ਮਲੇਸ਼ੀਆ ‘ਚ ਟੈਂਕਰ ਨੂੰ ਅੱਗ ਲੱਗੀ

ਕੁਆਲਾਲੰਪੁਰ, 26 ਜੁਲਾਈ (ਏਜੰਸੀ) – ਦੱਖਣੀ ਚੀਨ ਦੇ ਸਮੁੰਦਰ ਵਿੱਚ ਅੱਜ ਸਵੇਰੇ ਇਕ ਮਲੇਸ਼ੀਆਈ ਟੈਂਕਰ ਨੂੰ ਅੱਗ ਲੱਗਣ ਨਾਲ ਟੈਂਕਰ ਚਾਲਕ ਦੇ ਪੰਜ ਮੈਂਬਰ ਲਾਪਤਾ ਦੱਸੇ ਜਾ ਰਹੇ ਹਨ। ਜਹਾਜ਼ ਕੰਪਨੀ ਐਮ. ਆਈ. ਐਸ. ਸੀ. ਨੇ ਦੱਸਿਆ ਕਿ ਇਹ ਦੁਰਘਟਨਾ ਮਲੇਸ਼ੀਆ ਦੇ ਹਿੱਸੇ ਵਾਲੇ ਬਾਰਨੀਆ ਦੀਪ ਦੇ ਲਾਬੁਆਨ ਵਿੱਚ ਰਾਸ਼ਟਰੀ ਊਰਜਾ ਕੰਪਨੀ ਪੈਟਰੋਨਾਸ ਦੁਆਰਾ ਸੰਚਾਲਿਕ ਮੇਥਾਨੋ ਟਰਮੀਨਲ ਵਿੱਚ ਹੋਈ। ਐਮ. ਆਈ. ਐਸ. ਸੀ. ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਟੈਂਕਰ ਤਰਲ ਕੁਦਰਤੀ ਗੈਸ (ਐਲ. ਐਨ. ਜੀ.) ਲੈ ਕੇ ਜਾ ਰਹੇ ਸਨ। ਇਸ ਵਿੱਚ ਮਲੇਸ਼ੀਆਈ ਅਤੇ ਫ਼ਿਲਪਾਈਨਜ਼ ਦੇ 29 ਚਾਲਕ ਮੈਂਬਰ ਸ਼ਾਮਲ ਸਨ।
ਉਨ੍ਹਾਂ ਅੱਗੇ ਕਿਹਾ ਕਿ ਇਸ ਵਿਚੋਂ ਚਾਲਕ ਦਲ ਦੇ 24 ਮੈਂਬਰਾਂ ਨੂੰ ਸੁਰੱਖਿਅਤ ਕਿਨਾਰੇ ‘ਤੇ ਕੱਢ ਲਿਆ ਗਿਆ, ਜਦੋਂ ਕਿ ਪੰਜ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਨਲਾਈਨ ਖ਼ਬਰ ਵੈਬਸਾਈਟ ਸਟਾਰ ਅਨੁਸਾਰ ਅੱਗ ਲੱਗਣ ਦੇ ਬਾਅਦ ਫ਼ਾਇਰਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ, ਪ੍ਰੰਤੂ ਟੈਂਕਰ ਵਿੱਚ ਧਮਾਕਾ ਹੋਣ ਕਾਰਨ ਉਥੇ ਤੋਂ ਪਿਛੇ ਹਟਣਾ ਪਿਆ।