ਪਾਕਿ ਪ੍ਰਧਾਨ ਮੰਤਰੀ ਸ਼ਰੀਫ਼ ਨੇ ਯੂਐਨ ਵਿੱਚ ਕਸ਼ਮੀਰ ਦਾ ਮੁੱਦਾ ਉਠਾਇਆ

ਸੰਯੁਕਤ ਰਾਸ਼ਟਰ – 30 ਸਤੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਨੂੰ ਸੰਬੋਧਨ ਕਰਦਿਆਂ ਕਸ਼ਮੀਰ ਦਾ ਮੁੱਦਾ ਉਠਾਇਆ। ਨਾਲ ਹੀ ਉਨ੍ਹਾਂ ਚਾਰ ਨੁਕਤਾ ‘ਅਮਨ ਪਹਿਲਕਦਮੀ’ ਪੇਸ਼ ਕੀਤੀ ਜਿਸ ਵਿੱਚ ਕਸ਼ਮੀਰ ਨੂੰ ਫ਼ੌਜ-ਮੁਕਤ ਕਰਨਾ ਅਤੇ ਸਿਆਚਿਨ ਤੋਂ ਬਿਨਾਂ ਸ਼ਰਤ ਫ਼ੌਜ ਵਾਪਸ ਬੁਲਾਉਣਾ ਸ਼ਾਮਲ ਹੈ। ਉਨ੍ਹਾਂ ਦੋਹਾਂ ਮੁਲਕਾਂ ਨੂੰ ਜ਼ਬਤ ਰੱਖਣ ਦੀ ਤਜਵੀਜ਼ ਵੀ ਰੱਖੀ ਤਾਂਕਿ ਦੋਹਾਂ ਮੁਲਕਾਂ ਵਿਚਕਾਰ ਅਮਨ-ਅਮਾਨ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਤਕਰਾਰ ਦੀ ਥਾਂ ਤਾਲਮੇਲ ਨਾਲ ਹੀ ਚੰਗੇ ਸਬੰਧ ਬਣ ਸਕਦੇ ਹਨ।