ਰੂਸ-ਯੂਕਰੇਨ ਯੁੱਧ: NZ C-130 ਹਰਕੂਲੀਸ ਤੇ 50-ਮਜ਼ਬੂਤ ਫ਼ੌਜੀਆਂ ਦੀ ਟੀਮ ਨੂੰ ਯੂਰਪ ਭੇਜ ਰਿਹਾ ਹੈ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ

ਵੈਲਿੰਗਟਨ, 11 ਅਪ੍ਰੈਲ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਐਲਾਨ ਕੀਤੀ ਕਿ ਨਿਊਜ਼ੀਲੈਂਡ ਵੱਲੋਂ ਯੂਕਰੇਨ ਨੂੰ ਭੇਜੀ ਜਾ ਰਹੀ ਫ਼ੌਜੀ ਸਹਾਇਤਾ ਦੀ ਆਵਾਜਾਈ ਅਤੇ ਵੰਡਣ ਵਿੱਚ ਮਦਦ ਕਰਨ ਲਈ 50 ਫ਼ੌਜੀਆਂ ਦੇ ਨਾਲ ਇੱਕ ਸੀ-130 ਹਰਕੂਲੀਸ ਜਹਾਜ਼ ਯੂਰਪ ਵਿੱਚ ਤਾਇਨਾਤ ਕਰੇਗਾ। ਇਸ ਤੋਂ ਇਲਾਵਾ ਯੂਕੇ ਦੇ ਰਾਹੀ ਯੂਕਰੇਨ ਦੀ ਫ਼ੌਜ ਲਈ ਸਾਜ਼ੋ-ਸਾਮਾਨ ਦੀ ਖ਼ਰੀਦ ਸਮੇਤ ਹੋਰ $ 13 ਮਿਲੀਅਨ ਦੀ ਸਹਾਇਤਾ ਸ਼ਾਮਲ ਹੈ।
ਅੱਜ ਦੀ ਕੈਬਿਨੇਟ ਦੀ ਹੋਈ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ‘ਚ ਪ੍ਰਧਾਨ ਮੰਤਰੀ ਆਰਡਰਨ ਤੇ ਰੱਖਿਆ ਮੰਤਰੀ ਪੀਨੀ ਹੇਨਾਰੇ ਹਾਜ਼ਰ ਸਨ, ਉਨ੍ਹਾਂ ਨੇ ਯੂਕਰੇਨ ਉੱਤੇ ਰੂਸ ਦੀ ਲੜਾਈ ਲਈ ਸਰਕਾਰ ਦੇ ਨਵੇਂ ਜਵਾਬਾਂ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ। ਆਰਡਰਨ ਨੇ ਕਿਹਾ ਕਿ ਜਹਾਜ਼ ਅਤੇ ਕਰਮਚਾਰੀ ਸਪਲਾਈ ਵੰਡਣ ਵਿੱਚ ਮਦਦ ਕਰਨਗੇ। ਪਰ ਕਿਸੇ ਵੀ ਸਮੇਂ ਉਹ ਯੂਕਰੇਨ ਵਿੱਚ ਦਾਖ਼ਲ ਨਹੀਂ ਹੋਣਗੇ ਅਤੇ ਨਾ ਹੀ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਗਿਆ ਹੈ।
ਆਰਡਰਨ ਨੇ ਯੂਕੇ ਦੇ ਰਾਹੀ ਹਥਿਆਰਾਂ ਦੀ ਖ਼ਰੀਦ ਲਈ $ 7.5 ਮਿਲੀਅਨ ਦਾ ਵਾਅਦਾ ਵੀ ਕੀਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਦੌਰੇ ਦੇ ਪ੍ਰਭਾਵ ਬਾਰੇ ਪੁੱਛੇ ਜਾਣ ‘ਤੇ, ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਯੂਕੇ ਦੇ ਜ਼ਰੀਏ ਭਰੋਸੇਯੋਗ ਸਾਥੀ ਨਾਲ ਕੰਮ ਕਰ ਰਿਹਾ ਹੈ।
ਅੱਜ ਕੈਬਨਿਟ ਵੱਲੋਂ ਲਏ ਗਏ ਉਪਾਵਾਂ ‘ਚ ਸ਼ਾਮਲ ਹਨ:
P ਇੱਕ NZDF C-130 ਹਰਕੂਲੀਸ ਟਰਾਂਸਪੋਰਟ ਏਅਰਕ੍ਰਾਫਟ ਅਤੇ 50 ਸਹਿਯੋਗੀ ਕਰਮਚਾਰੀਆਂ ਦੀ ਦੋ ਮਹੀਨਿਆਂ ਲਈ ਯੂਰਪ ਲਈ ਤੈਨਾਤੀ
P ਯੂਕਰੇਨ ਨੂੰ ਸਹਾਇਤਾ ਅਤੇ ਸਪਲਾਈ ਦੇ ਪ੍ਰਵਾਹ ਦੇ ਨਾਲ ਜਰਮਨੀ ਵਿੱਚ ਅੰਤਰਰਾਸ਼ਟਰੀ ਦਾਨੀ ਤਾਲਮੇਲ ਕੇਂਦਰ ਦੀ ਹਮਾਇਤ ਕਰਨ ਲਈ ਇੱਕ ਹੋਰ NZDF 8 ਵਿਅਕਤੀਆਂ ਦੀ ਲੌਜਿਸਟਿਕ ਮਾਹਿਰ ਟੀਮ
P ਫ਼ੌਜੀ ਤੇ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੀ ਸਹਾਇਤਾ ਲਈ ਵਾਧੂ $ 13.1 ਮਿਲੀਅਨ ਧੰਨ ਰਾਸ਼ੀ, ਜਿਸ ਵਿੱਚ ਸ਼ਾਮਲ ਹਨ :-
P ਯੂਨਾਈਟਿਡ ਕਿੰਗਡਮ ਦੁਆਰਾ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਖ਼ਰੀਦ ਵਿੱਚ ਯੋਗਦਾਨ ਪਾਉਣ ਲਈ $ 7.5 ਮਿਲੀਅਨ
P ਯੂਕਰੇਨੀਅਨ ਡਿਫੈਂਸ ਇੰਟੈਲੀਜੈਂਸ ਲਈ ਵਪਾਰਕ ਸੈਟੇਲਾਈਟ ਪਹੁੰਚ ਦੀ ਹਮਾਇਤ ਕਰਨ ਲਈ $ 4.1 ਮਿਲੀਅਨ
P ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਦੇ ਦਫ਼ਤਰ ਨੂੰ $ 1 ਮਿਲੀਅਨ ਦੀ ਮਦਦ
P ਅੰਤਰਰਾਸ਼ਟਰੀ ਅਦਾਲਤ ਅਤੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਲਈ $ 500,000
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਯੂਕਰੇਨ ਦੀ ਮਦਦ ਕਰਨ ਲਈ ਤਿਆਰ ਹੈ, ਜਿਵੇਂ ਕਿ ਕਈ ਹੋਰ ਦੇਸ਼ ਕਰ ਰਹੇ ਹਨ।