ਫੀਫਾ ਮਹਿਲਾ ਵਰਲਡ ਕੱਪ: ਸਪੇਨ ਨੇ ਸਵੀਡਨ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ‘ਚ ਪ੍ਰਵੇਸ਼ ਕੀਤਾ

ਆਕਲੈਂਡ, 15 ਅਗਸਤ – ਨਿਯਮਤ ਸਮੇਂ ਦੇ ਅੰਤਮ 10 ਮਿੰਟਾਂ ਵਿੱਚ 3 ਗੋਲ ਕੀਤੇ ਗਏ, ਇਨ੍ਹਾਂ 3 ਗੋਲਾਂ ‘ਚੋਂ 2 ਗੋਲ ਕਰਕੇ ਸਪੇਨ ਦੀ ਮਹਿਲਾ ਟੀਮ ਪਹਿਲੀ ਵਾਰ ਫੀਫਾ ਮਹਿਲਾ ਵਰਲਡ ਕੱਪ ਦੇ ਫਾਈਨਲ ‘ਚ ਥਾਂ ਬਣਾਉਣ ‘ਚ ਕਾਮਯਾਬ ਰਹੀ। ਸਪੇਨ ਨੇ ਸਵੀਡਨ ਨੂੰ ਰੋਮਾਂਚਕ ਸੈਮੀਫਾਈਨਲ ਮੁਕਾਬਲੇ ‘ਚ 2-1 ਨਾਲ ਹਰਾ ਕੇ ਸਵੀਡੲ ਦਾ ਦੂਜੀ ਵਾਰ ਫਾਈਨਲ ‘ਚ ਪੁੱਜਣ ਦਾ ਸੁਪਨਾ ਤੋੜ ਦਿੱਤਾ ਅਤੇ ਸਪੇਮਨ ਆਪਣੇ ਪਹਿਲੇ ਖ਼ਿਤਾਬ ਦਾ ਦਾਅਵਾ ਕਰਨ ਦੇ ਇੱਕ ਕਦਮ ਨੇੜੇ ਹੋ ਗਿਆ ਹੈ।
ਸਪੇਨ ਲਈ ਦੂਜੇ ਹਾਫ ਦੇ ਸ਼ੁਰੂ ‘ਚ ਬੈਂਚ ਤੋਂ ਅੰਦਰ ਆਉਣ ਤੋਂ ਬਾਅਦ ਸਲਮਾ ਪੈਰਾਲਿਉਲੋ ਨੇ ਆਪਣੇ ਸੈਮੀਫਾਈਨਲ ਦੇ 81ਵੇਂ ਮਿੰਟ ਵਿੱਚ ਡੈੱਡਲਾਕ ਨੂੰ ਤੋੜਿਆ ਤੇ ਸਪੇਨ ਲਈ ਪਹਿਲਾ ਗੋਕ ਕੀਤਾ, ਪਰ ਸੱਤ ਮਿੰਟ ਬਾਅਦ ਸਪੇਨ ਦੀ ਬੜ੍ਹਤ ਮਿਟ ਗਈ ਜਦੋਂ ਰੇਬੇਕਾ ਬਲੌਕਵਿਸਟ ਨੇ ਸਵੀਡਨ ਲਈ 88ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਬਰਾਬਰੀ ‘ਤੇ ਲੈ ਆਉਂਦਾ। ਉਸ ਸਮੇਂ ਵਾਧੂ ਸਮੇਂ ਦਾ ਇਸ਼ਾਰਾ ਕੀਤਾ ਗਿਆ, ਪਰ ਸਪੈਨਿਸ਼ ਲੈਫਟ ਬੈਕ ਓਲਗਾ ਕਾਰਮੋਨਾ ਦਾ ਇਰਾਦਾ ਆਪਣੀ ਟੀਮ ਨੂੰ ਫਾਈਨਲ ‘ਚ ਪਹੁੰਚਾਉਣ ਦਾ ਸੀ, ਜਦੋਂ ਉਸ ਨੇ ਸਵੀਡਿਸ਼ ਗੋਲ ਵਿੱਚ ਜ਼ੈਕੀਰਾ ਮੁਸ਼ੋਵਿਚ ਨੂੰ ਪਿੱਛੇ ਛੱਡ ਦੇ ਹੋਏ ਇੱਕ ਸ਼ਾਟ ਲੱਗਾਇਆ ਤੇ ਸਪੇਨ ਲਈ 89ਵੇਂ ਮਿੰਟ ਵਿੱਚ ਗੋਲ ਕੀਤਾ, ਜਦੋਂ ਸੱਤ ਮਿੰਟ ਦੇ ਵਾਧੂ ਸਮਾਂ ਸ਼ੁਰੂ ਹੋਣਾ ਦਾ ਇਸ਼ਾਰਾ ਕੀਤਾ ਗਿਆ ਸੀ।
ਆਕਲੈਂਡ ਦੇ ਈਡਨ ਪਾਰਕ ਸਟੇਡੀਅਮ ਵਿੱਚ 15 ਅਗਸਤ ਦਿਨ ਮੰਗਲਵਾਰ ਨੂੰ ਹੋਏ ਪਹਿਲੇ ਸੈਮੀਫਾਈਨਲ ਨੂੰ ਵੇਖਣ ਲਈ 43,217 ਦੀ ਰਿਕਾਰਡ-ਬਰਾਬਰ ਦਰਸ਼ਕ ਹਾਜ਼ਰ ਸਨ, ਜੋ ਸ਼ਾਨਦਾਰ ਖੇਡ ਦੇ ਗਵਾਹ ਬਣੇ ਜਿਸ ਨੇ ਖੇਡ ਦੇ ਪਹਿਲੇ 80 ਮਿੰਟਾਂ ਵਿੱਚ ਰੋਮਾਂਚ ਦੀ ਘਾਟ ਨੂੰ ਪੂਰਾ ਕੀਤਾ, ਕਿਉਂਕਿ ਮੈਣ ਦਾ ਪਹਿਲਾ ਹਾਫ਼ ਹਰ ਇੱਕ ਸੈਮੀਫਾਈਨਲ ਦੇ ਪਹਿਲੇ ਅੱਧ ਵਰਗਾ ਮਹਿਸੂਸ ਹੋਇਆ, ਕੋਈ ਵੀ ਪੱਖ ਪਹਿਲੀ ਗਲਤੀ ਕਰਨ ਵਾਲਾ ਨਹੀਂ ਬਣਨਾ ਚਾਹੁੰਦਾ ਸੀ। ਪਹਿਲੇ ਹਾਫ਼ ਦਾ ਸਕੋਰ 0-0 ਰਿਹਾ।
ਹੁਣ ਸਪੇਨ 20 ਅਗਸਤ ਦਿਨ ਐਤਵਾਰ ਨੂੰ ਸਿਡਨੀ ਦੇ ਸਟੇਡੀਅਮ ਆਸਟਰੇਲੀਆ ਵਿੱਚ ਫੈਸਲਾਕੁੰਨ ਮੈਚ ਵਿੱਚ ਸਹਿ-ਮੇਜ਼ਬਾਨ ਆਸਟਰੇਲੀਆ ਜਾਂ ਇੰਗਲੈਂਡ ਨਾਲ ਖੇਡੇਗੀ, ਕਿਉਂਕਿ ਦੂਜਾ ਸੈਮੀਫਾਈਨਲ 16 ਅਗਸਤ ਦਿਨ ਬੁੱਧਵਾਰ ਰਾਤ ਨੂੰ ਸਿਡਨੀ ਦੇ ਸਟੇਡੀਅਮ ਵਿਖੇ ਖੇਡਿਆ ਜਾਵੇਗਾ।
ਈਡਨ ਪਾਰਕ, ​​ਆਕਲੈਂਡ ਵਿਖੇ: ਸਪੇਨ 2 (ਸਲਮਾ ਪੈਰਲਿਉਲੋ 81ਵੇਂ, ਓਲਗਾ ਕਾਰਮੋਨਾ 89ਵੇਂ) ਸਵੀਡਨ 1 (ਰੇਬੇਕਾ ਬਲੌਕਵਿਸਟ 88ਵੇਂ)
ਹਾਫ਼ ਟਾਈਮ ਦਾ ਸਕੋਰ: 0-0