ਬਰਤਾਨੀਆ ਦਾ ਰਾਜਾ ਬਣਦਿਆਂ ਹੀ 14 ਦੇਸ਼ਾਂ ‘ਚ ਮਹਾਰਾਜਾ ਚਾਰਲਸ ਦਾ ਰਾਜ

ਲੰਡਨ, 13 ਸਤੰਬਰ – ਹਾਲ ਹੀ ‘ਚ 8 ਸਤੰਬਰ ਨੂੰ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ II ਦੀ 96 ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਪ੍ਰਿੰਸ ਚਾਰਲਸ ਨੂੰ ਮਹਾਰਾਜਾ ਬਣਾਇਆ ਗਿਆ। ਚਾਰਲਸ ਦੇ ਮਹਾਰਾਜਾ ਬਣਨ ਨਾਲ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਵੀ ਲੋਕਾਂ ਨੂੰ ਮਿਲ ਗਏ ਹਨ ਜੋ ਰਾਜਸ਼ਾਹੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਸਨ। ਕਿੰਗ ਚਾਰਲਸ III (ਤੀਜਾ) ਹੁਣ ਬ੍ਰਿਟਿਸ਼ ਸਾਮਰਾਜ ਦਾ ਵਾਰਸ ਹਨ। ਪਰ ਉਨ੍ਹਾਂ ਦੇ ਬਾਦਸ਼ਾਹ ਬਣਨ ਤੋਂ ਬਾਅਦ ਕੈਰੇਬੀਅਨ ਵਿੱਚ ਸਿਆਸਤਦਾਨਾਂ ਅਤੇ ਸਮਾਜਿਕ ਕਾਰਕੁਨਾਂ ਨੇ ਉਸ ਨੂੰ ਰਾਜ ਦੇ ਮੁਖੀ ਵਜੋਂ ਹਟਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤਾਜ਼ਾ ਘਟਨਾਕ੍ਰਮ ਨਾਲ ਕਾਮਨਵੈਲਥ ਦੇਸ਼ਾਂ ਵਿੱਚ ਰਾਜਾ ਚਾਰਲਸ ਦੀ ਅਗਵਾਈ ਵਿੱਚ ਰਾਜਸ਼ਾਹੀ ਦੇ ਭਵਿੱਖ ਬਾਰੇ ਬਹਿਸ ਸ਼ੁਰੂ ਹੋ ਗਈ ਹੈ। ਬਤੌਰ ਮਹਾਰਾਜਾ ਚਾਰਲਸ ਦੁਨੀਆ ਦੇ 56 ਦੇਸ਼ਾਂ ‘ਤੇ ਰਾਜ ਕਰਨਗੇ। ਇਹ ਉਹ ਦੇਸ਼ ਹਨ ਜੋ ਕਾਮਨਵੈਲਥ ਦੇ ਅਧੀਨ ਆਉਂਦੇ ਹਨ। ਮਹਾਰਾਣੀ ਐਲਿਜ਼ਾਬੈੱਥ II ਦੀ ਮੌਤ ਤੋਂ ਬਾਅਦ ਇਨ੍ਹਾਂ ਦੇਸ਼ਾਂ ਵਿੱਚ ਕਈ ਬਦਲਾਅ ਹੋਏ ਹਨ। ਇਹ ਸਾਰੇ ਦੇਸ਼ ਬਰਤਾਨੀਆ ਦੀਆਂ ਬਸਤੀਆਂ ਰਹੇ ਹਨ ਅਤੇ ਉਨ੍ਹਾਂ ਨੇ ਇੱਥੇ ਰਾਜ ਕੀਤਾ।
56 ਕਾਮਨਵੈਲਥ ਦੇਸ਼ਾਂ ਵਿੱਚੋਂ ਹੁਣ 14 ਦੇਸ਼ ‘ਚ ਹੀ ਸ਼ਾਹੀ ਸ਼ਾਸਨ 
