ਫੀਫਾ ਮਹਿਲਾ ਵਰਲਡ ਕੱਪ 2023: ਵਰਲਡ ਕੱਪ ਲਈ ਨਿਊਜ਼ੀਲੈਂਡ ਦੀ 23 ਮੈਂਬਰੀ ਫੁੱਟਬਾਲ ਫਰਨਜ਼ ਟੀਮ ਦਾ ਐਲਾਨ

20 ਜੁਲਾਈ ਨੂੰ ਈਡਨ ਪਾਰਕ ਵਿਖੇ ਮੇਜ਼ਬਾਨ ਫਰਨਜ਼ ਦਾ ਨਾਰਵੇ ਨਾਲ ਮੁਕਾਬਲਾ
ਆਕਲੈਂਡ, 30 ਜੂਨ – ਨਿਊਜ਼ੀਲੈਂਡ ਤੇ ਆਸਟਰੇਲੀਆ ‘ਚ 20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਫੀਫਾ ਮਹਿਲਾ ਵਰਲਡ ਕੱਪ 2023 ਲਈ ਨਿਊਜ਼ੀਲੈਂਡ ਦੀ ਮਹਿਲਾ ਫੁੱਟਬਾਲ ਫਰਨਜ਼ ਟੀਮ ਦਾ ਅੱਜ ਐਲਾਨ ਕਰ ਦਿੱਤਾ ਗਿਆ। ਇਹ ਵਰਲਡ ਕੱਪ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੀ ਸਹਿ-ਮੇਜ਼ਬਾਨੀ ‘ਚ 20 ਜੁਲਾਈ ਤੋਂ 20 ਅਗਸਤ ਤੱਕ ਖੇਡਿਆ ਜਾਏਗਾ। ਜਦੋਂ ਕਿ ਮੇਜ਼ਬਾਨ ਫੁੱਟਬਾਲ ਫਰਨਜ਼ ਟੀਮ 20 ਜੁਲਾਈ ਨੂੰ ਈਡਨ ਪਾਰਕ ਵਿਖੇ ਨਾਰਵੇ ਨਾਲ ਵਰਲਡ ਕੱਪ ਦਾ ਉਦਘਾਟਨੀ ਮੈਚ ਖੇਡ ਕੇ ਕਰੇਗੀ।
ਫੁੱਟਬਾਲ ਫਰਨਜ਼ ਦੇ ਮੁੱਖ ਕੋਚ ਜਿਤਕਾ ਕਲੀਮਕੋਵਾ ਨੇ ਆਪਣੀ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਤਜਰਬੇਕਾਰ ਡਿਫੈਂਡਰ ਮੇਕਾਇਲਾ ਮੂਰ ਨੂੰ ਥਾਂ ਨਹੀਂ ਦਿੱਤੀ ਹੈ ਜੋ ਹੈਰਾਨੀਜਨਕ ਹੈ। ਮੂਰ, ਜਿਸ ਨੇ ਪਿਛਲੇ ਸਾਲ ਫਰਨਜ਼ ਲਈ ਸੰਯੁਕਤ ਰਾਜ ਅਮਰੀਕਾ ਦੇ ਖ਼ਿਲਾਫ਼ 5-0 ਦੀ ਹਾਰ ਵਿੱਚ ਆਪਣੇ ਹੀ ਗੋਲ ਦੀ ਹੈਟ੍ਰਿਕ ਕੀਤੀ ਸੀ, ਜਿਸ ਨੂੰ ਇਸ ਵਾਰ ਆਪਣੀ ਧਰਤੀ ‘ਤੇ ਹੋ ਰਹੇ ਵਰਲਡ ਕੱਪ ਲਈ ਚੁਣੀ ਗਏ ਆਖ਼ਰੀ 23 ਖਿਡਾਰੀਆਂ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ ਅਤੇ ਉਸ ਨੂੰ ਟੀਮ ਦੇ ਤਿੰਨ ਸਿਖਲਾਈ ਭਾਗੀਦਾਰਾਂ ਅਵਾ ਕੋਲਿੰਸ, ਮੇਕਾਇਲਾ ਮੂਰ ਅਤੇ ਕੇਟ ਟੇਲਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਤਜ਼ਰਬੇਕਾਰ ਖਿਡਾਰੀਆਂ ਐਨਾਲੀ ਲੋਂਗੋ ਅਤੇ ਰੀਆ ਪਰਸੀਵਲ ਦੀ ਵਾਪਸੀ ਹੋਈ ਹੈ, ਇਨ੍ਹਾਂ ਦੋਵਾਂ ਨੂੰ ਪਿਛਲੇ ਸਾਲ ਗੋਡੇ ਦੀਆਂ ਵੱਡੀਆਂ ਸੱਟਾਂ ਲੱਗੀਆਂ ਸਨ ਅਤੇ ਟੀਮ ਵਿੱਚ 17 ਸਾਲਾ ਵੈਲਿੰਗਟਨ ਫੀਨਿਕਸ ਸਟ੍ਰਾਈਕਰ ਮਿਲੀ ਕਲੇਗ ਨੂੰ ਸ਼ਾਮਲ ਕੀਤਾ ਹੈ ਜੋ ਫੁੱਟਬਾਲ ਫਰਨਜ਼ ਟੀਮ ਵਿੱਚ ਸਭ ਤੋਂ ਘੱਟ ਉਮਰ ਦਾ ਖਿਡਾਰੀ ਹੈ। ਟੀਮ ‘ਚ 10 ਖਿਡਾਰੀ ਸ਼ਾਮਲ ਹਨ ਜੋ ਵਰਲਡ ਕੱਪ ‘ਚ ਡੈਬਿਊ ਕਰ ਰਹੇ ਹਨ।
ਕੋਚ ਜਿਤਕਾ ਕਲੀਮਕੋਵਾ ਨੇ ਕਿਹਾ ਫੁੱਟਬਾਲ ਫਰਨਜ਼ ਦੀ ਇਹ ਟੀਮ ਦੇ ਤਜ਼ਰਬੇ ਅਤੇ ਨੌਜਵਾਨਾਂ ਦੇ ਮਿਸ਼ਰਣ ਵਾਲੀ ਟੀਮ ਹੈ, ਟੀਮ ਵਿੱਚ ਯੁਵਾ ਅਤੇ ਤਜ਼ਰਬੇ ਦੇ ਇੱਕ ਚੰਗੇ ਸੰਤੁਲਨ ਨੂੰ ਚੁਣਿਆ ਹੈ, ਡੈਬਿਊ ਕਰਨ ਵਾਲੇ 10 ਖਿਡਾਰੀਆਂ ਦੇ ਨਾਲ ਕਈ ਖਿਡਾਰੀ ਫੀਫਾ ਮਹਿਲਾ ਵਰਲਡ ਕੱਪ ਵਿੱਚ ਖੇਡ ਚੁੱਕੇ ਹਨ। ਉਨ੍ਹਾਂ ਕਿਹਾ ਘਰ ਦੀ ਧਰਤੀ ‘ਤੇ ਹੋ ਰਹੇ ਵਰਲਡ ਕੱਪ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਵਾਧੂ ਪ੍ਰੇਰਣਾ ਅਤੇ ਉਤਸ਼ਾਹ ਦੇਣ ਲਈ ਪੂਰੇ ਦੇਸ਼ ਦੀ ਹਮਾਇਤ ਦੀ ਜ਼ਰੂਰਤ ਹੈ ਕਿਉਂਕਿ ਇਨ੍ਹਾਂ ਮੈਚਾਂ ਰਾਹੀ ਅਸੀਂ ਆਪਣੇ ਦੇਸ਼ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਅਤੇ ਫੀਫਾ ਮਹਿਲਾ ਵਰਲਡ ਕੱਪ ਵਿੱਚ ਸਾਡੇ ਸਭ ਤੋਂ ਵਧੀਆ ਪ੍ਰਦਰਸ਼ਨਾਂ ਕਰਨ ਦੀ ਕੋਸ਼ਿਸ਼ ਕਰਾਂਗੇ।
ਨਿਊਜ਼ੀਲੈਂਡ ਅਤੇ ਆਸਟਰੇਲੀਆ ਇਸ ਟੂਰਨਾਮੈਂਟ ਦੀ ਸਹਿ-ਮੇਜ਼ਬਾਨੀ ਕਰ ਰਹੇ ਹਨ, ਜੋ ਕਿ 20 ਜੁਲਾਈ ਨੂੰ ਈਡਨ ਪਾਰਕ ਵਿਖੇ ਸ਼ੁਰੂ ਹੋਵੇਗਾ, ਜਦੋਂ ਮੇਜ਼ਬਾਨ ਫਰਨਜ਼ ਇੱਥੇ ਘਰ ਦੀ ਧਰਤੀ ‘ਤੇ ਨਾਰਵੇ ਨਾਲ ਖੇਡੇਗੀ। ਫੁੱਟਬਾਲ ਫਰਨਜ਼ ਨੂੰ ਗਰੁੱਪ ‘ਏ’ ਵਿੱਚ ਨਾਰਵੇ, ਫਿਲੀਪੀਨਜ਼ ਅਤੇ ਸਵਿਟਜ਼ਰਲੈਂਡ ਦੇ ਨਾਲ ਖਿੱਚਿਆ ਗਿਆ ਹੈ।
