ਪਾਪਾਟੋਏਟੋਏ ਪੁਲਿਸ ਸ਼ੂਟਿੰਗ ਮਾਮਲਾ: ਇੱਕ ਆਦਮੀ ਦੀ ਹਸਪਤਾਲ ‘ਚ ਮੌਤ

ਪਾਪਾਟੋਏਟੋਏ (ਆਕਲੈਂਡ), 26 ਫਰਵਰੀ – 25 ਫਰਵਰੀ ਦੀ ਸ਼ਾਮ ਨੂੰ ਇੱਥੇ ਦੇ ਏਵੀਸ ਏਵ ਉੱਤੇ ਪੁਲਿਸ ਤੇ ਮੁਜਰਮ ਵਿਚਾਲੇ ਹੋਈ ਗੋਲੀਬਾਰੀ ਵਿੱਚ ਇੱਕ ਆਦਮੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਸੀ, ਜਿਸ ਦੀ ਦੇ ਰਾਤ ਮਿਡਲਮੋਰ ਹਸਪਤਾਲ ਵਿੱਚ ਮੌਤ ਹੋ ਗਈ।
ਕਾਊਂਟੀਸ ਮੈਨੂਕਾਓ ਦੇ ਜ਼ਿਲ੍ਹਾ ਕਮਾਂਡਰ ਸੁਪਰਡੈਂਟ ਜਿਲ ਰੋਜ਼ਰਸ ਨੇ ਪੁਸ਼ਟੀ ਕੀਤੀ ਕਿ ਦੱਖਣੀ ਆਕਲੈਂਡ ਦੇ ਉਪਨਗਰ ਵਿੱਚ ਇਕ ਘਟਨਾ ਤੋਂ ਬਾਅਦ ਰਾਤ ਹਸਪਤਾਲ ਵਿੱਚ ਵਿਅਕਤੀ ਦੀ ਮੌਤ ਹੋ ਗਈ। ਉਸ ਵਿਅਕਤੀ ਨੂੰ ਸਰਜਰੀ ਲਈ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਸੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਕਮਾਂਡਰ ਸੁਪਰਡੈਂਟ ਰੋਜ਼ਰਸ ਨੇ ਕਿਹਾ ਕਿ ਰਸਮੀ ਪਛਾਣ ਅਜੇ ਵੀ ਹੋਣੀ ਬਾਕੀ ਹੈ ਅਤੇ ਪੁਲਿਸ ਉਸ ਵਿਅਕਤੀ ਦਾ ਨਾਮ ਜਾਰੀ ਕਰਨ ਦੀ ਸਥਿਤੀ ਵਿੱਚ ਨਹੀਂ ਹੋਵੇਗੀ ਜਦੋਂ ਤੱਕ ਇਹ ਪੂਰਾ ਨਹੀਂ ਹੋ ਜਾਂਦਾ ਅਤੇ ਉਸ ਦੇ ਸਾਰੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਗੋਲੀਬਾਰੀ ਦੀ ਗੰਭੀਰ ਘਟਨਾ ਦੀ ਜਾਂਚ ਹੁਣ ਚੱਲ ਰਹੀ ਸੀ ਅਤੇ ਆਈਪੀਸੀਏ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਗੁਆਂਢੀ ਦੇ ਘਰ ਦੀ ਖਿੜਕੀ ਤੋਂ ਗੋਲੀ ਚੱਲਣ ਦੇ ਬਾਅਦ ਏਵੀਸ ਏਵ ‘ਚ ਸ਼ਾਮ 5.47 ਵਜੇ ਪੁਲਿਸ ਨੂੰ ਇਕ ਪਤੇ ‘ਤੇ ਬੁਲਾਇਆ ਗਿਆ। ਪਬਲਿਕ ਦੇ ਮੈਂਬਰ ਨੇ 111 ‘ਤੇ ਡਾਇਲ ਕੀਤਾ ਅਤੇ ਕਿਹਾ ਕਿ ਉਸ ਨੇ ਇੱਕ ਆਦਮੀ ਨੂੰ ਇੱਕ ਹਥਿਆਰ ਨਾਲ ਵੇਖਿਆ ਹੈ। ਪੁਲਿਸ ਨੇ ਆਰਮਡ ਓਫੈਂਡਰ ਸਕੂਐਡ ਦੇ ਮੈਂਬਰਾਂ ਅਤੇ ਈਗਲ ਹੈਲੀਕਾਪਟਰ ਸਮੇਤ ਜਵਾਬੀ ਕਾਰਵਾਈ ਕੀਤੀ। ਪੁਲਿਸ ਅਮਲੇ ਨੇ ਮਾਮਲੇ ਨੂੰ ਸੁਰੱਖਿਅਤ ਢੰਗ ਨਾਲ ਹੱਲ ਕਰਨ ਲਈ ਵਿਅਕਤੀ ਨਾਲ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਰਾਤ 8.24 ਵਜੇ ਉਹ ਵਿਅਕਤੀ ਇੱਕ ਸ਼ਾਟਗਨ ਨਾਲ ਲੈਸ ਘਰ ਤੋਂ ਬਾਹਰ ਆਇਆ। ਕਮਾਂਡਰ ਸੁਪਰਡੈਂਟ ਰੋਜ਼ਰਸ ਨੇ ਕਿਹਾ ਕਿ ਪੁਲਿਸ ਨੇ ਉਸ ਨੂੰ ਬਾਰ ਬਾਰ ਬੰਦੂਕ ਛੱਡਣ ਲਈ ਕਿਹਾ, ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਿਹਾ। ਉਸ ਨੇ ਕਿਹਾ ਕਿ ਉਸ ਵਕਤ ਉਸ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ।