ਫਰਾਂਸ ਦੇ ਰਾਸ਼ਟਰਪਤੀ ਨੇ ਸ਼ੀ੍ ਨਰਿੰਦਰ ਮੋਦੀ ਨੂੰ ਸਿੱਖ ਫੌਜੀਆਂ ਦੀ ਤਸਵੀਰ ਭੇਟ ਕੀਤੀ ਪਰ ਪੱਗ ਉਪਰ ਪਾਬੰਦੀ ਤੇ ਚੁੱਪ ਨਿਰਾਸ਼ਾਜਨਕ – ਸ. ਘੁੰਮਣ

ਪੈਰਿਸ, 16 ਜੁਲਾਈ – ਫਰਾਂਸ ਦੇਸ਼ ਦੀ ਅਜ਼ਾਦੀ ਲਈ ਸਿੱਖਾਂ ਨੇ ਆਪਣੀਆਂ ਜਾਨਾਂ ਦੇ ਕੇ ਮੋਹਰੀ ਰੋਲ ਨਿਭਾਇਆ ਸੀ। 14 ਜੁਲਾਈ ਨੂੰ ਫਰਾਂਸ ਦੀ ਅਜ਼ਾਦੀ (Bastille Day) ਦੇ 70 ਸਾਲ ਪੂਰੇ ਹੋਏ ਹਨ। ਅਜ਼ਾਦੀ ਸਮਾਗਮਾਂ ਵਿੱਚ ਭਾਰਤ ਦੇ ਪ੍ਧਾਨ ਮੰਤਰੀ ਸ਼ੀ੍ ਨਰਿੰਦਰ ਮੋਦੀ ਨੂੰ ” ਲੀਜਨ ਆਫ ਆਨਰ ” ( France’s Legion of Honour ) ਨਾਲ ਸਨਮਾਨਿਤ ਕੀਤਾ ਗਿਆ ਸੀ। ਜਿਸ ਵਿੱਚ ਤਿੰਨਾਂ ਫੋਜ਼ਾਂ ਦੀਆਂ ਟੁਕੜੀਆਂ ਦੇ 240 ਫੌਜੀ ਵੀ ਪਰੇਡ ਵਿੱਚ ਸ਼ਾਮਲ ਹੋਏ। ਜਿਸ ਵਿੱਚ ਸਿੱਖ ਫੌਜੀਆਂ ਦੀ ਸ਼ਾਮੂਲੀਆਤ ਖਾਸ ਸੀ। ਯਾਦ ਰਹੇ ਅੱਜ ਵਾਂਗ 14 ਜੁਲਾਈ 1916 ਵਿੱਚ ਸਿੱਖ ਰੈਜ਼ੀਮੈਂਟ ਇਸੇ ਥਾਂ ਪਰੈਡ ਵਿੱਚ ਸਾਬਤ ਸੂਰਤ ਸਿਰਾਂ ਉਪਰ ਪੱਗਾਂ ਬੰਨਕੇ ਖੱਬੇ ਹੱਥ ਨੰਗੀਆਂ ਕਿ੍ਪਾਨਾਂ ਅਤੇ ਸੱਜੇ ਹੱਥ ਮਿਆਨਾਂ ਫੜਕੇ ਪੂਰੀ ਵਰਦੀ ਨਾਲ ਸ਼ਾਮਲ ਹੋਈ ਸੀ ਜਿਸ ਦੀ ਯਾਦਗਾਰੀ ਤਸਵੀਰ ਫਰਾਂਸ ਦੇ ਰਾਸ਼ਟਰਪਤੀ ਵੱਲੋ ਸ਼ੀ੍ ਨਰਿੰਦਰ ਮੋਦੀ ਨੂੰ ਭੇਟ ਕੀਤੀ ਗਈ ਹੈ। ਜਿਸ ਵਿੱਚ ਇਕ ਫਰੈਂਚ ਬੀਬੀ ਵੀ ਸਿੱਖ ਫੌਜ਼ੀਆਂ ਨੂੰ ਇਕ ਗੁਲਦਸਤਾ ਭੇਟ ਕਰਦੀ ਨਜ਼ਰ ਆ ਰਹੀ ਹੈ। ਇਹ ਸਤਿਕਾਰ ਸਿੱਖ ਫੌਜੀਆਂ ਨੂੰ ਫਰਾਂਸ ਦੇਸ਼ ਅਜ਼ਾਦੀ ਵਿੱਚ ਸ਼ਾਮਲ ਹੋਣ ਕਰਕੇ ਸੀ। ਪਰ ਬਦਕਿਸਮਤੀ ਦਾ ਦੌਰ ਹੈ ਜਿਹੜੀ ਪੱਗ ਅਜ਼ਾਦੀ ਲੈਣ ਵੇਲੇ ਸਨਮਾਣ ਦਾ ਚਿੰਨ ਸੀ ਉਹ ਉਪਰ 2004 ਤੋ ਸਿੱਖਾਂ ਉਪਰ ਪਾਬੰਦੀ ਲੱਗੀ ਹੋਈ ਹੈ। ਸ਼ੀ੍ ਨਰਿੰਦਰ ਮੋਦੀ ਨੇ ਸਿੱਖ ਫੌਜ਼ੀਆਂ ਦੀ ਤਸਵੀਰ ਲੈਦੇ ਮਾਣ ਮਹਿਸੂਸ ਕੀਤਾ ਹੈ ਤਾਂ ਉਹਨਾਂ ਨੂੰ ਫਰਾਂਸ ਦੇ ਰਾਸ਼ਟਰਪਤੀ ਈਮੇਂਨੂੰਆਲ ਮਾਕਰੋੋਂ ਕੋਲ ਅੱਜ ਪੱਗ ਤੇ ਲੱਗੀ ਪਾਬੰਦੀ ਲਈ ਸਾਰਥਕ ਗੱਲਬਾਤ ਦੀ ਸ਼ੁਰੂਆਤ ਕਰਨੀ ਚਾਹਿਦੀ ਸੀ। ਪਰ ਇਹ ਨਾ ਹੋਣ ਕਰਕੇ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋ ਪਹਿਲਾਂ 2009 ਵਿੱਚ ਵਕਤੀ ਪ੍ਧਾਨ ਮੰਤਰੀ ਸ. ਮਨਮੋਹਨ ਸਿੰਘ ਵੀ ਇਸੇ ਤਰਾਂ ਇਸ ਪਰੇਡ ਵਿੱਚ ਸ਼ਾਮਲ ਹੋਏ ਸਨ ਜਿਨਾਂ ਨੂੰ ਇਸ ਸਬੰਧੀ ਇਕ ਸਿੱਖ ਵਫਦ ਨੇ ਆਪਣਾ ਮੋਮਰੰਡਮ ਦਿੱਤਾ ਸੀ। ਜੋ ਅੱਜ ਤੱਕ ਇਹ ਮਸਲਾ ਹੱਲ ਨਹੀ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 1837 ਵਿੱਚ ਫਰਾਂਸ ਨਾਲ ਵਪਾਰਿਕ ਸਮਝੋਤੇ ਕੀਤੇ ਸਨ। ਜਿਸ ਦੇ ਅਧਾਰ ਤੇ ਅੱਜ ਫਰਾਂਸ ਅਤੇ ਭਾਰਤ ਦੇ ਚੰਗੇ ਸਬੰਧ ਸਥਾਪਤ ਹਨ।
ਸ. ਦਲਵਿੰਦਰ ਸਿੰਘ ਘੁੰਮਣ ਪ੍ਧਾਨ ਸ਼ੋ੍ਮਣੀ ਅਕਾਲੀ ਦਲ ਅਮਿ੍ੰਤਸਰ ਯੂਰਪ ਯੂਥ ਵੱਲੋ ਦੋਵੇ ਸਰਕਾਰਾ ਨੂੰ ਬੇਨਤੀ ਹੈ ਕਿ ਸਿੱਖ ਮਸਲਿਆਂ ਦੇ ਜਰੂਰੀ ਹੱਲ ਵੱਧਣਾ ਚਾਹਿਦਾ ਹੈ। ਫਰਾਂਸ ਦਾ ਸਵਿਧਾਨ ਜਿਥੇ ਬਰਾਬਰਤਾ, ਅਜ਼ਾਦੀ ਅਤੇ ਭਾਈਚਾਰੇ ( Equality, Liberty, Fraternity ) ਦਾ ਮੁਦਈ ਹੈ ਇਸ ਲਈ ਹਰ ਵਰਗ ਦੀਆਂ ਧਾਰਮਿਕ ਆਸਥਾ, ਪ੍ੰਪਰਾਵਾ, ਮਰਿਆਦਾ ਨੂੰ ਮੰਨਣ ਦੀ ਖੁੱਲ ਹੋਣੀ ਚਾਹਿਦੀ ਹੈ। ਗੁਰੂ ਸਾਹਿਬਾਨ ਦਾ ਸੰਦੇਸ਼ ਵੀ ਵਿਆਕਤੀ ਦੇ ਬੋਲਣ, ਲਿਖਣ ਅਤੇ ਬਰਾਬਰਤਾ ਦੀ ਵਕਾਲਤ ਕਰਦਾ ਹੈ ਪਹਿਨਣ ਦੀ, ਖਾਣ ਦੀ ਮਨੁੱਖੀ ਅਜ਼ਾਦੀ ਦੀ ਪੋ੍ੜਤਾ ਕਰਨੀ ਬਣਦੀ ਹੈ।