ਮੌਜੂਦਾ ਸਮੇਂ ਵਿੱਚ ਕਾਮਨਵੈਲਥ ਦੇਸ਼ਾਂ ਦੀ ਸੂਚੀ ਵਿੱਚ ਟੋਗੋ ਅਤੇ ਗੈਬਨ ਨਵੇਂ ਮੈਂਬਰ ਬਣ ਗਏ ਹਨ। ਹਾਲਾਂਕਿ ਇਹ ਦੋਵੇਂ ਦੇਸ਼ ਕਦੇ ਵੀ ਬਰਤਾਨੀਆ ਦੇ ਗ਼ੁਲਾਮ ਨਹੀਂ ਸਨ। 56 ਦੇਸ਼ਾਂ ਵਿੱਚੋਂ 14 ਕਾਮਨਵੈਲਥ ਦੇਸ਼ ਸ਼ਾਹੀ ਸ਼ਾਸਨ ਅਧੀਨ ਆਉਂਦੇ ਹਨ ਅਤੇ ਕਿੰਗ ਚਾਰਲਸ ਦੁਆਰਾ ਸ਼ਾਸਨ ਕਰਨਾ ਜਾਰੀ ਰਹੇਗਾ। ਜਦੋਂ 1952 ਵਿੱਚ ਮਹਾਰਾਣੀ ਐਲਿਜ਼ਾਬੈੱਥ ਦੋਇਮ ਨੇ ਗੱਦੀ ਸੰਭਾਲੀ ਤਾਂ ਕੁੱਝ ਦੇਸ਼ਾਂ ਨੂੰ ਆਜ਼ਾਦੀ ਮਿਲੀ ਅਤੇ ਕੁੱਝ ਨੇ ਰਾਜਸ਼ਾਹੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਐਲਿਜ਼ਾਬੈੱਥ ਨੇ ਕਾਮਨਵੈਲਥ ਨੂੰ ਇੱਕ ਵਿਕਲਪ ਵਜੋਂ ਦੇਖਿਆ ਜਿਸ ਰਾਹੀਂ ਉਹ ਦੇਸ਼ਾਂ ਨੂੰ ਆਪਣੇ ਨੇੜੇ ਰੱਖ ਸਕਦੀ ਸੀ। ਸਾਲ 2018 ਵਿੱਚ ਜਦੋਂ ਕਾਮਨਵੈਲਥ ਦੇਸ਼ਾਂ ਦੇ ਨੇਤਾਵਾਂ ਦੀ ਮੁਲਾਕਾਤ ਹੋਈ ਸੀ ਤਾਂ ਉਨ੍ਹਾਂ ਨੇ ਪੁਸ਼ਟੀ ਕੀਤੀ ਸੀ ਕਿ ਮਹਾਰਾਣੀ ਦੀ ਮੌਤ ਤੋਂ ਬਾਅਦ ਚਾਰਲਸ ਇਸ ਸੰਸਥਾ ਦੇ ਮੁਖੀ ਹੋਣਗੇ।
ਰਾਜਾ ਚਾਰਲਸ ਜਿਨ੍ਹਾਂ 14 ਦੇਸ਼ਾਂ ‘ਚ ਕਿੰਗ ਦੇ ਤੌਰ ‘ਤੇ ਰਾਜ ਕਰਨਗੇ, ਉਨ੍ਹਾਂ ‘ਚ ਯੂ.ਕੇ. ਤੋਂ ਇਲਾਵਾ ਐਂਟੀਗੁਆ ਅਤੇ ਬਾਰਬੁਡਾ, ਆਸਟਰੇਲੀਆ, ਨਿਊਜ਼ੀਲੈਂਡ, ਬਹਾਮਾਸ, ਬੇਲੀਜ਼, ਕੈਨੇਡਾ, ਗ੍ਰੇਨਾਡਾ, ਜਮੈਕਾ, ਪਾਪੂਆ ਨਿਊ ਗਿਨੀ, ਸੇਂਟ ਕਿਟਸ ਐਂਡ ਨੇਵਿਸ, ਸੇਂਟ ਲੂਸੀਆ, ਸੇਂਟ. ਵਿਨਸੈਂਟ ਅਤੇ ਗ੍ਰੇਨਾਡਾਈਨਜ਼, ਸੋਲੋਮਨ ਟਾਪੂ ਅਤੇ ਟੂਵਾਲੂ। ਪਰ ਹੁਣ ਹੌਲੀ-ਹੌਲੀ ਕੁੱਝ ਦੇਸ਼ਾਂ ਵਿੱਚ ਵਿਰੋਧ ਦੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਕੁੱਝ ਦੇਸ਼ਾਂ ਨੇ ਤਾਂ ਸੁਤੰਤਰ ਗਣਰਾਜ ਵਜੋਂ ਮੋਰਚੇ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ।
