ਪਾਕਿਸਤਾਨ ਦੇ ਵਫ਼ਦ ਵਲੋਂ ਡਾ. ਅਟਵਾਲ ਨਾਲ ਮੁਲਾਕਾਤ

ਭਾਰਤ ਅਤੇ ਪਾਕਿਸਤਾਨ ਸ਼ਾਂਤੀ ਤੇ ਆਪਸੀ ਸਹਿਯੋਗ ਨਾਲ ਅੱਗੇ ਵਧਣ – ਡਾ. ਅਟਵਾਲ
ਚੰਡੀਗੜ੍ਹ, 26 ਨਵੰਬਰ – ਭਾਰਤ ਅਤੇ ਪਾਕਿਸਤਾਨ ਸ਼ਾਂਤੀ ਤੇ ਆਪਸੀ ਸਹਿਯੋਗ ਨਾਲ ਹੀ ਅੱਗੇ ਵਧ ਸਕਦੇ ਹਨ ਅਤੇ ਖ਼ਿੱਤੇ ਦੀ ਸ਼ਾਂਤੀ ਹੀ ਦੋਵੇਂ ਦੇਸ਼ਾਂ ਦੇ ਵਿਕਾਸ ਲਈ ਅਤੀ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅੱਜ ਪੰਜਾਬ ਵਿਧਾਨ ਸਭਾ ਵਿਖੇ ਪਹੁੰਚੇ ੧੯ ਮੈਂਬਰੀ ਪਾਕਿਸਤਾਨੀ ਵਫ਼ਦ ਨਾਲ ਮੁਲਾਕਾਤ ਸਮੇਂ ਕੀਤਾ। ਪਾਕਿਸਤਾਨ ਦੇ ਲੈਫ਼ਟੀਨੈਂਟ ਜਨਰਲ ਹਿਮਾਊ ਬੰਗੇਸ਼ ਦੀ ਅਗਵਾਈ ‘ਚ 24 ਨਵੰਬਰ ਤੋਂ 3 ਦਸੰਬਰ, 2013 ਤੱਕ ਭਾਰਤ ਦੌਰੇ ‘ਤੇ ਪਹੁੰਚੇ ‘ਭਾਰਤ-ਪਾਕਿਸਤਾਨ ਸਿਪਾਹੀਆਂ ਦੀ ਸ਼ਾਂਤੀ ਲਈ ਪਹਿਲਕਦਮੀ’ (ਆਈ. ਪੀ. ਐੱਸ. ਆਈ.) ਸੰਸਥਾ ਦੇ ਪਾਕਿਸਤਾਨ ਚੈਪਟਰ ਦੇ ਸੇਵਾ ਮੁਕਤ ਫੌਜੀ ਅਫ਼ਸਰਾਂ ਦਾ ਸਵਾਗਤ ਡਾ. ਅਟਵਾਲ ਨੇ ਗੁਲਦਸਤੇ ਦੇ ਕੇ ਕੀਤਾ। ਇਸ ਮੌਕੇ ਬੋਲਦਿਆਂ ਡਾ. ਅਟਵਾਲ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ………… ਸਾਬਕਾ ਫੌਜੀ ਅਫ਼ਸਰਾਂ ਵਲੋਂ ਇਸ ਵਕਾਰੀ ਸੰਸਥਾ ਰਾਹੀਂ ਗੱਲਬਾਤ ਤੇ ਆਪਸੀ ਮਿਲ ਵਰਤਣ ਜ਼ਰੀਏ ਏਸ਼ੀਆ ਦੇ ਦੋ ਅਹਿਮ ਮੁਲਕਾਂ ਨੂੰ ਹਰ ਖੇਤਰ ‘ਚ ਨੇੜੇ ਲਿਆਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਾਬਕਾ ਫੌਜੀ ਅਫ਼ਸਰ ਮੁਹੱਬਤ, ਸ਼ਾਂਤੀ ਅਤੇ ਭਾਈਚਾਰੇ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਵਰਗੀ ਮੈਡਮ ਨਿਰਮਲਾ ਪਾਂਡੇ ਦੁਆਰਾ ਚਲਾਈ ਇਹ ਮੁਹਿੰਮ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਖ਼ੁਸ਼ਨੁਮਾ ਬਣਾਉਣ ‘ਚ ਅਹਿਮ ਕਦਮ ਹੈ।
