ਰਾਸ਼ਟਰੀ ਖੇਡ ਵਿਕਾਸ ਫੰਡ ਲਈ ਰਾਸ਼ੀ ਜਾਰੀ

ਨਵੀਂ ਦਿੱਲੀ, 24 ਜੁਲਾਈ (ਏਜੰਸੀ) – ਆਉਂਦੀਆਂ ਲੰਡਨ ਓਲੰਪਿਕ 2012 ਅਤੇ ਦੂਜੀਆਂ ਕੌਮਾਂਤਰੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਖੇਡ ਮੰਤਰਾਲੇ ਵੱਲੋਂ ਅਪ੍ਰੇਸ਼ਨ ਐਕਸੀਲੈਂਸ 2012 ਹੇਠ ਰਾਸ਼ਟਰੀ ਖੇਡ ਵਿਕਾਸ ਫੰਡ ਤੋਂ 10 ਕਰੋੜ 18 ਲੱਖ 90 ਹਜ਼ਾਰ ਰੁਪਏ 23 ਜੁਲਾਈ ਤੱਕ ਜਾਰੀ ਕੀਤੇ ਗਏ ਹਨ। ਇਸ ਵਿੱਚ 52 ਖਿਡਾਰੀਆ, 4 ਕੋਚ, ਅਤੇ 6 ਸਹਾਇਕ ਸਟਾਫ ਸ਼ਾਮਿਲ ਹਨ। ਇਹ ਸਹਾਇਤਾ ਵਿਦੇਸ਼ਾਂ ਵਿੱਚ ਸਿਖਲਾਈ, ਭਾਰਤੀ ਅਤੇ ਵਿਦੇਸ਼ੀ ਵਿਅਕਤੀਗਤ ਕੋਚਾਂ ਦਾ ਪ੍ਰਬੰਧ  ਅਤੇ ਹੋਰ ਕਾਰਜਾਂ ਲਈ ਦਿੱਤੀ ਗਈ ਹੈ।