹੋਈ ਹੈ, ਹਾਲਾਂਕਿ ਪਹਿਲੀ ਤਿਮਾਹੀ ਦੇ ਅੰਕੜੇ ਨੂੰ ਭਵਿੱਖ ‘ਚ ਸੰਸ਼ੋਧਿਤ ਕੀਤਾ ਜਾ ਸਕਦਾ ਹੈ। ਸਾਲਾਨਾ ਆਧਾਰ ‘ਤੇ ਅਰਥਵਿਵਸਥਾ 2.2% ਵਧੀ ਹੈ।
ਸਾਲ 2022 ਦੇ ਆਖੀਰ ‘ਚ ਤਿਮਾਹੀ ਗਿਰਾਵਟ ਦੇ ਬਾਵਜੂਦ, ਮਾਰਚ 2023 ਦੀ ਤਿਮਾਹੀ ‘ਚ ਅੱਧੇ ਤੋਂ ਵੱਧ ਉਦਯੋਗਾਂ ‘ਚ ਗਿਰਾਵਟ ਆਈ ਹੈ। ਕਾਰੋਬਾਰੀ ਸੇਵਾਵਾਂ 3.5% ਹੇਠਾਂ ਸਨ, ਸਭ ਤੋਂ ਵੱਧ ਹੇਠਾਂ ਵੱਲ ਗਈਆਂ ਹਨ।
ਸਟੈਟਸ NZ ਦੁਆਰਾ ਟਰੈਕ ਕੀਤੇ ਗਏ ਅੱਧੇ ਸੈਕਟਰਾਂ ‘ਚ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਆਰਥਿਕ ਗਤੀਵਿਧੀ ਵਿੱਚ ਗਿਰਾਵਟ ਦੇਖੀ ਗਈ। ਇਹ ਇਸ ਤਿਮਾਹੀ ਵਿੱਚ ਸੂਚਨਾ ਮੀਡੀਆ (Information Media) ਅਤੇ ਦੂਰਸੰਚਾਰ (Telecommunication) ਵਿੱਚ 2.7% ਵਾਧੇ ਦੁਆਰਾ ਅੰਸ਼ਿਕ ਤੌਰ ‘ਤੇ ਆਫਸੈੱਟ ਕੀਤਾ ਗਿਆ ਹੈ। ਸਟੈਟਸ NZ ਨੇ ਕਿਹਾ ਕਿ ਮੈਨੇਜਮੈਂਟ ਕੰਸਲਟਿੰਗ, ਐਡਵਰਟਾਸਿੰਗ, ਸਾਇੰਟਿਫਿਕ, ਅਤੇ ਇੰਜੀਨੀਅਰਿੰਗ ਡਿਜ਼ਾਈਨ ਸੇਵਾਵਾਂ ਹਨ ਜੋ ਕਾਰੋਬਾਰੀ ਸੇਵਾਵਾਂ ‘ਚ ਗਿਰਾਵਟ ਦਾ ਕਾਰਣ ਬਣੇ ਹਨ।
ਸਟੈਟਸ NZ ਦੇ ਆਰਥਿਕ ਅਤੇ ਵਾਤਾਵਰਣ ਇਨਸਾਈਟਸ ਦੇ ਜਨਰਲ ਮੈਨੇਜਰ ਜੇਸਨ ਐਟਵੇਲ ਨੇ ਕਿਹਾ ਕਿ ਦਸੰਬਰ 2022 ਅਤੇ ਮਾਰਚ 2023 ਤਿਮਾਹੀ ‘ਚ ਗਿਰਾਵਟ ਜੂਨ ਅਤੇ ਸਤੰਬਰ 2022 ਦੀ ਤਿਮਾਹੀ ‘ਚ ਵਾਧੇ ਦੇ ਬਾਅਦ ਹੋਈ ਹੈ। ਮਾਰਚ 2023 ਦੀ ਤਿਮਾਹੀ ‘ਚ ਸਾਈਕਲੋਂ ਹੇਲ ਅਤੇ ਗੈਬਰੀਏਲ ਅਤੇ ਟੀਚਰਸ ਦੀਆਂ ਹੜਤਾਲਾਂ ਨੇ ਆਰਥਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕੀਤਾ। ਐਟਵੇਲ ਨੇ ਅੱਗੇ ਕਿਹਾ ਕਿ ਸਾਈਕਲੋਂ ਕਾਰਣ ਹੋਣ ਵਾਲੀਆਂ ਪ੍ਰਤੀਕੂਲ ਮੌਸਮੀ ਘਟਨਾਵਾਂ ਨੇ ਬਾਗ਼ਬਾਨੀ ਅਤੇ ਆਵਾਜਾਈ ਸਹਾਇਤਾ ਸੇਵਾਵਾਂ ਵਿੱਚ ਗਿਰਾਵਟ ਦੇ ਨਾਲ-ਨਾਲ ਸਿੱਖਿਆ ਸੇਵਾਵਾਂ ‘ਚ ਵਿਘਨ ਪਾਉਣ ਵਿੱਚ ਯੋਗਦਾਨ ਪਾਇਆ।
