ਪੰਜਾਬ ਵਿਧਾਨ ਸਭਾ ਵਲੋਂ 2012-13 ਦੇ ਬਜਟ ਨੂੰ ਮਨਜ਼ੂਰੀ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਵਿੱਚ ਦੋ ਦਿਨਾਂ ਬਹਿਸ ਤੋਂ ਬਾਅਦ 27 ਜੂਨ ਨੂੰ ਚਾਲੂ ਵਿੱਤੀ ਵਰ੍ਹੇ 2012-13 ਲਈ 75648.27 ਕਰੋੜ ਰੁਪਏ ਦੇ ਬਜਟ ਪ੍ਰਸਤਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਜਟ ਵਿੱਚ ਕੋਈ ਸੋਧ ਨਹੀਂ ਕੀਤੀ ਅਤੇ ਨਾ ਹੀ ਕਿਸੇ ਨਵੀਂ ਯੋਜਨਾ, ਰਾਹਤ ਜਾਂ ਕਰ ਲਾਉਣ ਦਾ ਐਲਾਨ ਕੀਤਾ ਹੈ। ਇਸ ਬਿਲ ਦੇ ਪਾਸ ਹੋਣ ਨਾਲ ਸਰਕਾਰ ਮਾਰਚ 31, 2013 ਤਕ ਮਹਿਕਮਿਆਂ ਦੇ ਖ਼ਰਚੇ ਲਈ ਰਕਮਾਂ ਦੀ ਅਦਾਇਗੀ ਕਰ ਸਕਦੀ ਹੈ।