ਪ੍ਰਧਾਨ ਮੰਤਰੀ ਮੋਦੀ ਨੇ 74ਵੇਂ ਸਵਤੰਤਰਤਾ ਦਿਵਸ ‘ਤੇ ਦੇਸ਼ ਨੂੰ ਸੰਬੋਧਨ ਕੀਤਾ

ਨਵੀਂ ਦਿੱਲੀ, 15 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 74ਵੇਂ ਸਵਤੰਤਰਤਾ ਦਿਵਸ ਮੌਕੇ ਲਾਲ ਕਿੱਲੇ ਤੋਂ ਦੇਸ਼ ਨੂੰ ਸੰਬੋਧਨ ਹੁੰਦੇ ਹੋਏ ਕਈ ਮਜ਼ਮੂਨਾਂ ਉੱਤੇ ਗੱਲ ਕੀਤੀ, ਉਨ੍ਹਾਂ ਨੇ ਲੱਦਾਖ ਵਿੱਚ ਚੀਨੀ ਫ਼ੌਜੀਆਂ ਦੇ ਨਾਲ ਲੋਹਾ ਲੈਣ ਵਾਲੇ ਭਾਰਤ ਦੇ ਵੀਰ ਜਵਾਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਲੱਦਾਖ ਵਿੱਚ ਦੁਨੀਆ ਨੇ ਵੇਖ ਲਿਆ ਕਿ ਭਾਰਤ ਆਪਣੀ ਸੰਪ੍ਰਭੁਤਾ ਦੀ ਰੱਖਿਆ ਲਈ ਕੀ ਕਰ ਸਕਦਾ ਹੈ। ਅਤਿਵਾਦ ਹੋਵੇ ਜਾਂ ਵਿਸਤਾਵਾਰਦ ਭਾਰਤ ਅੱਜ ਡਟ ਕੇ ਮੁਕਾਬਲਾ ਕਰ ਰਿਹਾ ਹੈ। ਅੱਜ ਦੁਨੀਆ ਦਾ ਭਾਰਤ ਉੱਤੇ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਭਾਰਤ ਨੂੰ ਯੂਐਨ ਵਿੱਚ ਅਸਥਾਈ ਮੈਂਬਰੀ ਲਈ 192 ਵਿੱਚੋਂ 184 ਨੇ ਭਾਰਤ ਨੂੰ ਹਮਾਇਤ ਦਿੱਤਾ ਸੀ। ਸੰਸਾਰ ਵਿੱਚ ਕਿਵੇਂ ਅਸੀਂ ਪਹੁੰਚ ਵਧਾਈ ਹੈ ਉਸ ਦਾ ਇਹ ਉਦਾਹਰਣ ਹੈ। ਇਹ ਉਦੋਂ ਹੁੰਦਾ ਹੈ ਜਦੋਂ ਭਾਰਤ ਸਸ਼ਕਤ ਹੋਵੇ, ਜਦੋਂ ਭਾਰਤ ਸੁਰੱਖਿਅਤ ਹੋਵੇ।
ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ, ਕਸ਼ਮੀਰ ਚੋਣਾਂ, ਕੋਰੋਨਾ ਵੈਕਸੀਨ, ਮਹਿਲਾਵਾਂ ਨੂੰ ਰੋਜ਼ਗਾਰ, ਪਿੰਡਾਂ ਵਿੱਚ ਹਾਈ ਸਪੀਡ ਇੰਟਰਨੈੱਟ, ਦਰਮਿਆਨੇ ਵਰਗ ਦੇ ਲੋਕਾਂ ਦੇ ਸੁਪਨੇ, ਹਰ ਘਰ ਨੂੰ ਪਾਣੀ, ਬੰਧਸ਼ਾ ਮੁਕਤ ਕਿਸਾਨ, ਦੁਨੀਆ ਬਦਲਾਓ ਵੇਖ ਰਹੀ ਹੈ, ਦੁਨੀਆ ਆਕਰਸ਼ਿਤ ਹੋ ਰਹੀ ਹੈ ਆਦਿ ਮੁੱਦਿਆਂ ਉੱਪਰ ਗੱਲ ਕੀਤੀ।