ਪੰਜਾਬੀ ਗੀਤਕਾਰੀ ਬਾਰੇ ਲੇਖਕ ਅਸ਼ੋਕ ਬਾਸ਼ਲ ਮਾਨਸਾ ਦੀ ਪੁਸਤਕ “ਮਿੱਟੀ ਨੂੰ ਫਰੋਲ ਜੋਗੀਆ” ਫਰਿਜ਼ਨੋ ਵਿਖੇ ਰੀਲੀਜ ਕੀਤੀ ਗਈ।

ਸੈਕਰਾਮੈਂਟੋ, ਕੈਲੇਫੋਰਨੀਆਂ, 5 ਜੁਲਾਈ (ਹੁਸਨ ਲੜੋਆ ਬੰਗਾ): ਪੰਜਾਬੀ ਗਾਇਕੀ ਅਤੇ ਗੀਤਕਾਰੀ ਬਾਰੇ ਲੇਖਕ ਅਸ਼ੋਕ ਬਂਸਲ ਮਾਨਸਾ ਦੀ ਕਿਤਾਬ “ਮਿੱਟੀ ਨੂੰ ਫਰੋਲ ਜੋਗੀਆ” ਫਰਿਜ਼ਨੋ ਵਿਖੇ ਮਿੰਟੂ ਉੱਪਲੀ ਦੇ ਯਾਰਡ ਵਿਖੇ ਰਿਲੀਜ਼ ਕੀਤੀ ਗਈ।” ਧਾਲੀਆਂ ਅਤੇ ਮਾਛੀਕੇ ਮੀਚੀਆਂ ਅਮਰੀਕਾ”ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਇਸ ਪ੍ਰੋਗਰਾਮ ਦੀ ਸੁਰੂਆਤ ਗੁਰਿੰਦਰਜੀਤ ਨੀਟਾ ਮਾਛੀਕੇ ਨੇ ਸਭ ਨੂੰ ਜੀ ਆਇਆ ਕਹਿਣ ਨਾਲ ਕੀਤੀ। ਇਸ ਸਮੇਂ ਪ੍ਰਮੁੱਖ ਬੁਲਾਰਿਆਂ ਵਿੱਚ ਮੁੱਖ ਮਹਿਮਾਨ ਅਸ਼ੋਕ ਬਾਸ਼ਲ ਤੋਂ ਇਲਾਵਾ ਹਰਜਿੰਦਰ ਕੰਗ, ਦਿਲਾਵਰ ਚਾਹਲ, ਰਣਜੀਤ ਗਿੱਲ ਜੱਗਾ, ਸੰਤੋਖ ਮਿਨਹਾਸ, ਸਾਧੂ ਸਿੰਘ ਸੰਘਾ ਆਦਿਕ ਨੇ ਹਾਜ਼ਰੀ ਭਰੀ। ਜਦ ਕਿ ਗਾਇਕੀ ਦੀ ਖੁੱਲੀ ਮਹਿਫਲ ਵਿੱਚ ਸਮੁੱਚੇ ਕੈਲੇਫੋਰਨੀਆਂ ਤੋਂ ਗਾਇਕੀ ਰਾਹੀ ਹਾਜ਼ਰੀ ਭਰਨ ਵਾਲਿਆਂ ਵਿੱਚ ਐਚ. ਐਸ਼. ਭਜਨ, ਨਿਰਮਲਜੀਤ ਨਿੰਮਾ, ਅਵਤਾਰ ਗਰੇਵਾਲ, ਪੱਪੀ ਭਦੌੜ, ਗੌਗੀ ਸੰਧੂ, ਬਾਈ ਸੁਰਜੀਤ ਮਾਛੀਵਾੜਾ, ਕਮਲਜੀਤ ਸਿੰਘ ਬੈਨੀਪਾਲ, ਗੁੱਲੂ ਬਰਾੜ, ਦੀਪਾ ਢੋਲਕ ਵਾਲਾ, ਮਾਸਟਰ ਅਮਨਜੋਤ ਸਿੰਘ ਆਦਿਕ ਨੇ ਖੂਬ ਰੰਗ ਬੰਨੇ। ਇਸੇ ਤਰਾਂ ਇਲਾਕੇ ਦੀਆਂ ਵੱਖ-ਵੱਖ ਸਾਹਿੱਤਕ ਅਤੇ ਸਮਾਜਿਕ ਸੰਸਥਾਵਾ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ। ਜਿੰਨਾ ਵੱਲੋਂ ਅਸ਼ੋਕ ਬਾਂਸਲ ਮਾਨਸਾ ਦਾ ਵਡਮੁੱਲੇ ਯਤਨਾਂ ਲਈ ਵਿਸ਼ੇਸ਼ ਸਨਮਾਨ ਨਿਸ਼ਾਨੀ ਦੇ ਕੇ ਸਨਮਾਨ ਕੀਤਾ ਗਿਆ ਅਤੇ ਇਹੋ ਜਿਹੇ ਹੋਰ ਪ੍ਰੋਜੈਕਟ ਲਈ ਹਰ ਤਰਾਂ ਦੀ ਆਰਥਿਕ ਮਦਦ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ। ਪ੍ਰੋਗਰਾਮ ਦੇ ਅੰਤ ਵਿੱਚ ਕੁਲਵੰਤ ਧਾਲੀਆਂ ਨੇ ਸਮੂੰਹ ਹਾਜ਼ਰੀਨ ਦਾ ਪਹੁੰਚਣ ਅਤੇ ਸਹਿਯੋਗ ਦੇਣ ਬਦਲੇ ਧੰਨਵਾਦ ਕਰਦੇ ਹੋਏ ਇਸ ਪੁਸਤਕ ਨੂੰ ਭੁੱਲੇ ਵਿੱਸਰੇ ਅਨਮੋਲ ਗੀਤਕਾਰਾਂ ਦੇ ਜੀਵਨ ਬਾਰੇ ਦੀ ਪੀ.ਐਚ. ਡੀ. ਲਈ ਇਕ ਵੱਡਾ ਚਾਨਣ ਮੁਨਾਰਾ ਦੱਸਿਆ।