ਲੇਬਰ ਪਾਰਟੀ ਮੁੱਖੀ ਐਂਥਨੀ ਐਲਬਨੀਜ਼ ਬਣੇ ਆਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ

ਮੈਲਬਰਨ, 22 ਮਈ –ਦੇਸ਼ ਦੀ ਲੇਬਰ ਪਾਰਟੀ ਨੇ ਸੱਤਾਧਾਰੀ ਲਿਬਰਲ-ਨੈਸ਼ਨਲ ਗੱਠਜੋੜ ਚੋਣਾਂ ਹਰਾ ਕੇ ਚੋਣ ਜਿੱਤ ਲਈ ਹੈ। ਹੁਣ ਦੇਸ਼ ਵਿੱਚ ਅਗਲੀ ਸਰਕਾਰ ਲੇਬਰ ਪਾਰਟੀ ਦੀ ਬਣੇਗੀ ਅਤੇ ਪਾਰਟੀ ਆਗੂ ਐਂਥਨੀ ਐਲਬਨੀਜ਼ ਆਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਲੇਬਰ ਪਾਰਟੀ ਨੇ 2007 ਤੋਂ ਬਾਅਦ ਪਹਿਲੀ ਚੁਣਾਵੀ ਜਿੱਤ ਹਾਸਲ ਕੀਤੀ ਹੈ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਸਟਰੇਲੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਵਧਾਈਆਂ ਦਿੱਤੀਆਂ ਹਨ।
ਆਸਟਰੇਲੀਆ ਦੇ ਲੋਕਾਂ ਨੇ ਮੌਜੂਦਾ ਸਰਕਾਰ ਨੂੰ ਹਰਾ ਕੇ ਨਵੀਂ ਸਰਕਾਰ ਨੂੰ ਚੁਣਿਆ ਹੈ। ਸਕੌਟ ਮੌਰੀਸਨ ਦੀ ਅਗਵਾਈ ਹੇਠ ਸਰਕਾਰ ਚਲਾ ਰਿਹਾ ਸੱਤਾਧਾਰੀ ਲਿਬਰਲ-ਨੈਸ਼ਨਲ ਗੱਠਜੋੜ ਚੋਣਾਂ ਹਾਰ ਗਈ ਹੈ। ਮੌਰੀਸਨ ਨੇ ਹਾਰ ਕਬੂਲ ਕਰਦਿਆਂ ਲੇਬਰ ਪਾਰਟੀ ਨੂੰ ਵਧਾਈ ਦਿੱਤੀ। ਲੇਬਰ ਪਾਰਟੀ ਨੂੰ ਬਹੁਮਤ ਲਈ ਚਾਰ ਹੋਰ ਸੀਟਾਂ ਦੀ ਲੋੜ ਹੈ ਅਤੇ ਕੱਲ੍ਹ ਤੱਕ ਸਪਸ਼ਟ ਹੋਵੇਗਾ ਕਿ ਉਹ ਆਪਣੇ ਬਲਬੂਤੇ ਸਰਕਾਰ ਬਣਾਏਗੀ ਜਾਂ ਆਜ਼ਾਦ ਉਮੀਦਵਾਰਾਂ ਨਾਲ ਗੱਠਜੋੜ ਕਰਨਾ ਪਵੇਗਾ।