ਬਰਾਮਦ ‘ਚ 16.76 ਫੀਸਦੀ ਦਾ ਵਾਧਾ

ਨਵੀਂ ਦਿੱਲੀ, 1 ਅਕਤੂਬਰ (ਇਜੰਸੀ) – ਅਗਸਤ ਮਹੀਨੇ ਦੌਰਾਨ ਭਾਰਤ ਨੇ 1 ਲੱਖ 24 ਹਜ਼ਾਰ 67 ਕਰੋੜ 50 ਲੱਖ ਰੁਪਏ ਦੇ ਮੁੱਲ ਦੀਆਂ ਵਸਤਾਂ ਵਿਦੇਸ਼ਾਂ ਨੂੰ ਭੇਜੀਆਂ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1 ਲੱਖ 12 ਹਜ਼ਾਰ 16 ਕਰੋੜ 94 ਲੱਖ ਰੁਪਏ ਦੇ ਮੁੱਲ ਦੀਆਂ ਵਸਤਾਂ ਵਿਦੇਸ਼ਾਂ ਨੂੰ ਭੇਜੀਆਂ ਗਈਆਂ ਸਨ। ਰੁਪਏ ਦੇ ਹਿਸਾਬ ਨਾਲ ਬਰਾਮਦ ਵਿੱਚ 16.76 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਅਗਸਤ ਮਹੀਨੇ ਦੌਰਾਨ 2 ਲੱਖ 10 ਹਜ਼ਾਰ 865 ਕਰੋੜ 35 ਲੱਖ ਰੁਪਏ ਦੇ ਮੁੱਲ ਦੀਆ ਵਸਤਾਂ ਬਾਹਰੋਂ ਮੰਗਵਾਈਆਂ ਗਈਆਂ। ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1 ਲੱਖ 81 ਹਜ਼ਾਰ 45 ਕਰੋੜ 87 ਲੱਖ ਰੁਪਏ ਦੇ ਮੁੱਲ ਦੀਆਂ ਵਸਤਾਂ ਦਰਾਮਦ ਕੀਤੀਆਂ ਗਈਆਂ। ਰੁਪਏ ਦੇ ਹਿਸਾਬ ਨਾਲ ਦਰਾਮਦ ਵਿੱਚ 16.47 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।