ਵਫ਼ਦ ‘ਚ ਲੈਫ਼ਟੀਨੈਂਟ ਜਨਰਲ ਹਿਮਾਊ ਬੰਗੇਸ਼ ਤੇ ਉਨ੍ਹਾਂ ਦੀ ਸੁਪਤਨੀ, ਏਅਰ ਵਾਈਸ ਮਾਰਸ਼ਲ ਹਾਮਿਦ ਏ. ਖ਼ਵਾਜਾ ਤੇ ਉਨ੍ਹਾਂ ਦੀ ਸੁਪਤਨੀ, ਮੇਜਰ ਜਨਰਲ ਐਮ. ਮਾਨਸਾਹਾ ਤੇ ਉਨ੍ਹਾਂ ਦੀ ਸੁਪਤਨੀ, ਬ੍ਰਿਗੇਡੀਅਰ ਜਾਹਿਦ ਜਾਮਨ ਤੇ ਉਨ੍ਹਾਂ ਦੀ ਸੁਪਤਨੀ, ਬ੍ਰਿਗੇਡੀਅਰ ਕੇ. ਐੱਚ. ਨਾਸਿਰ, ਬ੍ਰਿਗੇਡੀਅਰ ਨਸੀਮ ਅਹਿਮਦ ਤੇ ਉਨ੍ਹਾਂ ਦੀ ਸੁਪਤਨੀ, ਬ੍ਰਿਗੇਡੀਅਰ ਨਾਈਮ ਅਹਿਮਦ ਤੇ ਉਨ੍ਹਾਂ ਦੀ ਸੁਪਤਨੀ ਬ੍ਰਿਗੇਡੀਅਰ ਸਿਕੰਦਰ ਜਾਵੇਦ, ਬ੍ਰਿਗੇਡੀਅਰ ਨਾਵੀਦ ਮੁਸ਼ਤਾਗ ਤੇ ਉਨ੍ਹਾਂ ਦੀ ਸੁਪਤਨੀ, ਕਰਨਲ ਸ਼ਾਹਨਵਾਜ਼ ਤੇ ਉਨ੍ਹਾਂ ਦੀ ਸੁਪਤਨੀ, ਕਰਨਲ ਤਾਹਿਰ ਕਰਦਾਰ ਤੇ ਉਨ੍ਹਾਂ ਦੀ ਸੁਪਤਨੀ ਅਤੇ ਸ਼ਬਨਮ ਜਹਾਂਗੀਰ ਆਦਿ ਮੈਂਬਰਾਂ ਨੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਜਾਂਦੇ ਬਜਟ ਅਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦਰਮਿਆਨ ਵਿੱਤੀ ਲੈਣ-ਦੇਣ ਦੀ ਪ੍ਰਣਾਲੀ ਬਾਰੇ ਜਾਣਕਾਰੀ ਵੀ ਹਾਸਲ ਕੀਤੀ।
ਡਾ. ਅਟਵਾਲ ਨੇ ਵਫ਼ਦ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਵਿਧਾਨ ਸਭਾ ਸਕੱਤਰੇਤ ਦੇ ਸਕੱਤਰ ਸ੍ਰੀ ਵੇਦ ਪ੍ਰਕਾਸ਼, ਜਨਰਲ ਮੋਤੀ ਦਾਰ ਤੇ ਉਨ੍ਹਾਂ ਦੀ ਸੁਪਤਨੀ, ਜਨਰਲ ਤੇਜ ਕੌਲ ਤੇ ਉਨ੍ਹਾਂ ਦੀ ਸੁਪਤਨੀ, ਬ੍ਰਿਗੇਡੀਅਰ ਜੇ. ਐਲ. ਕੌਲ, ਬ੍ਰਿਗੇਡੀਅਰ ਅਨਿਲ ਕਲਹੋਤਰਾ ਤੇ ਉਨ੍ਹਾਂ ਦੀ ਸੁਪਤਨੀ, ਜਨਰਲ ਚੱਢਾ ਤੇ ਉਨ੍ਹਾਂ ਦੀ ਸੁਪਤਨੀ, ਕਰਨਲ ਏ. ਆਰ. ਖਾਨ, ਸ੍ਰੀ ਸਤਵੰਤ ਜੌਹਲ ਤੇ ਉਨ੍ਹਾਂ ਦੀ ਸੁਪਤਨੀ,  ਜਨਰਲ ਕੇ. ਐੱਸ. ਬਾਜਵਾ, ਕਰਨਲ ਵੀ. ਪੀ. ਐੱਸ. ਗਿੱਲ ਤੇ ਉਨ੍ਹਾਂ ਦੀ ਸੁਪਤਨੀ ਤੋਂ ਇਲਾਵਾ ਸੰਸਥਾ ਦੇ ਭਾਰਤ ਚੈਪਟਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ।