ਭਾਰਤੀ ਮੂਲ ਦੇ ਅਕਾਸ਼ ਪਟੇਲ ਵਿਦੇਸ਼ੀ ਭਾਸ਼ਾਵਾਂ ਬਾਰੇ ਅਮਰੀਕੀ ਕੌਂਸਲ ਦੇ ਪ੍ਰਧਾਨ ਚੁਣੇ ਗਏ

ਸੈਕਰਾਮੈਂਟੋ, 21 ਦਸੰਬਰ (ਹੁਸਨ ਲੜੋਆ ਬੰਗਾ) – ਟੈਕਸਾਸ ਦੇ ਇੱਕ ਸਕੂਲ ਵਿੱਚ ਸਪੈਨਿਸ਼ ਭਾਸ਼ਾ ਦੇ ਅਧਿਆਪਕ ਭਾਰਤੀ ਮੂਲ ਦੇ ਅਮਰੀਕੀ ਅਕਾਸ਼ ਪਟੇਲ ਵਿਦੇਸ਼ੀ ਭਾਸ਼ਾਵਾਂ ਦੀ ਪੜ੍ਹਾਈ ਸਬੰਧੀ ਅਮਰੀਕਨ ਕੌਂਸਲ ਦੇ ਅਗਲੇ ਪ੍ਰਧਾਨ ਹੋਣਗੇ। ਉਹ 2023 ਵਿੱਚ ਆਪਣਾ ਅਹੁਦਾ ਸੰਭਾਲਣਗੇ। ਓਕਲਾਹੋਮਾ ਦਿਹਾਤੀ ਖੇਤਰ ਵਿੱਚ ਵੱਡੇ ਹੋਏ ਪਟੇਲ 5 ਭਾਸ਼ਾਵਾਂ ਜਾਣਦੇ ਹਨ ਤੇ ਉਹ 50 ਤੋਂ ਵਧ ਦੇਸ਼ਾਂ ਦਾ ਸਫ਼ਰ ਕਰ ਚੁੱਕੇ ਹਨ। ਪਟੇਲ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਕੌਮਾਂਤਰੀ ਸਿੱਖਿਆ ਤੇ ਵੱਖ ਵੱਖ ਸਭਿਆਚਾਰਾਂ ਵਿੱਚ ਆਪਸੀ ਸੂਝਬੂਝ ਦੇ ਪਾੜੇ ਨੂੰ ਖ਼ਤਮ ਕਰਨ ਲਈ ਕੁੱਝ ਕਰਨਾ ਚਾਹੁੰਦੇ ਹਨ। ਪਟੇਲ ਇਸ ਸਮੇਂ ਟੈਕਸਾਸ ਦੇ ਇਗਨਾਈਟ ਮਿਡਲ ਸਕੂਲ ਡਲਾਸ ਵਿੱਚ ਸਪੈਨਿਸ਼ ਭਾਸ਼ਾ ਦੇ ਅਧਿਆਪਕ ਹਨ। ਇਸ ਤੋਂ ਪਹਿਲਾਂ ਉਹ ਓਕਲਾਹੋਮਾ ਦੇ ਇਕ ਐਲੀਮੈਂਟਰੀ ਸਕੂਲ ਵਿੱਚ ਅਧਿਆਪਕ ਸਨ।