ਫੀਫਾ ਵਰਲਡ ਕੱਪ: ਫਰਾਂਸ ਵਰਲਡ ਕੱਪ ਦੇ ਨਾਕਆਊਟ ਗੇੜ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ, ਡੈੱਨਮਾਰਕ ਨੂੰ 2-1 ਨਾਲ ਹਰਾਇਆ

ਦੋਹਾ, 26 ਨਵੰਬਰ – ਫਰਾਂਸ ਅੱਜ ਕਿਲੀਅਨ ਮਬਾਪੇ ਦੇ ਦੋ ਗੋਲਾਂ ਦੀ ਬਦੌਲਤ ਮੌਜੂਦਾ ਚੈਂਪੀਅਨ ਡੈੱਨਮਾਰਕ ਨੂੰ 2-1 ਨਾਲ ਹਰਾ ਕੇ ਵਰਲਡ ਕੱਪ ਦੇ ਨਾਕਆਊਟ ਗੇੜ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਮਬਾਪੇ ਨੇ 61ਵੇਂ ਮਿੰਟ ਵਿੱਚ ਫਰਾਂਸ ਨੂੰ ਲੀਡ ਦਿਵਾਈ ਅਤੇ 86ਵੇਂ ਮਿੰਟ ਵਿੱਚ ਦੂਜਾ ਗੋਲ ਦਾਗ਼ਿਆ। ਇਸ ਤੋਂ ਪਹਿਲਾਂ 68ਵੇਂ ਮਿੰਟ ਵਿੱਚ ਡੈੱਨਮਾਰਕ ਦੇ ਆਂਦਰਿਆਸ ਕ੍ਰਿਸਟਨਸੇਨ ਨੇ ਬਰਾਬਰੀ ਦਾ ਗੋਲ ਕੀਤਾ ਸੀ। ਮਬਾਪੇ ਨੇ ਚਾਰ ਸਾਲ ਪਹਿਲਾਂ ਵਰਲਡ ਕੱਪ ਵਿੱਚ ਫਰਾਂਸ ਦੀ ਖ਼ਿਤਾਬੀ ਜਿੱਤ ਦੌਰਾਨ ਚਾਰ ਗੋਲ ਕੀਤੇ ਸਨ। ਉਸ ਦੇ ਹੁਣ ਫਰਾਂਸ ਲਈ 31 ਗੋਲ ਹੋ ਚੁੱਕੇ ਹਨ।
ਫਰਾਂਸ ਨੇ ਪਹਿਲੇ ਮੈਚ ਵਿੱਚ ਆਸਟਰੇਲੀਆ ਨੂੰ 4-1 ਗੋਲਾਂ ਨਾਲ ਹਰਾਇਆ ਸੀ, ਜਦਕਿ ਡੈੱਨਮਾਰਕ ਨੇ ਟਿਊਨੀਸ਼ੀਆ ਨਾਲ ਗੋਲ ਰਹਿਤ ਡਰਾਅ ਖੇਡਿਆ। ਆਸਟਰੇਲੀਆ ਨੇ ਟਿਊਨੀਸ਼ੀਆ ਨੂੰ 1-0 ਨਾਲ ਹਰਾਇਆ।