ਕੁੱਝ ਦੇਸ਼ਾਂ ਨੂੰ ਹੁਣ ਬਦਲਾਅ ਦੀ ਲੋੜ ਹੈ
ਜਿਹੜੇ ਦੇਸ਼ ਹੁਣ ਬਦਲਾਅ ਵਿੱਚ ਦਿਲਚਸਪੀ ਰੱਖਦੇ ਹਨ ਉਨ੍ਹਾਂ ਵਿੱਚ ਐਂਟੀਗੁਆ ਅਤੇ ਬਾਰਬੁਡਾ, ਜਮੈਕਾ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਸ਼ਾਮਲ ਹਨ। ਜਿਵੇਂ ਹੀ ਚਾਰਲਸ ਐਂਟੀਗੁਆ ਅਤੇ ਬਾਰਬੁਡਾ ਦਾ ਰਾਜਾ ਬਣਿਆ, ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਕਿਹਾ ਕਿ ਉਹ ਰਾਏ-ਸ਼ੁਮਾਰੀ ਚਾਹੁੰਦੇ ਹਨ। ਬ੍ਰਾਊਨ ਮੁਤਾਬਿਕ ਇਹ ਰਾਏ-ਸ਼ੁਮਾਰੀ ਅਗਲੇ ਤਿੰਨ ਸਾਲਾਂ ‘ਚ ਹੋਵੇਗੀ। ਪੀਐਮ ਬ੍ਰਾਊਨ ਦੇ ਸ਼ਬਦਾਂ ਵਿੱਚ ‘ਇਸ ਜਨਮਤ ਸੰਗ੍ਰਹਿ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਹੈ ਕਿ ਰਾਜਸ਼ਾਹੀ ਅਤੇ ਐਂਟੀਗੁਆ ਅਤੇ ਬਾਰਬੁਡਾ ਵਿੱਚ ਅੰਤਰ ਹਨ। ਸਗੋਂ ਇਹ ਪੂਰਨ ਆਜ਼ਾਦੀ ਵੱਲ ਕਦਮ ਹੈ’।
ਜਮਾਇਕਾ ਵਿੱਚ ਵੀ ਅਜਿਹੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਇੱਥੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ ਨੇ ਕਿਹਾ ਕਿ ਚਾਰਲਸ ਦੇ ਪੁੱਤਰ ਪ੍ਰਿੰਸ ਵਿਲੀਅਮ ਨੇ ਇਸ ਸਾਲ ਮਾਰਚ ਵਿੱਚ ਕਿਹਾ ਸੀ ਕਿ ਦੇਸ਼ ਇੱਕ ਆਜ਼ਾਦ ਰਾਸ਼ਟਰ ਵਜੋਂ ਅੱਗੇ ਵਧ ਰਿਹਾ ਹੈ। ਇੱਕ ਸਰਵੇਖਣ ਵਿੱਚ 56% ਜਮਾਇਕਾ ਵਾਸੀਆਂ ਨੇ ਬ੍ਰਿਟਿਸ਼ ਰਾਜਸ਼ਾਹੀ ਛੱਡਣ ਦੇ ਪੱਖ ਵਿੱਚ ਵੋਟ ਦਿੱਤੀ। ਜਦੋਂ ਕਿ ਆਸਟਰੇਲੀਆ, ਕੈਨੇਡਾ, ਨਿਊਜ਼ੀਲੈਂਡ, ਪਾਪੂਆ ਨਿਊ ਗਿਨੀ, ਸੋਲੋਮਨ ਆਈਲੈਂਡ ਅਤੇ ਟੂਵਾਲੂ ਨੇ ਰਾਜਸ਼ਾਹੀ ਨਾਲ ਬਣੇ ਰਹਿਣ ਦਾ ਮਨ ਬਣਾ ਲਿਆ ਹੈ।