ਫੀਫਾ ਮਹਿਲਾ ਵਰਲਡ ਕੱਪ: ਫੁੱਟਬਾਲ ਫਰਨਜ਼ ਸਵਿਟਜ਼ਰਲੈਂਡ ਨਾਲ ਗੋਲ ਰਹਿਤ ਡਰਾਅ ਤੋਂ ਬਾਅਦ ਵਰਲਡ ਕੱਪ ਤੋਂ ਬਾਹਰ ਹੋ ਗਿਆ

ਫਰਨਜ਼ ਗਰੁੱਪ ਪੜਾਅ ਵਿੱਚ ਮਹਿਲਾ ਵਰਲਡ ਕੱਪ ਤੋਂ ਬਾਹਰ ਹੋਣ ਵਾਲਾ ਪਹਿਲਾ ਮੇਜ਼ਬਾਨ ਦੇਸ਼ ਬਣ ਗਿਆ, ਕਿਉਂਕਿ ਉਹ ਗੋਲ ਰਹਿਤ ਡਰਾਅ ਤੋਂ ਬਾਅਦ ਗੋਲ ਫਰਕ ‘ਤੇ ਬਾਹਰ ਹੋ ਗਿਆ
ਡੁਨੇਡਿਨ, 31 ਜੁਲਾਈ – ਸਹਿ ਮੇਜ਼ਬਾਨ ਨਿਊਜ਼ੀਲੈਂਡ ਦੀ ਮਹਿਲਾ ਟੀਮ ਫੁੱਟਬਾਲ ਫਰਨਜ਼ 31 ਜੁਲਾਈ ਨੂੰ ਇੱਥੇ ਖੇਡੇ ਗਏ ਆਪਣੇ ਆਖ਼ਰੀ ਲੀਗ ਮੁਕਾਬਲੇ ‘ਚ ਸਵਿਟਜ਼ਰਲੈਂਡ ਨਾਲ 0-0 ‘ਤੇ ਗੋਲ ਰਹਿਤ ਡਰਾਅ ਰਹੀ, ਜਿਸ ਨਾਲ ਫੁੱਟਬਾਲ ਫਰਨਜ਼ ਦਾ ਫੀਫਾ ਵਰਲਡ ਕੱਪ ‘ਚ ਸਫ਼ਰ ਸਮਾਪਤ ਹੋ ਗਿਆ। ਫਰਨਜ਼ ਗਰੁੱਪ ਪੜਾਅ ਵਿੱਚ ਮਹਿਲਾ ਵਰਲਡ ਕੱਪ ਤੋਂ ਬਾਹਰ ਹੋਣ ਵਾਲਾ ਪਹਿਲਾ ਮੇਜ਼ਬਾਨ ਦੇਸ਼ ਬਣ ਗਿਆ, ਕਿਉਂਕਿ ਉਹ ਗੋਲ ਰਹਿਤ ਡਰਾਅ ਤੋਂ ਬਾਅਦ ਗੋਲ ਫਰਕ ‘ਤੇ ਬਾਹਰ ਹੋ ਗਿਆ। ਫੁੱਟਬਾਲ ਫਰਨਜ਼ ਨੂੰ ਅੱਗਲੇ ਰਾਊਂਡ ਲਈ 16 ਟੀਮਾਂ ‘ਚ ਦਾਖ਼ਲ ਹੋਣ ਲਈ ਅੱਜ ਦਾ ਮੈਚ ਜਿੱਤਣਾ ਬਹੁਤ ਜ਼ਰੂਰੀ ਸੀ। ਫੁੱਟਬਾਲ ਫਰਨਜ਼ ਕੋਲ ਆਸਟਰੇਲੀਆ ਨਾਲ ਸਹਿ ਮੇਜ਼ਬਾਨੀ ਦੌਰਾਨ ਫੀਫਾ ਮਹਿਲਾ ਵਰਲਡ ਕੱਪ ਮੁਹਿੰਮ ‘ਚ ਪਹਿਲੀ ਵਾਰ ਨਾਕਆਊਟ ਪੜਾਵਾਂ ਤੱਕ ਪਹੁੰਚਣ ਦਾ ਮੌਕਾ ਸੀ, ਜੋ ਉਸ ਨੂੰ ਸਿਰਫ਼ ਜਿੱਤ ਪ੍ਰਾਪਤ ਕਰਕੇ ਹੀ ਮਿਲ ਸਕਦਾ ਸੀ।
ਫੁੱਟਬਾਲ ਫਰਨਜ਼ ਨੂੰ ਬੀਤੇ ਮੰਗਲਵਾਰ ਨੂੰ ਫਿਲੀਪੀਨਜ਼ ਤੋਂ ਹਾਰਣ ਦਾ ਖ਼ਮਿਆਜ਼ਾ ਭੁਗਤਣਾ ਪਿਆ, ਜੋ ਉਨ੍ਹਾਂ ਦੀ ਆਪਣੀ ਅਸਫਲਤਾ ਦਾ ਅਫ਼ਸੋਸ ਕਰਨ ਲਈ ਰਹਿ ਗਿਆ ਹੈ। ਕਿਉਂਕਿ ਉਨ੍ਹਾਂ ਨੇ ਐਤਵਾਰ ਨੂੰ ਆਪਣੇ ਗਰੁੱਪ ਏ ਦੇ ਨਿਰਣਾਇਕ ਮੈਚ ਵਿੱਚ ਸਵਿਟਜ਼ਰਲੈਂਡ ਨਾਲ 0-0 ਨਾਲ ਡਰਾਅ ਖੇਡਿਆ, ਜਦੋਂ ਇੱਕ ਜਿੱਤ ਉਨ੍ਹਾਂ ਦੀ ਲੋੜ ਸੀ ਅਤੇ ਇੱਕ ਸ਼ਾਟ ਜੋ ਪੋਸਟ ਨੂੰ ਛੁਅਣ ਤੋਂ ਬਾਅਦ ਜਿੱਤ ਦੇ ਨੇੜੇ ਲਿਆ ਕਿ ਵਰਲਡ ਕੱਪ ਤੋਂ ਬਾਹਰ ਹੋਣ ਦਾ ਰਾਹ ਦਸੇਰਾ ਬਣਿਆ।
ਫੁੱਟਬਾਲ ਫਰਨਜ਼ ਨੇ ਵਰਲਡ ਕੱਪ ਦ ਹੁਣ ਤੱਕ ਦੇ ਆਪਣੇ ਖੇਡੇ 18 ਮੈਚਾਂ ‘ਚ ਆਪਣਾ 5ਵਾਂ ਸਕਾਰਾਤਮਿਕ ਨਤੀਜਾ ਪ੍ਰਾਪਤ ਕੀਤਾ ਅਤੇ ਪਹਿਲਾਂ ਨਾਲੋਂ ਵੱਧ ਅੰਕ 4 ਹਾਸਿਲ ਕਰਕੇ ਸਮਾਪਤ ਕੀਤਾ, ਅੰਤ ਵਿੱਚ ਸਿਰਫ਼ 16 ਦੇ ਦੌਰ ‘ਚ ਪਹੁੰਚਣ ਤੋਂ ਇੱਕ ਸਥਾਨ ਤੋਂ ਖੁੰਝ ਗਿਆ।
ਇਸ ਵਾਰ ਫੁੱਟਬਾਲ ਫਰਨਜ਼ ਵਰਲਡ ਕੱਪ ‘ਚ ਜਿੱਥੇ ਨਾਰਵੇ ਨੂੰ 1-0 ਨਾਲ ਹਰਾ ਕੇ ਇਤਿਹਾਸਕ ਜਿੱਥੇ ਜਿੱਤ ਦਰਜ ਕੀਤੀ ਉੱਥੇ ਹੀ ਪਹਿਲੀ ਵਾਰ ਵਰਲਡ ਕੱਪ ਖੇਡ ਰਹੀ ਫਿਲੀਪੀਨਜ਼ ਤੋਂ 0-1 ਨਾਲ ਹਾਰੀ ਗਈ ਤੇ ਆਪਣੇ ਆਖ਼ਰੀ ਲੀਗ ਮੈਚ ‘ਚ ਸਵਿਟਜ਼ਰਲੈਂਡ ਨਾਲ 0-0 ‘ਤੇ ਡਰਾਅ ਖੇਡੀ।
ਫੁੱਟਬਾਲ ਫਰਨਜ਼ ਨੂੰ ਵਰਲਡ ਕੱਪ ਦੀ ਸਹਿ ਮੇਜ਼ਬਾਨ ਹੁੰਦੇ ਹੋਏ ਵਰਲਡ ਕੱਪ ‘ਚ ਨਾਕਆਊਟ ਪੜਾ ਦੀਆਂ 16 ਟੀਮਾਂ ‘ਚ ਦਾਖ਼ਲ ਨਾ ਹੋਣ ਦਾ ਦੁੱਖ ਤਾਂ ਰਹੇਗਾ।
ਗਰੁੱਪ ‘ਏ’ ਦੀ ਫਾਈਨਲ ਅੰਕ ਸੂਚੀ ‘ਚ ਖੇਡੇ ਗਏ ਆਪਣੇ-ਆਪਣੇ ਲੀਗ ਮੈਚਾਂ ਤੋਂ ਬਾਅਦ ਸਵਿਟਜ਼ਰਲੈਂਡ 5 (3), ਨਾਰਵੇ 4 (3), ਫੁੱਟਬਾਲ ਫਰਨਜ਼ 4 (3), ਫਿਲੀਪੀਨਜ਼ 3 (3) ਸਥਾਨ ‘ਤੇ ਰਹੇ ਅਤੇ ਸਵਿਟਜ਼ਰਲੈਂਡ ਤੇ ਨਾਰਵ ਵਰਲਡ ਕੱਪ ਦੇ ਨਾਕਆਊਟ ਪੜਾ ਦੀਆਂ ਪਹਿਲੀਆਂ 16 ਟੀਮਾਂ ‘ਚ ਸ਼ਾਮਲ ਹੋ ਗਏ ਹਨ।