ਮਨਮੋਹਨ ਸਿੰਘ ਕਿਉਂ ਦੇਣ ਅਸਤੀਫ਼ਾ – ਅੰਬਿਕਾ ਸੋਨੀ

ਨਵੀਂ ਦਿੱਲੀ, 21 ਅਗਸਤ (ਏਜੰਸੀ) – ਕੋਲਾ ਬਲਾਕ ਵੰਡ ਨੂੰ ਲੈ ਕੇ ਮਹਾਲੇਖਾ ਨਿਰੀਖਕ ਦੀ ਰਿਪੋਰਟ ‘ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਸਤੀਫ਼ੇ ਦੀ ਮੰਗ ਨੂੰ ਮੁੱਢੋਂ ਖਾਰਜ ਕਰਦੇ ਹੋਏ ਸਰਕਾਰਨੇ ਭਾਜਪਾ ਤੋਂ ਸਾਕਾਰਾਤਮਕ ਪੱਖ ਦੀ ਭੂਮਿਕਾ ਨਿਭਾਉਣ ਨੂੰ ਕਿਹਾ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਸੰਸਦ ਭਵਨ…… ਵਿੱਚ ਕਿਹਾ ਕਿ ਭਾਜਪਾ ਬਿਨਾਂ ਕਿਸੇ ਸਬੂਤ ਤੋਂ ਪ੍ਰਧਾਨ ਮੰਤਰੀ ਕੋਲੋਂ ਅਤਸੀਫ਼ੇ ਦੀ ਮੰਗ ਕਰ ਰਹੀ ਹੈ। ਇਹ ਪਹਿਲੀ ਬਾਰ ਨਹੀਂ ਹੋਇਆ, ਜਦੋਂ ਕਿ ਭਾਜਪਾ ਪ੍ਰਧਾਨ ਮੰਤਰੀ ਤੋਂ ਅਸਤੀਫ਼ਾ ਮੰਗ ਰਹੀ ਹੈ। ਸੰਸਦ ਦੇ ਹਰ ਸੈਸ਼ਨ ਵਿੱਚ ਇਸ ਪ੍ਰਕਾਰ ਦੀ ਮੰਗ ਕਰਨਾ ਉਨ੍ਹਾਂ ਦਾ ਸੁਭਾਅ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਇਸ ਵਿਸ਼ੇ ‘ਤੇ ਸਦਨ ਵਿੱਚ ਚਰਚਾ ਕਿਉਂ ਨਹੀਂ ਕਰਦੀ ਹੈ? ਕਿਉਂ ਇਹ ਗੱਲ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀ ਕਿ ਜਦੋਂ ਉਸ ਦੀ ਸਰਕਾਰ (ਭਾਜਪਾ ਨੀਤ ਰਾਜਗ) ਸੀ ਤਾਂ ਕੀ ਨੀਤੀ ਸੀ ਅਤੇ ਕੀ ਤਰੀਕੇ ਸਨ।
ਸੋਨੀ ਨੇ ਕਿਹਾ ਕਿ ਭਾਜਪਾ ਨੂੰ ਪ੍ਰਧਾਨ ਮੰਰੀ ਤੋਂ ਅਸਤੀਫ਼ੇ ਦੀ ਮੰਗ ਕਰਨ ਦੀ ਬਜਾਏ ਸਾਕਾਰਾਤਮਕ ਪੱਖ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।