ਪੇਸ ਤੇ ਸਟੈਪਨੇਕ ਦਾ ਆਸਟਰੇਲੀਅਨ ਓਪਨ ਦੇ ਡਬਲਜ਼ ਖ਼ਿਤਾਬ ‘ਤੇ ਕਬਜ਼ਾ

ਮੈਲਬਰਨ – ਆਸਟਰੇਲੀਅਨ ਓਪਨ ਵਿੱਚ ਪੁਰਸ਼ਾਂ ਦੇ ਡਬਲਜ਼ ਖ਼ਿਤਾਬ ‘ਤੇ ਵਿਸ਼ਵ ਦੀ ਨੰਬਰ ਦਰਜਾ ਪ੍ਰਾਪਤ ਜੋੜੀ ਭਾਰਤ ਦੇ ਲਿਏਂਡਰ ਪੇਸ ਅਤੇ ਚੈਂਕ ਗਣਰਾਜ ਦੇ ਰਾਦੇਕ ਸਟੈਪਨੇਕ ਨੇ ਅਮਰੀਕਾ ਦੇ ਬ੍ਰਾਈਨ ਭਰਾਵਾਂ ਬਾਬ ਅਤੇ ਮਾਇਕ ਨੂੰ 7-6 ਅਤੇ 6-2 ਨਾਲ ਹਰਾ ਕੇ ਕਬਜ਼ਾ ਕਰ ਲਿਆ।
ਭਾਰਤ ਦੇ ਲਿਏਂਡਰ ਪੇਸ ਨੇ ਇਸ ਦੇ ਨਾਲ ਹੀ ਕਰੀਅਰ ਗਰੈਂਡ ਸਲੈਮ ਵੀ ਪੂਰਾ ਕਰ ਲਿਆ ਅਤੇ ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਬਣ ਗਏ ਹਨ। ਪੇਸ ਇਸ ਤੋਂ ਪਹਿਲਾਂ 3 ਵਾਰ ਫਰੈਂਚ ਓਪਨ, 1 ਵਾਰ ਵਿਬੰਲਡਨ ਅਤੇ 2 ਵਾਰ ਯੂ.ਐਸ. ਓਪਨ ਦਾ ਡਬਲਜ਼ ਖ਼ਿਤਾਬ ਜਿੱਤ ਚੁੱਕੇ ਹਨ ਪਰ ਆਸਟਰੇਲੀਅਨ ਓਪਨ ਵਿਚ ਉਨ੍ਹਾਂ ਦੀ ਪਹਿਲੀ ਜਿੱਤ ਹੈ। ਪੇਸ 1999, 2006 ਅਤੇ 2011 ਵਿੱਚ ਆਸਟਰੇਲੀਅਨ ਓਪਨ ਵਿੱਚ ਪੁਰਸ਼ ਡਬਲਜ਼ ਫਾਈਨਲ ਵਿੱਚ ਪਹੁੰਚੇ ਸਨ ਪਰ ਖ਼ਿਤਾਬੀ ਜਿੱਤ ਤੋਂ ਵਾਂਝੇ ਰਹੇ ਸਨ। ਪਰ ਹੁਣ ਇਹ ਖ਼ਿਤਾਬ ਜਿਤਣ ਦੇ ਨਾਲ ਉਨ੍ਹਾਂ ਦਾ ਸੁਪਨਾ ਪੂਰਾ ਹੋ ਗਿਆ।