ਫੁੱਟਬਾਲ ਫਰਨਜ਼ ਦਾ ਟੀਚਾ ਵਰਲਡ ਕੱਪ ‘ਚ ਪਹਿਲੀ ਜਿੱਤ ਦਰਜ ਕਰਕੇ ਇਤਿਹਾਸ ਸਿਰਜਣ ਦਾ ਹੈ। ਇਸ ਨੂੰ ਹਾਸਲ ਕਰਨ ਦਾ ਉਨ੍ਹਾਂ ਦਾ ਸਭ ਤੋਂ ਵਧੀਆ ਮੌਕਾ 25 ਜੁਲਾਈ ਨੂੰ ਵੈਲਿੰਗਟਨ ਰਿਜਨਲ ਸਟੇਡੀਅਮ ਵਿੱਚ ਫਿਲੀਪੀਨਜ਼ ਦੇ ਖ਼ਿਲਾਫ਼ ਆਪਣੀ ਦੂਜੀ ਗੇਮ ਵਿੱਚ ਮਿਲਣ ਦੀ ਆਸ ਹੈ।
ਫੁੱਟਬਾਲ ਫਰਨਜ਼ ਟੀਮ
ਗੋਲਕੀਪਰ: ਵਿਕਟੋਰੀਆ ਐਸਨ, ਅੰਨਾ ਲੀਟ, ਏਰਿਨ ਨੈਲਰ
ਡਿਫੈਂਡਰ: ਲਿਜ਼ ਐਂਟਨ, ਸੀਜੇ ਬੋਟ, ਕੇਟੀ ਬੋਵੇਨ, ਕਲੌਡੀਆ ਬੁੰਜ, ਮਾਈਕਲ ਫੋਸਟਰ, ਅਲੀ ਰਿਲੇ, ਰੇਬੇਕਾ ਸਟੌਟ
ਮਿਡਫੀਲਡਰ: ਓਲੀਵੀਆ ਚਾਂਸ, ਡੇਜ਼ੀ ਕਲੀਵਰਲੇ, ਬੇਟਸੀ ਹੈਸੇਟ, ਐਨਾਲੀ ਲੋਂਗੋ, ਰੀਆ ਪਰਸੀਵਲ, ਮਾਲੀਆ ਸਟੇਨਮੇਟਜ਼
ਫਾਰਵਰਡ: ਮਿਲੀ ਕਲੇਗ, ਜੈਕੀ ਹੈਂਡ, ਗ੍ਰੇਸ ਜੈਲ, ਗੈਬੀ ਰੇਨੀ, ਇੰਡੀਆ-ਪੇਜ ਰਿਲੇ, ਪੇਜ ਸੈਚਲ, ਹੈਨਾਹ ਵਿਲਕਿਨਸਨ
*ਫੀਫਾ ਮਹਿਲਾ ਵਰਲਡ ਕੱਪ ਦੀ ਸ਼ੁਰੂਆਤ
ਫੁੱਟਬਾਲ ਫਰਨਜ਼ ਦਾ ਸਮਾਂ-ਸਾਰਣੀ
ਆਗਾਮੀ ਅੰਤਰਰਾਸ਼ਟਰੀ ਦੋਸਤਾਨਾ ਮੈਚ:
ਸੋਮਵਾਰ 10 ਜੁਲਾਈ: ਨਿਊਜ਼ੀਲੈਂਡ ਬਨਾਮ ਵੀਅਤਨਾਮ (ਸ਼ਾਮ 5.30) – ਮੈਕਲੀਨ ਪਾਰਕ, ਅਹੂਰੀਰੀ ਨੇਪੀਅਰ
ਆਗਾਮੀ ਫੀਫਾ ਮਹਿਲਾ ਵਰਲਡ ਕੱਪ 2023 ਫਿਕਸਚਰ:
20 ਜੁਲਾਈ ਦਿਨ ਵੀਰਵਾਰ: ਨਿਊਜ਼ੀਲੈਂਡ ਬਨਾਮ ਨਾਰਵੇ (ਸ਼ਾਮ 7.00 ਵਜੇ) – ਈਡਨ ਪਾਰਕ, ਆਕਲੈਂਡ
25 ਜੁਲਾਈ ਦਿਨ ਮੰਗਲਵਾਰ: ਨਿਊਜ਼ੀਲੈਂਡ ਬਨਾਮ ਫਿਲੀਪੀਨਜ਼ (ਸ਼ਾਮ 5.30 ਵਜੇ) – ਵੈਲਿੰਗਟਨ ਰਿਜਨਲ ਸਟੇਡੀਅਮ, ਵੈਲਿੰਗਟਨ
30 ਜੁਲਾਈ ਦਿਨ ਐਤਵਾਰ: ਨਿਊਜ਼ੀਲੈਂਡ ਬਨਾਮ ਸਵਿਟਜ਼ਰਲੈਂਡ (ਸ਼ਾਮ 7.00 ਵਜੇ) – ਡੁਨੇਡਿਨ ਸਟੇਡੀਅਮ, ਡੁਨੇਡਿਨ