ਫੀਫਾ ਵਰਲਡ ਕੱਪ: ਕ੍ਰੋਏਸ਼ੀਆ ਨੇ ਮੋਰੱਕੋ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ

ਦੋਹਾ, 17 ਦਸੰਬਰ – ਇੱਥੇ ਫੁੱਟਬਾਲ ਵਰਲਡ ਕੱਪ ਦੇ ਅੱਜ ਹੋਏ ਤੀਜੇ ਤੇ ਚੌਥੇ ਸਥਾਨ ਦੇ ਮੈਚ ‘ਚ ਕ੍ਰੋਏਸ਼ੀਆ ਨੇ ਮੋਰੱਕੋ ਨੂੰ 2-1 ਨਾਲ ਹਰਾ ਕੇ ਤੀਜੇ ਸਥਾਨ ‘ਤੇ ਕਬਜ਼ਾ ਕਰ ਲਿਆ। ਕ੍ਰੋਏਸ਼ੀਆ ਵੱਲੋਂ ਜੋਸਕੋ ਗਵਾਰਡੀਅਲ ਅਤੇ ਮਿਜ਼ਲਾਵ ਓਰਸਿਕ ਨੇ ਗੋਲ ਕੀਤੇ। ਕ੍ਰੋਏਸ਼ੀਆ ਨੇ ਜੋਸਕੋ ਵੱਲੋਂ ਕੀਤੇ ਗੋਲ ਦੀ ਬਦੌਲਤ ਮੈਚ ਦੇ 7ਵੇਂ ਮਿੰਟ ‘ਚ ਹੀ ਲੀਡ ਬਣਾ ਲਈ ਸੀ। ਜਦੋਂ ਕਿ 9ਵੇਂ ਮਿੰਟ ‘ਚ ਹੀ ਮੋਰੱਕੋ ਨੇ ਆਪਣੇ ਖਿਡਾਰੀ ਅਚਰਫ ਡਾਰੀ ਵੱਲੋਂ ਕੀਤੇ ਗੋਲ ਦੀ ਬਦੌਲਤ ਕ੍ਰੋਏਸ਼ੀਆ ਨਾਲ ਬਰਾਬਰੀ ਕਰ ਲਈ ਸੀ।
ਇਸ ਤੋਂ ਬਾਅਦ ਮੁਕਾਬਲੇ ਦੇ 42ਵੇਂ ਮਿੰਟ ‘ਚ ਮਿਜ਼ਲਾਵ ਵੱਲੋਂ ਕੀਤੇ ਗੋਲ ਨਾਲ ਕ੍ਰੋਏਸ਼ੀਆ ਨੇ 2-1 ਦੀ ਲੀਡ ਹਾਸਲ ਕਰ ਲਈ ਜੋ ਕਿ ਅਖੀਰ ਤੱਕ ਬਰਕਰਾਰ ਰਹੀ ਅਤੇ ਜਿਸ ਨੇ ਕ੍ਰੋਏਸ਼ੀਆ ਨੂੰ ਤੀਜਾ ਸਥਾਨ ਦਬਾਇਆ। ਜ਼ਿਕਰਯੋਗ ਹੈ ਕਿ ਮੋਰੱਕੋ ਵਰਲਡ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਫ਼ਰੀਕੀ ਟੀਮ ਹੈ।