ਭਾਰਤ 2023 ਵਿੱਚ ਜੀ-20 ਸਿਖਰ ਵਾਰਤਾ ਦੀ ਮੇਜ਼ਬਾਨੀ ਕਰੇਗਾ

ਨਵੀਂ ਦਿੱਲੀ/ਰਿਆਧ, 23 ਨਵੰਬਰ – 22 ਨਵੰਬਰ ਦਿਨ ਐਤਵਾਰ ਨੂੰ ਜੀ-20 ਆਗੂਆਂ ਨੇ ਐਲਾਨ ਕੀਤਾ ਕਿ ਭਾਰਤ ਸਾਲ 2023 ਵਿੱਚ ਜੀ-20 ਸਿਖਰ ਵਾਰਤਾ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਪਿਛਲੇ ਸਾਲ ਓਸਾਕਾ ਵਿੱਚ ਜੀ-20 ਵਾਰਤਾ ਦੇ ਐਲਾਨਨਾਮੇ ਮੁਤਾਬਿਕ ਭਾਰਤ ਨੇ ਪਹਿਲਾਂ 2022 ਵਿੱਚ ਜੀ-20 ਵਾਰਤਾ ਦੀ ਮੇਜ਼ਬਾਨੀ ਕਰਨੀ ਸੀ। ਰਿਆਧ ਦੀ ਮੇਜ਼ਬਾਨੀ ਵਿੱਚ ਹੋਈ ਸਿਖਰ ਵਾਰਤਾ ਦੇ ਆਗੂਆਂ ਵੱਲੋਂ ਕੀਤੇ ਐਲਾਨ ਮੁਤਾਬਿਕ ਜੀ-20 ਮੁਲਕਾਂ ਦੀ ਅਗਲੀ ਮੀਟਿੰਗ 2021 ਵਿੱਚ ਇਟਲੀ, 2022 ਵਿੱਚ ਇੰਡੋਨੇਸ਼ੀਆ, ਭਾਰਤ ਵਿੱਚ 2023 ਅਤੇ ਬ੍ਰਾਜ਼ੀਲ ਵਿੱਚ 2024 ਵਿੱਚ ਹੋਵੇਗੀ।