ਪ੍ਰਧਾਨ ਮੰਤਰੀ ਜਾਨ ਕੀ ਦਿੱਲੀ ਪੁੱਜੇ, ਮੁੰਬਈ ਥਾਂ ਦਿੱਲੀ ਤੋਂ ਦੌਰੇ ਦਾ ਆਗਾਜ਼

14718781_10154576621935429_468318187864377887_nਨਵੀਂ ਦਿੱਲੀ, 26 ਅਕਤੂਬਰ – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਜਾਨ ਕੀ ਆਪਣੇ ਬਿਜ਼ਨਸ ਤੇ ਐਜੂਕੇਸ਼ਨ ਡੈਲੀਗੇਸ਼ਨ ਦੇ ਨਾਲ ਆਖ਼ਿਰਕਾਰ ਦਿੱਲੀ ਪੁੱਜ ਗਏ ਹਨ। ਇੱਥੇ ਦੇ ਪਾਲਮ ਏਅਰ ਫੋਰਸ ਹਵਾਈ ਅੱਡੇ ਉੱਤੇ ਭਾਰਤ ਦੇ ਮਨਿਸਟਰ ਆਫ਼ ਸਟੇਟ ਫ਼ਾਰ ਫਾਈਨਾਂਸ ਐਂਡ ਕਾਰਪੋਰੇਟ ਅਫੇਅਰਜ਼ ਸ੍ਰੀ ਅਰਜੁਨ ਰਾਮ ਮੇਘਵਾਲ ਨੇ ਪ੍ਰਧਾਨ ਮੰਤਰੀ ਜਾਨ ਨੂੰ ਜੀਆਇਆ ਆਖਿਆ।

l2016102591359ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਜਾਨ ਕੀ 24 ਅਕਤੂਬਰ ਨੂੰ ਜਿਸ ਨਿਊਜ਼ੀਲੈਂਡ ਏਅਰ ਫੋਰਸ ਦੇ ਜਹਾਜ਼ ਵਿੱਚ ਭਾਰਤ ਦੇ ਸ਼ਹਿਰ ਮੁੰਬਈ ਲਈ ਰਵਾਨਾ ਹੋਏ ਸਨ ਉਹ ਜਹਾਜ਼ ਥੋੜ੍ਹੀ ਦੇਰ ਬਾਅਦ ਕਿਸੀ ਤਕਨੀਕੀ ਖ਼ਰਾਬੀ ਕਾਰਨ ਆਸਟਰੇਲੀਆ ਵਿੱਚ ਕੂਈਨਜ਼ਲੈਂਡ ਦੇ ਨੇੜੇ ਟਾਊਨਜ਼ਵਾਈਲ ਵਿਖੇ ਰੋਕਣਾ ਪਿਆ। ਜਿਸ ਕਾਰਣ ਮੁੰਬਈ ਦਾ ਦੌਰਾ ਰੱਦ ਕਰਨਾ ਪਿਆ।

ਪ੍ਰਧਾਨ ਮੰਤਰੀ ਆਪਣੇ ਦਲ ਨਾਲ ਨਵੇਂ ਜਹਾਜ਼ ਰਾਹੀ ਨਵੀਂ ਦਿੱਲੀ ਪੁੱਜੇ ਅਤੇ ਹੁਣ ਤੋਂ ਆਪਣੇ ਦੌਰੇ ਦਾ ਆਗਾਜ਼ ਕਰਨਗੇ, ਜਿਸ ਵਿੱਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਅਤੇ ਹੋਰ ਮੰਤਰੀਆਂ ਨੂੰ ਮਿਲਣਗੇ।