ਮੌਸਮ: ਚੱਕਰਵਾਤ ਹੇਲ ਆਪਣੇ ਰਾਹ ‘ਤੇ ਪਰ ਆਕਲੈਂਡ ਤੇ ਗਿਸਬੋਰਨ ਦੇ ਆਲੇ-ਦੁਆਲੇ ਹੋਰ ਮੀਂਹ ਪੈਣ ਦੀ ਸੰਭਾਵਨਾ

ਆਕਲੈਂਡ, 12 ਜਨਵਰੀ – ਮੈਟਸਰਵਿਸ ਦੇ ਅਨੁਸਾਰ ਇੱਕ ਭਿਆਨਕ ਚੱਕਰਵਾਤ ਜਿਸ ਨੇ ਨੌਰਥ ਆਈਲੈਂਡ ਦੇ ਵੱਡੇ ਹਿੱਸਿਆਂ ਨੂੰ ਤਬਾਹ ਕਰ ਦਿੱਤਾ ਹੈ, ਵਾਪਸੀ ਦੇ ਰਾਹ ‘ਤੇ ਹੈ ਪਰ ਅਸੀਂ ਇਸ ਦੇ ਬਾਵਜੂਦ ਅਜੇ ਵੀ ਨੀਲੇ ਅਸਮਾਨ ਦੇ ਹੇਠਾਂ ਨਹੀਂ ਹਾਂ।
ਸਾਬਕਾ ਚੱਕਰਵਾਤੀ ਤੂਫ਼ਾਨ ਹੇਲ ਨੇ ਕੋਰੋਮੰਡਲ ‘ਚ ਭਾਰੀ ਮੀਂਹ ਪਾਇਆ ਹੈ ਅਤੇ ਫਾਂਗਾਰੇਈ ‘ਚ ਹੜ੍ਹਾਂ ਦਾ ਕਾਰਣ ਬਣ ਗਿਆ, ਕਿਉਂਕਿ ਤੂਫ਼ਾਨ ਨਾਲ ਘਰਾਂ ਦੀ ਬਿਜਲੀ ਗੁੱਲ ਹੈ ਅਤੇ ਸਮੁੰਦਰੀ ਕੰਢੇ ਦੇ ਭੰਡਾਰ ਪਾਣੀ ‘ਚ ਡੁੱਬ ਗਏ ਹਨ। ਕੋਰੋਮੰਡਲ ‘ਚ ਸੜਕਾਂ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜ਼ਿਲ੍ਹੇ ਦੇ ਕੁੱਝ ਖੇਤਰਾਂ ‘ਚ ਸਲਿੱਪਾਂ ਨੇ ਡਰਾਈਵਿੰਗ ਨੂੰ ਮੁਸ਼ਕਲ ਬਣਾ ਦਿੱਤਾ।
ਦੇਸ਼ ਲਈ ਸਕਾਰਾਤਮਿਕ ਖ਼ਬਰਾਂ ‘ਚ ਚੱਕਰਵਾਤ ਹੇਲ ਨਾਲ ਸਭ ਤੋਂ ਭੈੜਾ ਪ੍ਰਭਾਵ ਪਹਿਲਾਂ ਹੀ ਪੈ ਚੁੱਕਾ ਹੈ ਅਤੇ ਜੋ ਅੱਗੇ ਚਲਾ ਗਿਆ ਹੈ, ਬਾਕੀ ਵਾਇਕਾਟੋ ਅਤੇ ਹੈਮਿਲਟਨ ਦੇ ਦੱਖਣੀ ਹਿੱਸਿਆਂ ‘ਚ ਚੱਕਰਵਾਤ ਦਾ ਕੁੱਝ ਪ੍ਰਭਾਵ ਹੈ। ਨਤੀਜੇ ਵਜੋਂ ਵਾਇਟੋਮੋ ਸਮੇਤ ਵਾਇਕਾਟੋ ਅਤੇ ਦੱਖਣੀ ਹੈਮਿਲਟਨ ਲਈ ਮੈਟਸਰਵਿਸ ਦੁਆਰਾ ਔਰੈਂਜ ਲੈਵਲ ਦੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੇਤਾਵਨੀ ਦੁਪਹਿਰ 1.00 ਵਜੇ ਤੱਕ ਵੈਧ ਹੈ, ਖੇਤਰ ‘ਚ ਪੰਜ ਘੰਟਿਆਂ ਦੀ ਮਿਆਦ ‘ਚ 60 ਮਿਲੀਮੀਟਰ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਹਾਲਾਂਕਿ, ਇਹ ਉੱਤਰੀ ਟਾਪੂ ਦੇ ਪੂਰਬੀ ਤੱਟ ‘ਤੇ ਵਸਨੀਕਾਂ ਲਈ ਬਹੁਤ ਲੋੜੀਂਦਾ ਸਾਹ ਪ੍ਰਦਾਨ ਕਰਦਾ ਹੈ, ਜਿੱਥੇ ਮੈਟਸਰਵਿਸ ਨੇ ਕਿਹਾ ਕਿ ਗਿਸਬੋਰਨ ਦੇ ਕੁੱਝ ਹਿੱਸਿਆਂ ‘ਚ ਮੀਂਹ ਵਾਲਾ ਮੌਸਮ ਥੋੜ੍ਹੇ ਅਤੇ ਦੂਰ ਹੋਵੇਗਾ। ਦੂਜੇ ਪਾਸੇ, ਇਸ ਦਾ ਮਤਲਬ ਇਹ ਹੈ ਕਿ ਆਕਲੈਂਡ ਇਸ ਸਮੇਂ ਵਾਇਕਾਟੋ ਉੱਤੇ ਵਰ੍ਹ ਰਹੇ ਮੀਂਹ ਪ੍ਰਣਾਲੀਆਂ ਦੇ ਪ੍ਰਭਾਵ ਲਈ ਤਿਆਰ ਹੈ।
