ਬਲੈਕ ਕੈਪ ਸਿਰਫ਼ ਕੈਪਟਨ ਕੋਹਲੀ ਦੀ ਬਜਾਏ ਪੂਰੀ ਭਾਰਤੀ ਟੀਮ ਉੱਤੇ ਧਿਆਨ ਦੇਵੇ – ਟੇਲਰ 

ਨੇਪੀਅਰ, 22 ਜਨਵਰੀ – ਨਿਊਜ਼ੀਲੈਂਡ ਦੇ ਸੀਨੀਅਰ ਬੱਲੇਬਾਜ਼ ਰੋਸ ਟੇਲਰ ਨੇ 21 ਜਨਵਰੀ ਦਿਨ ਸੋਮਵਾਰ ਨੂੰ ਆਪਣੀ ਟੀਮ ਬਲੈਕ ਕੈਪ ਨੂੰ ਆਗਾਹ ਕੀਤਾ ਕਿ ਉਹ ਸੀਮਤ ਓਵਰਾਂ ਦੀ ਭਾਰਤ ਨਾਲ ਖੇਡੀ ਜਾਣ ਵਾਲੀ ਸੀਰੀਜ਼ ਵਿੱਚ ਸਿਰਫ਼ ‘ਰਣ ਮਸ਼ੀਨ’ ਕਪਤਾਨ ਵਿਰਾਟ ਕੋਹਲੀ ਉੱਤੇ ਧਿਆਨ ਦੇਣ ਦੀ ਬਜਾਏ ਭਾਰਤ ਦੇ ਸਿਖਰਲੇ ਕ੍ਰਮ ਉੱਤੇ ਧਿਆਨ ਕੇਂਦਰਿਤ ਰੱਖੇ। ਇਸ ਦੌਰੇ ਦੀ ਸ਼ੁਰੂਆਤ 23 ਜਨਵਰੀ ਦਿਨ ਬੁੱਧਵਾਰ ਨੂੰ ਇੱਥੇ ਪਹਿਲੇ ਵੰਨਡੇ ਨਾਲ ਹੋਵੇਗੀ। ਭਾਰਤ ਇਸ ਦੌਰੇ ਵਿੱਚ 5 ਵੰਨਡੇ ਦੇ ਇਲਾਵਾ 3 ਟੀ-20 ਇੰਟਰਨੈਸ਼ਨਲ ਮੈਚ ਵੀ ਖੇਡੇਗਾ।  
ਗੌਰਤਲਬ ਹੈ ਕਿ ਆਸਟਰੇਲੀਆ ਨੇ ਹਾਲ ਵਿੱਚ ਟੈੱਸਟ ਸੀਰੀਜ਼ ਵਿੱਚ ਕੋਹਲੀ ਨੂੰ ਰੋਕਣ ਉੱਤੇ ਜ਼ਿਆਦਾ ਧਿਆਨ ਦਿੱਤਾ ਪਰ ਉਹ ਚੇਤੇਸ਼ਵਰ ਪੁਜਾਰਾ ਸਨ ਜਿਨ੍ਹਾਂ ਨੇ ਉਨ੍ਹਾਂ ਦੇ ਲਈ ਪਰੇਸ਼ਾਨੀ ਖੜੀ ਕੀਤੀ ਅਤੇ ਇਤਿਹਾਸਿਕ ਸੀਰੀਜ਼ ਜਿੱਤਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।  
ਕੀਵੀ ਖਿਡਾਰੀ ਟੇਲਰ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਟੀਮ ਵੀ ਇਹੀ ਰਵੱਈਆ ਅਪਣਾਏ। ਟੇਲਰ ਨੇ ਸਟਫ.ਸੀਓ. ਐਨਜੈੱਡ ਨੂੰ ਕਿਹਾ ਕਿ,  ‘ਉਹ ਸ਼ਾਨਦਾਰ ਬੱਲੇਬਾਜ਼ ਹਨ, ਵਰਤਮਾਨ ਸਮੇਂ ਦੇ ਸਭ ਤੋਂ ਉੱਤਮ ਖਿਡਾਰੀ ਹਨ। ਹਰ ਕੋਈ ਉਨ੍ਹਾਂ ਉੱਤੇ ਧਿਆਨ ਕੇਂਦਰਿਤ ਕਰੇਗਾ ਪਰ ਭਾਰਤ ਦੇ ਸਿਖਰਲੇ ਕ੍ਰਮ ਵਿੱਚ ਦੋ ਚੰਗੇ ਓਪਨਰ ਰੋਹੀਤ ਸ਼ਰਮਾ ਅਤੇ ਸ਼ਿਖਰ ਧਵਨ ਹਨ ਜਿਨ੍ਹਾਂ ਦੇ ਬਾਅਦ ਕੋਹਲੀ ਬੱਲੇਬਾਜ਼ੀ ਲਈ ਆਉਂਦੇ ਹਨ’।
ਟੇਲਰ ਨੇ ਸ਼੍ਰੀਲੰਕਾ ਦੇ ਖ਼ਿਲਾਫ਼ ਘਰੇਲੂ ਸੀਰੀਜ਼ ਵਿੱਚ ਉਂਗਲੀ ਵਿੱਚ ਚੋਟ ਦੇ ਬਾਅਦ ਪਹਿਲੀ ਵਾਰ ਮੈਕਲੀਨ ਪਾਰਕ ਵਿੱਚ ਪਹਿਲੀ ਨੈੱਟ ਪ੍ਰੈਕਟਿਸ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਮੈਂ ਹੁਣ ਟੀਮ ਵਿੱਚ ਆਪਣੀ ਭੂਮਿਕਾ ਨੂੰ ਚੰਗੀ ਤਰ੍ਹਾਂ ਤੋਂ ਸਮਝਦਾ ਹਾਂ। ਮੈਂ ਆਪਣੀ ਖੇਡ ਉੱਤੇ ਕੰਮ ਕੀਤਾ ਅਤੇ ਸ਼ੁਰੂ ਤੋਂ ਸਟ੍ਰਾਈਕ ਰੋਟੇਟ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਸਪਿਨਰਾਂ ਦੇ ਖ਼ਿਲਾਫ਼ ਵੱਖ ਮਨਸਾਨ ਹੋ ਅਤੇ ਤੁਹਾਨੂੰ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਹੁੰਦੀ ਹੈ ਅਤੇ ਭਾਰਤ ਦੇ ਖ਼ਿਲਾਫ਼ ਖੇਡਣਾ ਰੋਮਾਂਚਕ ਹੋਵੇਗਾ’।