ਘਰੇਲੂ ਖਪਤ ਖ਼ਰਚਿਆਂ ‘ਚ 2.4% ਵਾਧਾ ਅਤੇ ਸਥਿਰ ਸੰਪਤੀਆਂ ‘ਚ ਨਿਵੇਸ਼ ਵਿੱਚ 2% ਵਾਧਾ ਗਿਰਾਵਟ ਨੂੰ ਅੰਸ਼ਿਕ ਤੌਰ ‘ਤੇ ਪੂਰਾ ਕਰਦਾ ਹੈ। ਉੱਚ ਮਹਿੰਗਾਈ, ਜਿਸ ‘ਚ ਭੋਜਨ ਦੀਆਂ ਕੀਮਤਾਂ ‘ਚ ਤਿੱਖਾ ਵਾਧਾ ਸ਼ਾਮਲ ਹੈ। ਘਰੇਲੂ ਖ਼ਰਚਿਆਂ ‘ਚ ਵਾਧੇ ਦੀ ਅਗਵਾਈ ਨਿਊਜ਼ੀਲੈਂਡ ਦੇ ਲੋਕਾਂ ਦੁਆਰਾ ਅੰਤਰਰਾਸ਼ਟਰੀ ਯਾਤਰਾ ‘ਤੇ ਖ਼ਰਚੇ ਵਧਣ ਨਾਲ ਕੀਤੀ ਗਈ ਸੀ। ਇਸ ਦੇ ਉਲਟ ਪਰਿਵਾਰਾਂ ਨੇ ਘਰਾਂ ਨੇ ਸਾਮਾਨ, ਖ਼ਾਸ ਕਰਕੇ ਕਰਿਆਨੇ ਭੋਜਨ ‘ਤੇ ਘੱਟ ਖ਼ਰਚ ਕੀਤਾ। ਅਸਲ ਸੰਖਿਆ ਦੇ ਬਾਵਜੂਦ, ਅੱਜ ਸਵੇਰ ਦੇ ਡੇਟਾ ਰੀਲੀਜ਼ ਤੋਂ ਪਹਿਲਾਂ ਅਰਥਸ਼ਾਸਤਰੀਆਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਆਰਥਿਕਤਾ ਹੌਲੀ ਹੋ ਰਹੀ ਹੈ ਕਿਉਂਕਿ ਉੱਚ ਵਿਆਜ ਦਰਾਂ ਘੱਟ ਹੋਣ ਲੱਗੀਆਂ ਹਨ।
ਵਿੱਤ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਆਰਥਿਕਤਾ ਅਜੇ ਵੀ ਲਚਕੀਲਾਪਣ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਨਤੀਜਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਅਸੀਂ ਜਾਣਦੇ ਹਾਂ ਕਿ 2023 ਇੱਕ ਚੁਣੌਤੀਪੂਰਨ ਸਾਲ ਹੈ ਕਿਉਂਕਿ ਗਲੋਬਲ ਵਿਕਾਸ ਹੌਲੀ ਹੁੰਦਾ ਹੈ, ਮਹਿੰਗਾਈ ਲੰਬੇ ਸਮੇਂ ਲਈ ਉੱਚੀ ਰਹੀ ਹੈ ਅਤੇ ਨੌਰਥ ਆਈਲੈਂਡ ਦੇ ਮੌਸਮ ਦੀਆਂ ਘਟਨਾਵਾਂ ਦੇ ਪ੍ਰਭਾਵ ਘਰਾਂ ਅਤੇ ਕਾਰੋਬਾਰਾਂ ਨੂੰ ਵਿਗਾੜਦੇ ਰਹੇ ਹਨ।