ਭਾਰਤੀ ਕੌਂਸਲੇਟ ਦੇ ਓਨੀਹੰਗਾ (ਆਕਲੈਂਡ) ਦਫ਼ਤਰ ਵਿਖੇ 15 ਅਪ੍ਰੈਲ ਨੂੰ ਫ੍ਰੀ ਗ੍ਰੋਸਰੀ ਪੈਕਟ ਵੰਡੇ ਜਾਣਗੇ

ਵੈਲਿੰਗਟਨ, 13 ਅਪ੍ਰੈਲ – ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦੇ 15 ਅਪ੍ਰੈਲ ਦਿਨ ਬੁੱਧਵਾਰ ਵਾਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਕੌਂਸਲੇਟ ਦੇ ਦਫ਼ਤਰ 133A, ਓਨੀਹੰਗਾ ਮਾਲ ਰੋਡ, ਆਕਲੈਂਡ ਵਿਖੇ ਫ੍ਰੀ ਫੂਡ / ਫ੍ਰੀ ਗ੍ਰੋਸਰੀ ਪੈਕਟ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਮੁੱਖ ਤੌਰ ‘ਤੇ ਵਿਦਿਆਰਥੀਆਂ (Primarily Students) ਅਤੇ ਅਸਥਾਈ ਵੀਜ਼ਾ ਧਾਰਕਾਂ (Temporary Visa Holders) ਨੂੰ ਮੁਫ਼ਤ ਭੋਜਨ / ਕਰਿਆਨੇ ਦੇ ਪੈਕ ਵੰਡੇ ਜਾਣਗੇ।
ਹਾਈ ਕਮਿਸ਼ਨ ਨੇ ਬੇਨਤੀ ਕੀਤੀ ਹੈ ਕਿ ਜਿਹੜੇ ਵੀ ਭਾਰਤੀ ਲੋੜਵੰਦ ਫ੍ਰੀ ਫੂਡ / ਫ੍ਰੀ ਗ੍ਰੋਸਰੀ ਪੈਕਟ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਕਿਰਪਾ ਕਰਕੇ ਆਪਣੇ ਵੇਰਵਿਆਂ ਨੂੰ https://bit.ly/IndiaRelief ਉੱਤੇ ਰਜਿਸਟਰ ਕਰ ਸਕਦੇ ਹਨ।