ਪੰਜਾਬ ‘ਚ ਕੋਰਨਾਵਾਇਸ ਦੇ 187 ਮਾਮਲੇ

ਚੰਡੀਗੜ੍ਹ, 15 ਅਪ੍ਰੈਲ – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਕੋਰੋਨਾ ਦੇ ਹੁਣ ਤੱਕ 4,844 ਨਮੂਨੇ ਭੇਜੇ ਗਏ ਹਨ, ਜਿਨ੍ਹਾਂ ‘ਚੋਂ 187 ਦੀ ਰਿਪੋਰਟ ਪਾਜ਼ੀਟਿਵ ਤੇ 8,047 ਦੀ ਰਿਪੋਰਟ ਨੈਗੇਟਿਵ ਆਈ ਹੈ। ਜਦੋਂ ਕਿ 613 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਕੋਰੋਨਾ ਕਾਰਨ ਹੁਣ ਤੱਕ ਸੂਬੇ ‘ਚ ਕੁੱਲ 13 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਤੋਂ 27 ਲੋਕੀ ਠੀਕ ਹੋਏ ਹਨ।
ਪੰਜਾਬ ਦੇ 18 ਜ਼ਿਲ੍ਹਿਆਂ ਤੱਕ ਕੋਰੋਨਾਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਕੋਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਜਲੰਧਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਮੁਹਾਲੀ ਨੂੰ ਹਾਟ ਸਪਾਟ ਐਲਾਨਿਆ ਗਿਆ ਹੈ।