ਮੈਟਸਰਵਿਸ ਨੇ ਭਵਿੱਖਬਾਣੀ ਕੀਤੀ ਹੈ ਕਿ ਵੀਕਐਂਡ ‘ਚ ਜਾ ਕੇ ਨਿਊਜ਼ੀਲੈਂਡ ਦੇ ਜ਼ਿਆਦਾਤਰ ਆਬਾਦੀ ਵਾਲੇ ਖੇਤਰਾਂ ‘ਚ ਧੁੱਪ ਅਤੇ ਬੱਦਲਾਂ ਦਾ ਮਿਸ਼ਰਣ ਹੋਵੇਗਾ। ਮੈਟਸਰਵਿਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਗਿਸਬੋਰਨ ਰੇਂਜਾਂ ‘ਚ ਮੀਂਹ ਪੈਣਗੇ। ਆਕਲੈਂਡ ਜੋ ਕਿ ਗਰਮੀਆਂ ਦੇ ਮੌਸਮ ਦੇ ਬਾਵਜੂਦ ਹਾਲ ਹੀ ਦੇ ਹਫ਼ਤਿਆਂ ਦੇ ਵੱਡੇ ਹਿੱਸਿਆਂ ਤੋਂ ਧੁੱਪ ਤੋਂ ਬਿਨਾਂ ਰਿਹਾ ਹੈ, ਸ਼ੁੱਕਰਵਾਰ ਸਵੇਰ ਨੂੰ ਬੱਦਲਵਾਈ ਦੇ ਨਾਲ ਮੀਂਹ ਪੈਣ ਦੀ ਉਮੀਦ ਕਰ ਸਕਦਾ ਹੈ। ਵੀਕਐਂਡ ‘ਚ ਆਬਾਦੀ ਵਾਲੇ ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਮੀਂਹ ਪੈਂਦਾ ਦਿਖਾਈ ਦੇਵੇਗੀ, ਜਦੋਂ ਕਿ ਦੂਸਰੇ ਹਿੱਸੇ ਬਚ ਜਾਣਗੇ।
ਹਾਕਸ ਬੇਅ, ਦੱਖਣੀ ਐਲਪਸ ਅਤੇ ਕੈਂਟਰਬਰੀ ਹਿਲਜ਼ ‘ਚ ਵੀ ਹਫ਼ਤੇ ਦੇ ਅੰਤ ‘ਚ ਕੁੱਝ ਮੀਂਹ ਦੀ ਸੰਭਾਵਨਾ ਹੈ, ਹਾਕਸ ਬੇਅ ਆਉਣ ਵਾਲੇ ਅਸਧਾਰਨ ਤੌਰ ‘ਤੇ ਠੰਢੇ ਤਾਪਮਾਨ ਦਾ ਅਨੁਭਵ ਕਰੇਗਾ। ਗਿਸਬੋਰਨ ਅਤੇ ਹਾਕਸ ਬੇਅ ‘ਚ ਔਸਤਨ ਉੱਚ ਜਾਂ 20 ਜਾਂ 21C, ਜਦੋਂ ਕਿ ਆਮ ਤੌਰ ‘ਤੇ ਜਨਵਰੀ ‘ਚ ਇਹ 23 ਜਾਂ 24 ਡਿਗਰੀ ਦੇ ਨੇੜੇ ਹੁੰਦਾ ਹੈ। ਇਸ ਲਈ ਔਸਤ ਨਾਲੋਂ ਥੋੜ੍ਹਾ ਠੰਢਾ, ਖ਼ਾਸ ਕਰਕੇ ਉਨ੍ਹਾਂ ਥਾਵਾਂ ‘ਤੇ ਹੈ। ਇਹ ਦੱਖਣੀ ਟਾਪੂ ਦੇ ਹੋਕਿਟਿਕਾ ਨਾਲ ਜੁੜਿਆ ਹੋਇਆ ਹੈ, ਜਿਸ ਨੇ ਪਿਛਲੇ ਹਫ਼ਤੇ ‘ਚ ਰਿਕਾਰਡ ਕੀਤੇ ਇਸ ਦੇ ਚੋਟੀ ਦੇ ਪੰਜ ਤਾਪਮਾਨਾਂ ਵਿੱਚੋਂ ਤਿੰਨ ਨੂੰ ਦੇਖਿਆ ਹੈ। ਦੱਖਣੀ ਟਾਪੂ ਖੇਤਰ ਨੇ ਬੁੱਧਵਾਰ ਨੂੰ 28.8C ਗਰਮੀਆਂ ਦੇ ਦਿਨ ਦਾ ਅਨੁਭਵ ਕੀਤਾ, ਜਦੋਂ ਕਿ ਪਿਛਲੇ ਹਫ਼ਤੇ ਦੇ ਅੰਤ ‘ਚ ਦੋਵੇਂ ਦਿਨ 28C ਤੋਂ ਵੱਧ ਦੇਖੇ ਗਏ। ਇਹ ਚੱਕਰਵਾਤ ਹੇਲ ਦੌਰਾਨ ਪੂਰਬੀ ਹਵਾਵਾਂ ਦੀ ਗਤੀ ਦੇ ਕਾਰਣ ਹੈ।