‘ਫਿਲਮ ਐਂਡ ਲੇਬਲਿੰਗ ਰੀਵਿਊ ਬੌਡੀ’ ਲਈ ਡਾ. ਪਰਮਜੀਤ ਪਰਮਾਰ ਅਤੇ ਸ੍ਰੀ ਵੀਰ ਖਾਰ ਕਮਿਊਨਿਟੀ ਪ੍ਰਤੀਨਿਧ ਨਿਯੁਕਤ

ਸਾਂਸਦ ਕਮਲਜੀਤ ਸਿੰਘ ਬਖਸ਼ੀ ਵਲੋਂ ਵਧਾਈ
ਆਕਲੈਂਡ, 12 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ‘ਚ ਪਿਛਲੇ ਦਿਨੀਂ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਕ੍ਰਿਸ ਟ੍ਰੀਮੈਨ ਵਲੋਂ ਦੋ ਭਾਰਤੀਆਂ ਡਾ. ਪਰਮਜੀਤ ਪਰਮਾਰ ਅਤੇ ਸ੍ਰੀ ਵੀਰ ਖਾਰ ਨੂੰ ‘ਫਿਲਮ ਐਂਡ ਲੇਬਲਿੰਗ ਰੀਵਿਊ ਬੌਡੀ’ ਦੇ ਲਈ ਕਮਿਊਨਿਟੀ ਪ੍ਰਤੀਨਿਧ ਨਿਯੁਕਤ ਕਰਨ ‘ਤੇ ਹਲਕਾ ਮੈਨੁਕਾਓ ਈਸਟ ਤੋਂ ਲਿਸਟ ਐਮ. ਪੀ. ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਵਧਾਈ ਦਿੱਤੀ ਹੈ। ਨਿਊਜ਼ੀਲੈਂਡ ਦੇ ਵਿੱਚ ਅਣਬੰਦਿਸ਼ ਫਿਲਮਾਂ ਅਤੇ ਵੀਡੀਓ ਸੀ. ਡੀਜ਼ ਨੂੰ ਜਨਤਕ ਤੌਰ ‘ਤੇ ਕਰਨ ਤੋਂ ਪਹਿਲਾਂ ਇਹ ਬੌਡੀ ਫਿਲਮ ਦੇ ਸਰਵਰਕ ਉਤੇ ਹੋਈ ਲੇਬਲਿੰਗ ਢੁੱਕਵੀਂ ਹੈ ਜਾਂ ਨਹੀਂ ਦਾ ਲੇਖਾ-ਜੋਖਾ ਕਰਦੀ ਹੈ। ਇਸ ਲੇਬਲਿੰਗ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬੰਦਿ12ਵੇਂ ਫਿਲਮ ਬਾਲਗਾਂ……. ਵਾਸਤੇ ਹੈ, ਫਿਲਮ ਦੇ ਵਿੱਚ ਮਾਰ-ਧਾੜ ਹੈ, ਅਸ਼ਲੀਲ ਭਾਸ਼ਾ ਵਰਤੀ ਹੋਈ ਹੈ, ਨਸ਼ਾ ਆਦਿ ਵਰਤਦੇ ਵਿਖਾਇਆ ਗਿਆ ਹੈ, ਬੱਚਿਆਂ ਦੇ ਵੇਖਣ ਲਈ ਨਹੀਂ ਹੈ ਜਾਂ ਇਸ ਤਰ੍ਹਾਂ ਦੀਆਂ ਹੋਰ ਸਾਵਧਾਨੀਆਂ ਲਿਖੀਆਂ ਹੁੰਦੀਆਂ ਹਨ। ਇਹ ਬੌਡੀ ਇਕ ਤਰ੍ਹਾਂ ਡਿਸਟ੍ਰੀਊਿਟਰਜ਼ ਦੇ ਏਜੰਟ ਦਾ ਕੰਮ ਕਰਦੀ ਹੈ ਜਦੋਂ ਫਿਲਮ ਨੂੰ ‘ਫਿਲਮ ਐਂਡ ਲਿਟਰਚੇਰ ਕਲਾਸੀਫਿਕੇਸ਼ਨ’ ਦੇ ਦਫਤਰ ਉਦਾਹਰਣ ਤੌਰ ‘ਤੇ ‘ਜੀ’,’ਪੀ.ਜੀ’, ‘ਐਮ’ ਆਦਿ ਲਿਖਣ ਦੀ ਮੰਜ਼ੂਰੀ ਵਾਸਤੇ ਭੇਜਿਆ ਜਾਂਦਾ ਹੈ।
ਸ. ਬਖਸ਼ੀ ਨੇ ਕਿਹਾ ਕਿ ਸਮੁੱਚੇ ਭਾਰਤੀ ਭਾਈਚਾਰੇ ਲਈ ਇਹ ਇਕ ਮਹੱਤਵਪੂਰਨ ਨਿਯੁਕਤੀ ਹੈ ਕਿਉਂਕਿ ਦੇਸ਼ ਦੀ ਜਨਤਾ ਦਾ ਇਕ ਹਿੱਸਾ ਹੁੰਦਿਆ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਫਿਲਮ ਦੀ ਲੇਬਲਿੰਗ ਵੇਲੇ ਹਰ ਵਰਗ ਦੇ ਲੋਕਾਂ ਦੇ ਵਿਸ਼ਵਾਸ਼ ਤੇ ਹਿਤਾਂ ਦਾ ਸਪੱਸ਼ਟ ਧਿਆਨ ਰੱਖਿਆ ਜਾਵੇ। ‘ਦਾ ਫਿਲਮ ਐਂਡ ਲੇਬਲਿੰਗ ਰੀਵਿਊ ਬੌਡੀ ਨਿਊਜ਼ੀਲੈਂਡ’ ਦੇ ਵਿੱਚ ਹੋਰ ਵੀ ਕਈ ਕਮਿਊਨਿਟੀਆਂ ਦੇ ਪ੍ਰਤੀਨਿਧੀ ਸ਼ਾਮਿਲ ਕੀਤੇ ਗਏ ਹਨ ਤਾਂ ਕਿ ਦੇਸ਼ ਦੇ ਵਿੱਚ ਵੰਨ-ਸੁਵੰਨ ਲੋਕਾਂ ਦੀ ਝਲਕ ਕਾਇਮ ਰਹਿ ਸਕੇ।
ਭਾਰਤੀ ਭਾਈਚਾਰੇ ਨੇ ਵੀ ਆਸ ਪ੍ਰਗਟ ਕੀਤੀ ਕਿ ਸ੍ਰੀਮਤੀ ਪਰਮਜੀਤ ਪਰਮਾਰ ਅਤੇ ਸ੍ਰੀ ਵੀਰ ਖਾਰ ਸਾਡੇ ਭਾਈਚਾਰੇ ਦੇ ਲਈ ਹੀ ਨਹੀਂ ਸਗੋਂ ਸਾਰੇ ਨਿਊਜ਼ੀਲੈਂਡ ਵਾਸੀਆਂ ਦੀਆਂ ਕਦਰਾਂ-ਕੀਮਤਾਂ ਦਾ ਖਿਆਲ ਰੱਖਦਿਆਂ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਗੇ। ਭਾਰਤੀ ਭਾਈਚਾਰੇ ਵਲੋਂ ਉਨ੍ਹਾਂ ਨੂੰ ਦਿੱਤਾ ਗਿਆ ਸਹਿਯੋਗ ਸਲਾਹੁਣਯੋਗ ਹੋਵੇਗਾ।