ਭਾਰਤ ਦੇ ਨਵੇਂ ਰਾਸ਼ਟਰਪਤੀ ਪ੍ਰਣਬ ਮੁਖਰਜੀ

ਨਵੀਂ ਦਿੱਲੀ – ਦੇਸ਼ ਦੇ 13ਵੇਂ ਰਾਸ਼ਟਰਪਤੀ ਦਾ ਅਹੁਦਾ ਸਾਂਝੇ ਪ੍ਰਗਤੀਸ਼ੀਲ ਗਠਜੋੜ ਦੇ ਉਮੀਦਵਾਰ ਤੇ ਕਾਂਗਰਸ ਦੇ ਸੀਨੀਆਰ ਆਗੂ  ਪ੍ਰਣਬ ਮੁਖਰਜੀ ਨੇ ਆਪਣੇ ਨਾਂਅ ਕਰ ਲਿਆ ਹੈ। ਪ੍ਰਣਬ ਮੁਖਰਜੀ ਨੇ ਭਾਜਪਾ ਉਮੀਦਵਾਰ ਪੀ. ਏ. ਸੰਗਮਾ ਨੂੰ 19 ਜੁਲਾਈ ਨੂੰ ਪਈਆਂ ਚੋਣਾਂ ‘ਚ ਜਿਹਾ ਕਿ ਪਹਿਲਾਂ ਹੀ ਤਹਿ ਲੱਗ ਰਿਹਾ ਸੀ ਵੱਡੀ ਮਾਤ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਹਾਲੇ ਪੂਰਾ ਨਤੀਜਾ ਨਹੀਂ ਐਲਾਨਿਆ
ਗਿਆ ਸੀ ਫਿਰ ਹੀ ਅੱਧ ਤੋਂ ਵੱਧ ਪਈਆਂ ਵੋਟਾਂ ਦੀ ਗਿਣਤੀ ਤੱਕ ਪ੍ਰਣਬ ਮੁਖਰਜੀ ਆਪਣੇ ਵਿਰੋਧੀ ਸੰਗਮਾ ਤੋਂ ਕਿੱਤੇ ਅੱਡੇ ਚੱਲ ਰਹੇ ਸਨ। ਨਵੇਂ ਬਣ ਰਹੇ ਰਾਸ਼ਟਰਪਤੀ ਪ੍ਰਣਬ ਮੁਖਰਜੀ 25 ਜੁਲਾਈ ਨੂੰ ਅਹੁਦੇ ਦੀ ਸੁੰਹ ਚੁੱਕਣਗੇ।
ਗੌਰਤਲਬ ਹੈ ਕਿ ਮੌਜੂਦਾ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਦੇ ਅਹੁਦੇ ਦੀ ਮਿਆਦ 24 ਜੁਲਾਈ ਨੂੰ ਖ਼ਤਮ ਹੋ ਰਹੀ ਹੈ। ਉਨ੍ਹਾਂ ਨੇ 25 ਜੁਲਾਈ 2007 ਨੂੰ ਦੇਸ਼ ਦੀ ਪਹਿਲੀ ਮਹਿਲਾ ਦੇ ਤੌਰ ‘ਤੇ
ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ।
ਜ਼ਿਕਰਯੋਗ ਹੈ ਕਿ ਦੇਸ਼ ਦੇ ਪਹਿਲੇ ਰਾਸ਼ਟਰਪਤੀ ਦੀ ਚੋਣ ਲਈ 2 ਮਈ, 1952 ਨੂੰ ਮਤਦਾਨ ਹੋਇਆ ਸੀ ਤੇ ਵੋਟਾਂ ਦੀ ਗਿਣਤੀ ੬ ਮਈ, 1952 ਨੂੰ ਹੋਈ ਸੀ। ਡਾ. ਰਾਜਿੰਦਰ ਪ੍ਰਸਾਦ ਨੇ 13 ਮਈ, 1952 ਨੂੰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਵਜੋਂ ਕੰਮਕਾਜ ਸੰਭਾਲਿਆ ਸੀ।  ਡਾ. ਰਾਜਿੰਦਰ ਪ੍ਰਸਾਦ 1957 ਵਿੱਚ ਹੋਈ ਦੂਜੇ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਜੇਤੂ ਰਹੇ।