ਰਿਜ਼ਰਵ ਬੈਂਕ ਨੇ ਅਧਿਕਾਰਤ ਨਕਦੀ ਦਰ ਨੂੰ ਵਧਾ ਕੇ 5.25% ਕੀਤਾ

ਵੈਲਿੰਗਟਨ, 5 ਅਪ੍ਰੈਲ – ਰਿਜ਼ਰਵ ਬੈਂਕ ਨੇ ਅੱਜ ਅਧਿਕਾਰਤ ਨਕਦੀ ਦਰ (OCR) ਨੂੰ 50 ਆਧਾਰ ਅੰਕ ਵਧਾ ਕੇ 5.25 ਫੀਸਦੀ ਕਰ ਦਿੱਤਾ ਹੈ। ਅਜਿਹਾ ਇਸ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਜੇ ਇਸ ਨੇ ਛੋਟੇ ਵਾਧੇ ਦੀ ਚੋਣ ਕੀਤੀ ਤਾਂ ਹੋਮ ਲੋਨ ਦੀਆਂ ਦਰਾਂ ਘਟ ਸਕਦੀਆਂ ਸਨ। 50 ਬੇਸਿਸ ਪੁਆਇੰਟ ਦਾ ਵਾਧਾ ਉਸ ਤੋਂ ਦੁੱਗਣਾ ਹੈ ਜੋ ਬਹੁਤ ਸਾਰੇ ਅਰਥਸ਼ਾਸਤਰੀਆਂ ਨੇ ਉਮੀਦ ਕੀਤੀ ਸੀ ਅਤੇ ਇਹ 11ਵਾਂ ਲਗਾਤਾਰ ਵਾਧਾ, ਜੋ ਇਹ ਦਰ ਨੂੰ ਦਸੰਬਰ 2008 ਤੋਂ ਬਾਅਦ OCR ਨੂੰ ਸਭ ਤੋਂ ਉੱਚੇ ਪੱਧਰ ‘ਤੇ ਲੈ ਜਾਂਦਾ ਹੈ। ਜਦੋਂ 4 ਅਪ੍ਰੈਲ ਦਿਨ ਮੰਗਲਵਾਰ ਨੂੰ ਆਸਟਰੇਲੀਆ ਦੇ ਰਿਜ਼ਰਵ ਬੈਂਕ ਨੇ ਦੇਸ਼ ਦੀ ਨਕਦ ਦਰ ਨੂੰ ਹੋਲਡ ‘ਤੇ ਰੱਖਣ ਦੀ ਚੋਣ ਕੀਤੀ।
ਦੇਸ਼ ‘ਚ ਮਹਿੰਗਾਈ ਅਜੇ ਵੀ ਬਹੁਤ ਜ਼ਿਆਦਾ ਅਤੇ ਨਿਰੰਤਰ ਬਣੀ ਹੋਈ ਹੈ ਅਤੇ ਰੁਜ਼ਗਾਰ ਆਪਣੇ ਵੱਧ ਤੋਂ ਵੱਧ ਟਿਕਾਊ ਪੱਧਰ ਤੋਂ ਪਰੇ ਹੈ। ਆਰਬੀਐਨਜ਼ੈੱਡ (RBNZ) ਨੇ ਕਿਹਾ ਕਿ ਉੱਤਰੀ ਟਾਪੂ ‘ਚ ਹਾਲ ਹੀ ਵਿੱਚ ਖ਼ਰਾਬ ਮੌਸਮ ਦੀਆਂ ਘਟਨਾਵਾਂ ਦੇ ਕਾਰਣ ਕੁੱਝ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਧੀਆਂ ਹਨ।
ਇੱਕ ਬਿਆਨ ‘ਚ ਮੁਦਰਾ ਨੀਤੀ ਕਮੇਟੀ (Monetary Policy Committee) ਨੇ ਕਿਹਾ ਕਿ ਮੱਧਮ ਮਿਆਦ ਵਿੱਚ ਮਹਿੰਗਾਈ ਨੂੰ 1% ਤੋਂ 3% ਦੀ ਟੀਚਾ ਰੇਂਜ ਵਿੱਚ ਵਾਪਸ ਲਿਆਉਣ ਲਈ ਦਰ ਨੂੰ ਵਧਾਉਣ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਅਰਾਮਦੇਹ ਸਨ ਕਿ ਘਰਾਂ ਅਤੇ ਕਾਰੋਬਾਰਾਂ ਦੁਆਰਾ ਅਦਾ ਕੀਤੇ ਜਾ ਰਹੇ ਮੌਜੂਦਾ ਉਧਾਰ ਦਰਾਂ ਨਾਲ ਮਹਿੰਗਾਈ ਨੂੰ ਮੱਧਮ ਕਰਨ ਵਿੱਚ ਮਦਦ ਮਿਲੇਗੀ ਪਰ ਥੋਕ ਵਿਆਜ ਦਰਾਂ ਫਰਵਰੀ ਤੋਂ ਘਟ ਗਈਆਂ ਹਨ ਅਤੇ ਇਹ ਪ੍ਰਚੂਨ ਦਰਾਂ ਨੂੰ ਹੋਰ ਘਟਣ ਲਈ ਪ੍ਰੇਰਿਤ ਕਰ ਸਕਦੀਆਂ ਹਨ।